ਅੰਮ੍ਰਿਤਸਰ: ਥਾਣਾ ਇੰਚਾਰਜ ਉੱਤੇ ਏਐਸਆਈ 'ਤੇ ਹਮਲਾ ਦੇ ਦੋਸ਼, ਪੜ੍ਹੋ ਕੀ ਹੈ ਮਾਮਲਾ
ਗੁਰਪ੍ਰੀਤ ਸਿੰਘ
- ਏਐਸਆਈ ਗੁਰਨਾਮ ਸਿੰਘ ਨੇ ਲਗਾਏ ਪੁਲਿਸ ਮੁਲਾਜ਼ਮਾਂ ਤੇ ਥਾਣੇ ਇੰਚਾਰਜ ਤੇ ਗੰਭੀਰ ਇਲਜ਼ਾਮ
- ਕਿਹਾ ਕਿ ਡਿਊਟੀ ਦੇ ਨਾਂ ਤੇ ਮੇਰੇ ਨਾਲ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ ਤੇ ਪਾੜੀ ਗਈ ਮੇਰੀ ਵਰਦੀ
- ਜਿਸ ਦੇ ਚਲਦੇ ਅੱਜ ਏਐਸਆਈ ਗੁਰਨਾਮ ਸਿੰਘ ਆਪਣੇ ਨਾਲ ਬਹੁਜਨ ਸਮਾਜ ਪਾਰਟੀ ਦੇ ਆਗੂ ਆਗੂ ਤੇ ਵਰਕਰਾਂ ਨੂੰ ਲੈ ਕੇ ਥਾਣਾ ਸਦਰ ਵਿਖੇ ਪੁੱਜਿਆ
- ਇਸ ਮੌਕੇ ਥਾਣਾ ਮੁਖੀ ਹਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਕੁੱਟਮਾਰ ਨਹੀਂ ਕੀਤੀ ਗਈ ਅਸੀਂ ਸਿਰਫ ਡਿਊਟੀ ਕਰਨ ਨੂੰ ਕਿਹਾ ਸੀ ਤੇ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਗਏ ਹਨ।
- ਉੱਥੇ ਹੀ ਪੀੜਿਤ ਏਐਸਆਈ ਗੁਰਨਾਮ ਸਿੰਘ ਦੇ ਬੇਟੇ ਨੇ ਵੀ ਕਿਹਾ ਕਿ ਖੁਦ ਵੀਡੀਓ ਚ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਪਿਤਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ
ਅੰਮ੍ਰਿਤਸਰ, 13 ਫਰਵਰੀ 2025 - ਅੰਮ੍ਰਿਤਸਰ ਦੇ ਥਾਣਾ ਸਦਰ ਵਿਖੇ ਡਿਊਟੀ ਤੇ ਤਨਾਤ ਏਐਸਆਈ ਗੁਰਨਾਮ ਸਿੰਘ ਨੇ ਆਪਣੇ ਹੀ ਪੁਲਿਸ ਅਧਿਕਾਰੀਆਂ ਤੇ ਚੁੱਕੇ ਸਵਾਲ ਕਿਹਾ ਕਿ ਡਿਊਟੀ ਦੌਰਾਨ ਮੇਰੇ ਨਾਲ ਕੀਤੀ ਗਈ ਹੈ ਕੁੱਟ ਮਾਰ ਤੇ ਮੇਰੀ ਵਰਦੀ ਤੱਕ ਫਾੜੀ ਗਈ ਹੈ। ਉਹਨਾਂ ਕਿਹਾ ਕਿ ਥਾਣਾ ਸਦਰ ਦੇ ਪੁਲਿਸ ਮੁਖੀ ਹਰਿੰਦਰ ਸਿੰਘ ਤੇ ਉਹਨਾਂ ਦੇ ਗਨਮੈਨ ਤੇ ਪ੍ਰਾਈਵੇਟ ਗਨਮੈਨਾਂ ਨੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਤੇ ਮੇਰੀ ਵਰਦੀ ਵੀ ਫਾੜੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਤੁਸੀਂ ਥਾਣੇ ਵਿੱਚੋਂ ਕਢਵਾ ਸਕਦੇ ਹੋ।
