ਰਵਿਦਾਸ ਜੀ ਦੀ 648ਵੀਂ ਜਯੰਤੀ: ਜਾਤ-ਪਾਤ ਦੇ ਭੇਦ ਭਾਵ ਨੂੰ ਮਿਟਾਕੇ ਮਨੁੱਖਤਾ ਦੇ ਅਸਲ ਫ਼ਲਸਫ਼ੇ ਨੂੰ ਸਮਝਣ ਦੀ ਲੋੜ - ਚੇਅਰਮੈਨ ਗੁਰਵਿੰਦਰ ਢਿੱਲੋਂ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 13 ਫਰਵਰੀ 2025 - ਸਰਬੱਤ ਸਾਂਝੇ ਭਗਤ ਰਵਿਦਾਸ ਜੀ ਦੀ 648ਵੀਂ ਜਯੰਤੀ ਮੌਕੇ ਵੱਖ ਵੱਖ ਪਿੰਡਾਂ ਤੇ ਸ਼ਹਿਰ ਦੇ ਪ੍ਰੋਗ੍ਰਾਮਾਂ ਵਿੱਚ ਬੋਲਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਾਤ-ਪਾਤ ਦੇ ਭੇਦ ਭਾਵ ਨੂੰ ਮਿਟਾਕੇ ਮਨੁੱਖਤਾ ਦੇ ਅਸਲ ਫ਼ਲਸਫ਼ੇ ਨੂੰ ਸਮਝਣ ਦੀ ਲੋੜ ਹੈ। ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੀ ਬਾਣੀ ਸਰਬ ਸਾਂਝੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੋਣਾ ਦਰਸਾਉਂਦਾ ਹੈ ਕਿ ਆਪਾਂ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਿਵਾਉਂਦੇ ਹਾਂ ਤਾਂ ਹਰ ਤਰ੍ਹਾਂ ਦੇ ਜਾਤ ਪਾਤ ਭੇਦ ਭਾਵ ਖ਼ਤਮ ਹੋ ਜਾਂਦੇ ਹਨ। ਸਾਰੇ ਗੁਰੂਆਂ ਪੀਰਾਂ, ਭੱਟਾਂ, ਭਗਤਾਂ ਦੀ ਬਾਣੀ ਇਕੋ ਮਾਰਗ ਵਿਖਾਉਂਦੇ ਹਨ ਕਿ ਗਰੀਬਾਂ ਤੇ ਦਇਆ ਰੱਖਣੀ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਸਨਮਾਨ ਦੇਣਾ ਹੀ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦਾ ਮਨੁੱਖਤਾ ਨੂੰ ਸੰਦੇਸ਼ ਹੈ।
ਇਸ ਮੌਕੇ ਖਾਨਪੁਰ, ਬ੍ਰਾਹਮਣ ਮਾਜਰਾ, ਸਰਹਿੰਦ ਸ਼ਹਿਰ, ਟੈਲੀਫੋਨ ਐਕਸਚੇਂਜ ਸਰਹਿੰਦ ਆਦਿ ਅਨੇਕਾਂ ਪ੍ਰੋਗ੍ਰਾਮਾਂ ਵਿੱਚ ਸ਼ਿਰਕਤ ਕਰਨ ਸਮੇਂ ਆਪ ਆਗੂਆਂ ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ, ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ,ਗੁਰਚਰਨ ਸਿੰਘ ਬਲੱਗਣ,ਜੋਧ ਸਿੰਘ ਭੂਆ ਖੇੜੀ ਕ੍ਰਿਸ਼ਨ ਸਿੰਘ ਬਦੌਛੀ, ਲਾਭ ਸਿੰਘ ਬ੍ਰਾਹਮਣ ਮਾਜਰਾ ਨੇ ਵੀ ਵਿਚਾਰ ਸਾਂਝੇ ਕੀਤੇ। ਇਹਨਾਂ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਹਿਰ ਦੇ ਨਗਰ ਕਾਉਂਸਲਰ ਪਵਨ ਕੁਮਾਰ ਕਾਲੜਾ,ਐਮ ਸੀ ਜਗਜੀਤ ਸਿੰਘ ਕੋਕੀ ਨੇ ਸੰਗਤਾਂ ਨੂੰ ਮਹਾਨ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