ਮਲੇਰਕੋਟਲਾ : ਸਫਾਈ ਕਰਮਚਾਰੀ ਯੂਨੀਅਨ, ਵਲੋਂ ਮੰਤਰੀ ਡਾ.ਰਵਜੋਤ ਸਿੰਘ, MLA ਡਾ.ਜਮੀਲ ਉਰ ਰਹਿਮਾਨ ਅਤੇ ਡੀ. ਸੀ. ਰਾਹੀਂ ਸੌਂਪਿਆ ਮੰਗ ਪੱਤਰ
ਯੂਨੀਅਨ ਦੀਆਂ ਮੰਗਾਂ ਤੇ ਗੌਰ ਕਰਕੇ ਬਣਦੀ ਹਰ ਇੱਕ ਜਾਇਜ਼ ਮੰਗ ਨੂੰ ਪੂਰਾ ਕੀਤਾ ਜਾਵੇਗਾ-ਡਾਕਟਰ ਰਵਜੋਤ ਸਿੰਘ
ਮੁਹੰਮਦ ਇਸਮਾਈਲ ਏਸ਼ੀਆ
ਲੇਰਕੋਟਲਾ 27 ਜਨਵਰੀ 2024 : ਭਾਰਤ ਦੇ 76 ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਮਲੇਰਕੋਟਲਾ ਦੇ ਡਾ. ਜ਼ਾਕਿਰ ਹੁੱਸੈਨ ਸਟੇਡਿਅਮ ਵਿਚ ਗਣਤੰਤਰ ਸਮਾਰੋਹ ਵਿਚ ਮੁਖ ਮਹਿਮਾਨ ਵਜੋਂ ਡਾ.ਰਵਜੋਤ ਸਿੰਘ ,ਮੰਤਰੀ ਸਥਾਨਕ ਸਰਕਾਰ ਅਤੇ ਸੰਸਦੀ ਮਾਮਲੇ ਪੰਜਾਬ, ਸ਼ਾਮਿਲ ਹੋਏ। ਸਮਾਰੋਹ ਦੀ ਸਮਾਪਤੀ ਤੋ ਬਾਅਦ ਸਫਾਈ ਕਰਮਚਾਰੀ ਯੂਨੀਅਨ,ਮਲੇਰਕੋਟਲਾ ਵਲੋਂ ਮੰਤਰੀ ਡਾ.ਰਵਜੋਤ ਸਿੰਘ ,ਐਮ. ਐਲ. ਏ. ਡਾ. ਜਮੀਲ ਉਰ ਰਹਿਮਾਨ ਅਤੇ ਡੀ. ਸੀ.ਮਾਲੇਰਕੋਟਲਾ ਡਾਕਟਰ ਪੱਲਵੀ ਸਾਹਿਬਾ ਜੀ ਰਾਹੀਂ ਇੱਕ ਮੰਗ ਪੱਤਰ ਸੌਂਪਿਆ। ਜਿਸ ਵਿਚ ਯੂਨੀਅਨ ਵੱਲੋਂ ਕਿਹਾ ਗਿਆ ਹੈ ਕਿ ਸਫਾਈ ਸੇਵਕ , ਜੋ ਕਿ ਪਿਛਲੇ ਲਗਭਗ 20 ਸਾਲਾਂ ਤੋਂ ਨਗਰ ਕੌਂਸਲ ਮਾਲੇਰਕੋਟਲਾ ਵਿਖੇ ਸਫਾਈ ਦਾ ਕੰਮ ਕਰ ਰਹੇ ਹਨ। ਇਨਾਂ ਨੂੰ ਜੋ ਤਨਖ਼ਾਹ ਡੀ. ਸੀ. ਰੇਟ ਮੁਤਾਬਿਕ ਮਿਲਦੀ ਹੈ, ਉਸ ਨਾਲ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਕੋਵਿਡ ਦੌਰਾਨ ਇਨ੍ਹਾਂ ਕਰਮਚਾਰੀਆਂ ਵਲੋਂ ਅਪਣੇ ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਰਾਤ-ਦਿਨ ਇਸ ਮੁਹਿੰਮ ਵਿਚ ਬਹੁਤ ਹੀ ਵੱਧ ਚੜ੍ਹਕੇ ਹਿੱਸਾ ਲਿਆ ਗਿਆ । ਨਗਰ ਕੌਂਸਲ ਮਾਲੇਰਕੋਟਲਾ ਵਿਖੇ 1996 ਤੋਂ ਬਾਅਦ ਸਫਾਈ ਸੇਵਕਾਂ ਦੀ ਕੋਈ ਵੀ ਸਿਧੀ ਭਰਤੀ ਨਹੀਂ ਹੋਈ ਹੈ । ਯੂਨੀਅਨ ਦੀ ਮੰਗ ਹੈ ਕਿ ਸਰਕਾਰ ਇੰਨਾ ਕਰਮਚਾਰੀਆਂ ਨੂੰ ਰੈਗੂਲਰ ਕਰੇ ਤਾਂ ਜੋ ਇਹ ਆਪਣੇ ਪਰਿਵਾਰਾਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰਨ ਸਕਣ ਅਤੇ ਇਕ ਵਧੀਆ ਜਿੰਦਗੀ ਜਿਓਣ। ਇਸ ਮੌਕੇ ਤੇ ਡਾਕਟਰ ਰਵਜੋਤ ਸਿੰਘ ਨੇ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਤੇ ਗੌਰ ਕਰਕੇ ਬਣਦੀ ਹਰ ਇੱਕ ਜਾਇਜ਼ ਮੰਗ ਨੂੰ ਪੂਰਾ ਕੀਤਾ ਜਾਵੇਗਾ।ਇਸ ਮੌਕੇ ਯੂਨੀਅਨ ਦੇ ਪ੍ਰਧਾਨ ਦੀਪਕ ਬੱਗਨ , ਸਰਪ੍ਰਸਤ ਅਸ਼ੋਕ ਕੁਮਾਰ, ਮੀਤ ਪ੍ਰਧਾਨ ਰਜਿੰਦਰ ਕੁਮਾਰ, ਖਜਾਨਚੀ ਬੰਟੀ ਟਾਂਕ, ਰਿਸ਼ੀ ਮੱਟੂ , ਸੁਸ਼ੀਲ ਕੁਮਾਰ, ਪ੍ਰਿੰਸ ਬੱਗਨ ਆਦਿ ਮੌਜੂਦ ਸਨ।