ਇਸ ਮੌਕੇ ਅੱਜ ਏਐਸਆਈ ਗੁਰਨਾਮ ਸਿੰਘ ਆਪਣੇ ਨਾਲ ਬਹੁਜਨ ਸਮਾਜ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਨਾਲ ਲੈ ਕੇ ਥਾਣੇ ਸਦਰ ਵਿਖੇ ਪੁੱਜਿਆ ਤੇ ਐਸਐਚਓ ਦੇ ਖਿਲਾਫ ਧਰਨਾ ਲਗਾਇਆ। ਉਸਦਾ ਕਹਿਣਾ ਸੀ ਕਿ ਕੱਲ ਮੇਰੀ ਡਿਊਟੀ ਥਾਣਾ ਮੁਖੀ ਵਲੋਂ ਨਾਕੇ ਤੇ ਲਗਾਈ ਗਈ ਸੀ ਜਦ ਕਿ ਮੈਂ ਇੱਥੇ ਡਿਊਟੀ ਇਨਚਾਰਜ ਸੀ ਜਦੋਂ ਉਹਨਾਂ ਨੂੰ ਮੈਂ ਕਿਹਾ ਕਿ ਮੇਰੀ ਡਿਊਟੀ ਅੱਗੇ ਹੀ ਸਪੈਸ਼ਲ ਅਫਸਰ ਦੇ ਤੌਰ ਤੇ ਇੱਥੇ ਲਗਾਈ ਗਈ ਹੈ ਤੇ ਉਹਨਾਂ ਦੇ ਗਨਮੈਨਾ ਤੇ ਉਹਨਾਂ ਦੇ ਨਾਲ ਜਿਹੜੇ ਪ੍ਰਾਈਵੇਟ ਗਨਮੈਨ ਹਨ ਉਹਨਾਂ ਨੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਮੇਰੀ ਵਰਦੀ ਵੀ ਫਾੜ ਦਿੱਤੀ, ਜਿਸ ਦੇ ਚਲਦੇ ਉਹਨਾਂ ਕਿਹਾ ਕਿ ਮੈਂ ਆਪਣੇ ਸੀਨੀਅਰ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕਰਦਾ ਹਾਂ।
ਡਿਊਟੀ ਦੌਰਾਨ ਮੇਰੇ ਨਾਲ ਕੁੱਟਮਾਰ ਕੀਤੀ ਗਈ ਤੇ ਮੇਰੀ ਵਰਦੀ ਤੱਕ ਫਾੜੀ ਗਈ ਉਹਨਾਂ ਕਿਹਾ ਕਿ ਜਦਕਿ ਮੈਂ ਬਤੌਰ ਸਹੀ ਢੰਗ ਨਾਲ ਆਪਣੀ ਡਿਊਟੀ ਨਿਭਾ ਰਿਹਾ ਹਾਂ। ਉੱਥੇ ਹੀ ਐਸ ਐਚ ਓ ਵੱਲੋਂ ਮੈਡੀਕਲ ਡਾਕਟਰ ਨੂੰ ਇਹ ਵੀ ਕਿਹਾ ਗਿਆ ਕਿ ਇਸ ਦੀ ਰਿਪੋਰਟ ਦੇ ਵਿੱਚ ਲਿਖੋ ਕਿ ਇਹ ਸ਼ਰਾਬ ਪੀ ਕੇ ਆਇਆ ਸੀ। ਜਦ ਕਿ ਡਾਕਟਰ ਨੇ ਕਿਹਾ ਕਿ ਇਸ ਨੇ ਕੋਈ ਸ਼ਰਾਬ ਨਹੀਂ ਪੀ ਰੱਖੀ, ਮੈਂ ਗਲਤ ਰਿਪੋਰਟ ਨਹੀਂ ਬਣਾਵਾਂਗਾ ਇਸ ਮੌਕੇ ਪੀੜਿਤ ਏਐਸਆਈ ਗੁਰਨਾਮ ਸਿੰਘ ਦੇ ਲੜਕੇ ਨੇ ਕਿਹਾ ਕਿ ਮੇਰੇ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਡਿਊਟੀ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਮੇਰੇ ਪਿਤਾ ਦੀ ਵਰਦੀ ਵੀ ਫਾੜੀ ਗਈ ਹੈ। ਅਸੀਂ ਮੀਡੀਆ ਰਾਹੀਂ ਪੁਲਿਸ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ
ਇਸ ਮੌਕੇ ਥਾਣਾ ਸਦਰ ਦੇ ਮੁਖੀ ਹਰਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਸਿਰਫ ਏਸਆਈ ਗੁਰਨਾਮ ਸਿੰਘ ਦੀ ਬਤੌਰ ਡਿਊਟੀ ਲਗਾਈ ਸੀ ਤੇ ਡਿਊਟੀ ਕਰਨ ਤੋਂ ਆਨਾਕਾਨੀ ਦੇ ਚਲਦੇ ਉਹਨਾਂ ਵੱਲੋਂ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਵੱਲੋਂ ਇਸ ਨਾਲ ਕੁੱਟਮਾਰ ਨਹੀਂ ਕੀਤੀ ਗਈ।