ਤਿੰਨ ਰੋਜਾ ਬਲਾਕ ਪੱਧਰੀ ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਉਰਦੂ ਅਕੈਡਮੀ ਵਿਖੇ ਕਰਵਾਈ ਗਈ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 20 ਫਰਵਰੀ 2025 - ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਬੱਚਿਆਂ ਨੂੰ ਮਿਲਣ ਵਾਲੀਆਂ ਮੁਫਤ ਸਹੂਲਤਾਂ ਦੇ ਸਬੰਧ ਵਿੱਚ ਸਥਾਨਕ ਉਰਦੂ ਅਕੈਡਮੀ ਵਿਖੇ ਸਮੱਗਰ ਸਿੱਖਿਆ ਅਭਿਆਨ ਅਧੀਨ ਚਲਾਏ ਜਾ ਰਹੇ ਆਈ.ਈ.ਡੀ./ਆਈ.ਈ.ਡੀ.ਐਸ.ਐਸ ਕੰਪੋਨੈਂਟ ਅਧੀਨ ਆਂਗਣਵਾੜੀ ਵਰਕਰਾਂ ਦੀ ਤਿੰਨ ਰੋਜਾ ਬਲਾਕ ਪੱਧਰੀ ਜਾਗਰੂਕਤਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ । ਇਸ ਟ੍ਰੇਨਿੰਗ ਦੌਰਾਨ ਕਰੀਬ 170 ਆਂਗਣਵਾੜੀ ਵਰਕਰਾਂ ਨੇ ਹਿੱਸਾ ਲਿਆ ।
ਇਸ ਟ੍ਰੇਨਿੰਗ ਦੋਰਾਨ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਮਿਲਣ ਵਾਲੀਆਂ ਮੁਫਤ ਸਹੂਲਤਾਂ ਬਾਰੇ ਵਿਸਥਾਰ ਰੂਪ ਵਿਚ ਜਾਣਕਾਰੀ ਦਿੱਤੀ ਗਈ। ਕਿ ਜੇਕਰ ਕੋਈ ਬੱਚਾ ਅਪੰਗਤਾ ਕਾਰਨ ਸਕੂਲ ਵਿੱਚ ਦਾਖਲ ਨਹੀਂ ਹੋ ਸਕਦਾ ਅਤੇ ਆਪਣਾ ਸ਼ਰੀਰਿਕ ਇਲਾਜ ਕਰਵਾਉਣ ਤੋਂ ਵੀ ਅਸਮੱਰਥ ਹੈ ਤਾਂ ਉਹਨਾਂ ਵਿਸ਼ੇਸ਼ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇ ਕਿ ਜੇਕਰ ਬੱਚੇ ਦਾ ਦਾਖਲਾ ਆਂਗਣਵਾੜੀ ਸੈਂਟਰ ਵਿੱਚ ਕੀਤਾ ਹੋਵੇਗਾ ਤਾਂ ਸਰਕਾਰ ਉਸ ਬੱਚੇ ਦਾ ਇਲਾਜ ਕਰਵਾਉਣ ਲਈ ਵਚਨਬੰਧ ਹੈ।
ਇਸ ਦੌਰਾਨ ਡੀ. ਐਸ. ਈ. ਮੁਹੰਮਦ ਰਿਜ਼ਵਾਨ, ਡੀ. ਐਸ. ਈ. ਟੀ. ਜਸਵੀਰ ਕੌਰ, ਆਈ.ਈ.ਅਰ.ਟੀਜ਼ ਬਲਜਿੰਦਰ ਕੋਰ, ਬਲਵਿੰਦਰ ਸਿੰਘ, ਸਿਮਰਨਜੀਤ ਕੋਰ, ਜਤਿੰਦਰ ਸਿੰਘ ਸ਼ਾਮਿਲ ਸਨ ਅਤੇ ਇਸ ਟ੍ਰੇਨਿੰਗ ਵਿਚ ਜਿਲ੍ਹਾ ਮਾਲੇਰਕੋਟਲਾ ਦੇ ਸਮੂਹ ਆਈ. ਈ. ਆਰ. ਟੀਜ ਤੇ ਆਈ.ਈ. ਏ. ਟੀਜ ਨੇ ਵੀ ਪੂਰਨ ਸਹਿਯੋਗ ਦਿੱਤਾ ।