ਸਰਸ ਮੇਲੇ ’ਚ ਲੰਮੀ ਹੇਕ ਤੇ ਸਿੱਠਣੀਆਂ ਦੇ ਕਰਵਾਏ ਮੁਕਾਬਲੇ
ਪਟਿਆਲਾ, 20 ਫਰਵਰੀ 2025 - ਸਾਰਸ ਮੇਲੇ ਦੌਰਾਨ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲਿਆਂ ਤਹਿਤ ਅੱਜ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੁਰਜੀਤ ਕਰਨ ਦੇ ਯਤਨ ਵੱਜੋ ਲੰਮੀ ਹੇਕ ਅਤੇ ਸਿੱਠਣੀਆਂ ਦੇ ਮੁਕਾਬਲੇ ਕਰਵਾਏ ਗਏ।
ਮੇਲੇ ਵਿਚ ਸਭਿਆਚਾਰਕ ਪ੍ਰੋਗਰਾਮਾਂ ਦੇ ਮੇਜ਼ਬਾਨ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਅੱਜ ਸਿੱਠਣੀਆਂ (ਲੋਕ-ਗੀਤ) ਤੇ ਲੰਮੀਆਂ ਹੇਕਾਂ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਲੰਮੀ ਹੇਕ ਵਿੱਚ ਪਹਿਲੀ ਪੁਜ਼ੀਸ਼ਨ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ, ਸਿੱਠਣੀਆਂ ਵਿੱਚ ਪਹਿਲੀ ਪੁਜ਼ੀਸ਼ਨ ਸਰਕਾਰੀ ਪੌਲੀਟੈਕਨਿਕ ਕਾਲਜ ਲੜਕੀਆਂ ਪਟਿਆਲਾ ਨੇ ਪ੍ਰਾਪਤ ਕੀਤੀ। ਮਹਿੰਦੀ ਦੇ ਮੁਕਾਬਲਿਆਂ ਵਿੱਚ ਜੂਨੀਅਰ ਵਿੰਗ (ਪਹਿਲੀ ਤੋਂ ਅੱਠਵੀਂ ਜਮਾਤ) ਪਹਿਲੀ ਪੁਜ਼ੀਸ਼ਨ ਸ਼ਾਈਨਪ੍ਰੀਤ ਕੌਰ ਸ.ਹਾਈ.ਸਕੂਲ ਭਾਨਰਾ, ਦੂਜੀ ਪੁਜ਼ੀਸ਼ਨ ਸੁਖਨਾਜ਼ ਐਰੋਮੀਰਾ ਸੈਂਟਰ ਆਫ਼ ਐਜੂਕੇਸ਼ਨ, ਤੀਜੀ ਪੁਜ਼ੀਸ਼ਨ ਨੇਹਾ ਐਰੋਮੀਰਾ ਸੈਂਟਰ ਆਫ਼ ਐਜੂਕੇਸ਼ਨ ਅਤੇ ਸੀਨੀਅਰ ਗਰੁੱਪ ਵਿੱਚ (ਨੌਵੀਂ ਤੋਂ ਬਾਰ੍ਹਵੀਂ) ਪਹਿਲੀ ਪੁਜ਼ੀਸ਼ਨ ਕਾਜਲ ਸ.ਸੀ.ਸੈ.ਸਕੂਲ ਮਾਡਲ ਟਾਊਨ, ਦੂਜੀ ਪੁਜ਼ੀਸ਼ਨ ਖੁਸ਼ਪ੍ਰੀਤ ਸਸਸਸ ਸਨੌਰ ਕੁੜੀਆਂ, ਤੀਜੀ ਪੁਜ਼ੀਸ਼ਨ ਅਮਨਦੀਪ ਕੌਰ ਦਿੱਲੀ ਪਬਲਿਕ ਸਕੂਲ।
ਕਾਲਜਾਂ ਦੇ ਮਹਿੰਦੀ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਆਕ੍ਰਿਤੀ ਸ਼ਰਮਾ ਕਮਾਂਡੋ ਬਟਾਲੀਅਨ ਅਤੇ ਈਸ਼ਾ ਖ਼ਾਲਸਾ ਕਾਲਜ ਪਟਿਆਲਾ, ਦੂਜੀ ਪੁਜ਼ੀਸ਼ਨ ਪੂਨਮ ਸਰਕਾਰੀ ਆਈ.ਟੀ.ਆਈ ਨਾਭਾ, ਤੀਜੀ ਪੁਜ਼ੀਸ਼ਨ ਪ੍ਰੀਤੀ ਸਰਕਾਰੀ ਆਈ.ਟੀ.ਆਈ ਨਾਭਾ ਨੇ ਪ੍ਰਾਪਤ ਕੀਤੀ।ਇਸ ਮੌਕੇ ਰਣਜੀਤ ਕੌਰ ਲੀਗਲ ਅਫ਼ਸਰ ਜ਼ਿਲ੍ਹਾ ਬਾਲ ਵਿਕਾਸ ਅਤੇ ਸੁਰੱਖਿਆ ਅਫ਼ਸਰ ਵੱਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਮੰਚ ਸੰਚਾਲਨ ਡਾ ਨਰਿੰਦਰ ਸਿੰਘ ਅਧਿਆਪਕ ਸਰਕਾਰੀ ਸਿਵਲ ਲਾਈਨ ਸਕੂਲ ਨੇ ਕੀਤੀ।