ਭਗਤ ਪੰਥੀ ਸੰਪਰਦਾ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ : ਠਾਕੁਰ ਦਲੀਪ ਸਿੰਘ
ਹਰਦਮ ਮਾਨ
ਸਰੀ, 29 ਜਨਵਰੀ 2025
ਡੇਰਾ ਇਸਮਾਈਲ ਖਾਂ ਅਤੇ ਬਨੂ ਨਾਮ ਦੇ ਇਲਾਕੇ, ਜੋ ਹੁਣ ਪਾਕਿਸਤਾਨ ਵਿੱਚ ਹੈ। ਉਥੇ ਕਦੀ ਇੱਕ "ਭਗਤ ਪੰਥੀ" ਨਾਮ ਦੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਪਰਦਾਏ ਹੁੰਦੀ ਸੀ। ਪਤਾ ਨਹੀਂ, ਹੁਣ ਹੈਗੀ ਹੈ ਕਿ ਨਹੀਂ। ਬਹੁਤੇ ਸਿੱਖਾਂ ਨੇ ਤਾਂ, ਭਗਤ ਪੰਥੀ ਸਿੱਖ ਸੰਪਰਦਾਇ ਦਾ ਕਦੀ ਨਾਮ ਵੀ ਨਹੀਂ ਸੁਣਿਆ। ਇਹ ਸੰਪਰਦਾ ਦੇ ਬਾਰੇ ਮਹਾਨ ਕੋਸ਼ ਵਿੱਚੋਂ ਕੁਝ ਵੇਰਵਾ ਮਿਲਿਆ ਹੈ। ਜੇ ਕਿਸੇ ਵੀ ਸਿੱਖ ਨੂੰ ਇਸ ਸੰਪਰਦਾਏ ਬਾਰੇ ਜਾਂ ਇਹਨਾਂ ਦੇ ਪੈਰੋਕਾਰਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਆਪਾਂ ਨੂੰ ਉਹ ਜਾਣਕਾਰੀ ਆਪਸ ਵਿੱਚ ਸਾਂਝੀ ਕਰਨੀ ਚਾਹੀਦੀ ਹੈ। ਅਤੇ, ਉਹਨਾਂ ਨਾਲ ਸੰਪਰਕ ਵੀ ਕਰਨਾ ਚਾਹੀਦਾ ਹੈ। ਭਗਤ ਪੰਥੀ ਸੰਪਰਦਾਏ ਨੂੰ ਸਾਨੂੰ ਇਹ ਵੀ ਦ੍ਰਿੜ ਕਰਵਾਉਣਾ ਚਾਹੀਦਾ ਹੈ ਕਿ ਤੁਸੀਂ ਆਪਣੀਆਂ ਪਰੰਪਰਾਵਾਂ, ਜਿਵੇਂ ਦੀਆਂ ਹੈਗੀਆਂ ਹਨ, ਉਸੇ ਤਰ੍ਹਾਂ ਹੀ ਰੱਖੋ। ਕਿਉਂ ਕਿ, ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਪੰਥ ਵਿੱਚ, ਉਹਨਾਂ ਦੀ ਰੰਗ ਬਰੰਗੀ ਫੁਲਵਾੜੀ ਹੈ। ਇਸ ਕਰਕੇ ਸਾਰੀਆਂ ਸੰਪਰਦਾਵਾਂ ਦੇ ਆਪੋ ਆਪਣੇ ਰੰਗ ਵੱਖੋ ਵੱਖ ਚਮਕਣ ਤਾਂ ਹੀ ਸੋਭਾ ਵਧਦੀ ਹੈ।
ਭਾਈ ਕਾਨ ਸਿੰਘ ਰਚਿਤ ਮਹਾਨ ਕੋਸ਼ ਵਿੱਚ ਲਿਖੇ ਹੋਏ ਨੂੰ ਮੈਂ ਇੱਥੇ ਪ੍ਰਸਤੁਤ ਕਰ ਰਿਹਾ ਹਾਂ। *ਭਗਤ ਪੰਥੀ ਸਿਰਲੇਖ ਹੇਠ* "ਸਿੱਖ ਮੱਤ ਦਾ ਇੱਕ ਫਿਰਕਾ ਜੋ ਬੰਨੂ ਪਿਸ਼ਾਵਰ ਅਤੇ ਡੇਰਾ ਇਸਮਾਈਲ ਖਾਂ ਵਿੱਚ ਪਾਇਆ ਜਾਂਦਾ ਹੈ। ਇਸ ਮਤ ਦੇ ਲੋਕ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮ ਪੁਸਤਕ ਮੰਨਦੇ ਹਨ, ਬ੍ਰਾਹਮਣਾਂ ਤੋਂ ਕੋਈ ਕਰਮ ਨਹੀਂ ਕਰਵਾਉਂਦੇ, ਮੁਰਦੇ ਦੱਬਦੇ ਹਨ। ਕੜਾਹ ਪ੍ਰਸ਼ਾਦ ਵਰਤਾਉਂਦੇ ਹਨ, ਸ਼ਰਾਧ ਨਹੀਂ ਕਰਦੇ, ਛੂਤ ਛਾਤ ਦੇ ਵਿਸ਼ਵਾਸੀ ਨਹੀਂ। ਦਿਨ ਵਿੱਚ ਛੀ ਵਾਰੀ ਗੁਰਬਾਣੀ ਦਾ ਪਾਠ ਕਰਦੇ ਹਨ। ਗੁਰੂ ਸਾਹਿਬ ਅੱਗੇ ਇੱਕ ਸਮੇਂ ਅੱਠ ਵਾਰ ਨਮਸਕਾਰ ਕਰਦੇ ਹਨ"। *ਜੇ ਐਸੀਆਂ ਸਿੱਖ ਸੰਪਰਦਾਵਾਂ ਨੂੰ ਲੱਭ ਕੇ ਅਸੀਂ ਉਹਨਾਂ ਨੂੰ ਸਿੱਖ ਪ੍ਰਵਾਨ ਕਰੀਏ ਅਤੇ ਆਪਸ ਵਿੱਚ ਇਕੱਠੇ ਹੋ ਜਾਈਏ ਤਾਂ ਸਿੱਖ ਪੰਥ ਦੀ ਗਿਣਤੀ 50 ਕਰੋੜ ਹੈ, ਦੋ ਕਰੋੜ ਨਹੀ।*
2 | 8 | 0 | 2 | 4 | 3 | 4 | 1 |