ਵੋਟਰ ਸੂਚੀ ਦੀ ਸੁਧਾਈ ਸਬੰਧੀ ਜਿਲ੍ਹੇ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ
- ਵੋਟਰ ਸੂਚੀਆਂ ਨੂੰ ਤਰੁਟੀ ਰਹਿਤ ਤਿਆਰ ਕਰਵਾਉਣ ਲਈ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੂਥ ਪੱਧਰ 'ਤੇ ਬੂਥ ਲੇਵਲ ਏਜੰਟ( ਬੀ.ਐਲ.ਏ) ਨਿਯੁਕਤ ਕਰਨ ਦੀ ਅਪੀਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 20 ਫਰਵਰੀ :2025 - ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਮ ਚੋਣ ਨੂੰ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਣ ਢੰਗ ਨਾਲ ਸੰਪੂਰਣ ਕਰਾਉਣ ਦੇ ਸਬੰਧ ਵਿਚ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ ਦੀ ਅਗਵਾਈ ਵਿੱਚ ਜ਼ਿਲ੍ਹੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ| ਮੀਟਿੰਗ ਵਿਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੂਥ ਪੱਧਰ 'ਤੇ ਬੂਥ ਲੇਵਲ ਏਜੰਟ (ਬੀ.ਐਲ.ਏ) ਨਿਯੁਕਤ ਕਰਾਉਣ ਦੀ ਅਪੀਲ ਕੀਤੀ ਗਈ ਤਾਂ ਜੋ ਵੋਟਰ ਸੂਚੀਆਂ ਨੂੰ ਤਰੁਟੀ ਰਹਿਤ ਤਿਆਰ ਕਰਾਇਆ ਜਾ ਸਕੇ|
ਇਸ ਮੌਕੇ ਤਹਿਸੀਲਦਾਰ ਚੋਣਾਂ ਬ੍ਰਿਜ ਮੋਹਨ, ਆਮ ਆਦਮੀ ਪਾਰਟੀ ਤੋਂ ਮੇਜ਼ਰ ਇੰਦਰ ਸਿੰਘ, ਕਾਂਗਰਸ ਪਾਰਟੀ ਤੋਂ ਦਰਬਾਰਾ ਸਿੰਘ, ਮੁਹੰਮਦ ਤਾਰਿਖ, ਜ਼ਿਲਾ ਪ੍ਰਧਾਨ ਅਕਾਲੀ ਦਲ ਤਰਲੋਚਨ ਸਿੰਘ, ਸੀ.ਪੀ.ਆਈ.(ਐਮ) ਅਬਦੁਲ ਸਤਾਰ, ਜ਼ਿਲਾ ਇੰਚਾਰਜ ਬੀ.ਐਸ.ਪੀ ਸ਼ਮਸ਼ਾਦ ਅਨਸਾਰੀ , ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ.ਅਮਨ ਥਾਪਰ, ਮਨਪ੍ਰੀਤ ਸਿੰਘ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ ।
ਮੀਟਿੰਗ ਵਿਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਸਿਆ ਗਿਆ ਕਿ ਕਮਿਸ਼ਨ ਵੱਲੋਂ ਤਰੁਟੀ ਰਹਿਤ ਵੋਟਰ ਸੂਚੀ ਤਿਆਰ ਕਰਨ ਲਈ ਉਹ ਹਰੇਕ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਆਪਣੇ ਪ੍ਰਧਾਨ ਜਾਂ ਸਕੱਤਰ ਜਾਂ ਕਿਸੇ ਹੋਰ ਅਹੁਦੇਦਾਰ ਰਾਹੀਂ ਇੱਕ ਜ਼ਿਲ੍ਹਾ ਪ੍ਰਤੀਨਿਧੀ ਨੂੰ ਬੂਥ ਲੈਵਲ ਏਜੰਟ (ਬੀ.ਐਲ.ਏ)ਨਿਯੁਕਤ ਕਰਨ ਲਈ ਨਿਰਧਾਰਿਤ ਪ੍ਰੋਫਾਰਮੇ ਵਿੱਚ ਅਧਿਕਾਰਤ ਕਰੇਗੀ । ਇਹ ਅਧਿਕਾਰਤ ਪ੍ਰੋਫਾਰਮਾਂ ਕਿਸੇ ਵੀ ਕੰਮ ਕਾਜ ਵਾਲੇ ਦਫ਼ਤਰ ਮੁੱਖ ਚੋਣ ਅਫ਼ਸਰ,ਦਫ਼ਤਰ ਜ਼ਿਲ੍ਹਾ ਚੋਣ ਅਫ਼ਸਰ, ਸਬੰਧਤ ਈ.ਆਰ.ਓ ਦਫ਼ਤਰ ਵਿਖੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਮਾਨਤਾ ਪ੍ਰਾਪਤ ਪਾਰਟੀ ਇੱਕ ਜ਼ਿਲ੍ਹੇ ਵਿੱਚ ਇੱਕ ਤੋਂ ਵੱਧ ਵਿਅਕਤੀਆਂ ਨੂੰ ਵਿਧਾਨ ਸਭਾ ਚੋਣ ਹਲਕੇ ਵਾਰ ਅਧਿਕਾਰਤ ਕਰ ਸਕਦੀ ਹੈ, ਜਿਨ੍ਹਾਂ ਲਈ ਉਨ੍ਹਾਂ ਨੂੰ ਸਬੰਧਤ ਹਲਕੇ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਹਰੇਕ ਪੋਲਿੰਗ ਸਟੇਸ਼ਨ ਲਈ ਬੀ.ਐਲ.ਏ ਦੀ ਨਿਯੁਕਤੀ ਕਰਨ ਲਈ ਅਧਿਕਾਰਤ ਕੀਤਾ ਜਾ ਰਿਹਾ ਹੈ। ਅਧਿਕਾਰਤ ਜ਼ਿਲ੍ਹਾ ਪੱਧਰੀ ਬੀ.ਐਲ.ਏ ਹਰੇਕ ਪੋਲਿੰਗ ਸਟੇਸ਼ਨ ਲਈ ਫਾਰਮ ਨੰ. ਬੀ.ਐਲ.ਏ - 2 ਭਰਕੇ ਬੂਥ ਲੈਵਲ ਏਜੰਟ ਨਿਯੁਕਤ ਕਰੇਗਾ ਇਹ ਬੀ.ਐਲ.ਏ ਮਨੋਨੀਤ ਅਧਿਕਾਰੀ/ਬੂਥ ਪੱਧਰ ਅਧਿਕਾਰੀ ਤੋਂ ਡਰਾਫਟ ਵੋਟਰ ਸੂਚੀ ਦੇ ਸਬੰਧਤ ਭਾਗਾਂ ਦੀ ਇੱਕ ਕਾਪੀ ਇਕੱਠੀ ਕਰੇ ਸਕੇਗਾ ਅਤੇ ਵੋਟਰ ਸੂਚੀਆਂ ਦੀ ਸੁਧਾਈ ਵਿੱਚ ਬੀ ਐਲ ਓਜ ਦੀ ਸਹਾਇਤਾ ਕਰਨਗੇ।