ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੁੱਖ ਦਫਤਰ, ਪਟਿਆਲਾ ਨੂੰ ਮੁਹਾਲੀ ਵਿਖੇ ਸਿਫਟ ਕਰਨ ਦੀਆਂ ਬਣ ਰਹੀਆਂ ਤਜਵੀਜਾਂ ਅਤੇ ਡਰਾਇੰਗਾਂ ਦਾ ਕੀਤਾ ਵਿਰੋਧ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 20 ਫ਼ਰਵਰੀ 2025:- ਸ਼ਾਂਝੀ ਸੰਘਰਸ਼ ਕਮੇਟੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੁੱਖ ਦਫਤਰ ਪਟਿਆਲਾ ਦੀ ਮੀਟਿੰਗ ਕਮੇਟੀ ਹਾਲ ਵਿਚ ਹੋਈ। ਇਸ ਮੀਟਿੰਗ ਵਿਚ ਸਮੂਹ ਕਾਡਰ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਭਾਗ ਲਿਆ ਅਤੇ ਇਸ ਮੀਟਿੰਗ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੁੱਖ ਦਫਤਰ, ਪਟਿਆਲਾ ਨੂੰ ਮੁਹਾਲੀ ਵਿਖੇ ਸਿਫਟ ਕਰਨ ਦੀਆਂ ਬਣ ਰਹੀਆਂ ਤਜਵੀਜਾਂ ਅਤੇ ਡਰਾਇੰਗਾਂ ਦਾ ਵਿਰੋਧ ਕੀਤਾ ਗਿਆ। ਇਸ ਮੀਟਿੰਗ ਦੋਰਾਨ ਹੀ ਸ਼ਾਂਝੀ ਸੰਘਰਸ਼ ਕਮੇਟੀ ਦੇ ਨੁਮਾਇਦੇ ਵਲੋਂ ਮੁੱਖ ਇੰਜੀਨੀਅਰ (ਦੱਖਣ/ਸੈਟਰਲ/ਉੱਤਰ), ਮੁੱਖ ਦਫਤਰ ਪਟਿਆਲਾ ਜੀ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਦੋਰਾਨ ਮੁੱਖ ਇੰਜੀਨੀਅਰ ਸਾਹਿਬਾਨਾਂ ਵਲੋਂ ਕਮੇਟੀ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੁੱਖ ਦਫਤਰ, ਪਟਿਆਲਾ ਨੂੰ ਮੁਹਾਲੀ ਵਿਖੇ ਸਿਫਟ ਨਹੀ ਕੀਤਾ ਜਾ ਰਿਹਾ ਹੈ ਅਤੇ ਮਿਤੀ 20.11.2024 ਨੂੰ ਬਣਿਆ ਹੋਇਆ ਡਰਾਇੰਗਾਂ (ਜਿਸ ਵਿਚ ਮੁੱਖ ਦਫਤਰ ਪਟਿਆਲਾ ਵਿਚ ਕੰਮ ਕਰਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੇ ਕਮਰੇ ਉਪਬਲਧ ਸਨ) ਨੂੰ ਸੋਧ ਦਿੱਤਾ ਗਿਆ ਹੈ। ਸੋਧਿਆਂ ਹੋਈਆ ਡਰਾਇਗਾਂ ਵਿਚ ਮੁੱਖ ਦਫਤਰ ਪਟਿਆਲਾ ਵਿਚ ਕੰਮ ਕਰਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੇ ਕਮਰੇ ਉਪਬਲਧ ਨਹੀ ਹਨ। ਮੁੱਖ ਇੰਜੀਨੀਅਰ ਸਹਿਬਾਨਾਂ ਦੇ ਇਸ ਵਿਸ਼ਵਾਸ ਉਪਰੰਤ ਸ਼ਾਂਝੀ ਸੰਘਰਸ਼ ਕਮੇਟੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੁੱਖ ਦਫਤਰ ਪਟਿਆਲਾ ਨੇ ਮੀਟਿੰਗ ਸਮਾਪਤ ਕੀਤੀ।