ਜਦੋਂ ਟਰੈਕ ਨੇੜੇ ਸ਼ੱਕੀ ਵਸਤੂ ਦੀ ਸੂਚਨਾ 'ਤੇ ਰੋਕ ਦਿੱਤੀਆਂ ਗਈਆਂ ਟ੍ਰੇਨਾਂ
ਬੰਬ ਸਕੁਐਡ ਟੀਮ ਨੇ ਮੌਕੇ ਤੇ ਪਹੁੰਚ ਕੀਤੀ ਜਾਂਚ, ਨਿਕਲਿਆ ਖਾਲੀ ਡੱਬਾ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਦੇ ਨਜ਼ਦੀਕ ਅੰਮ੍ਰਿਤਸਰ -ਪਠਾਨਕੋਟ ਰੇਲ ਟਰੈਕ 'ਤੇ ਗੇਟ ਨੰਬਰ ਸੀ 28 ਨਜ਼ਦੀਕ ਇੱਕ ਸ਼ੱਕੀ ਵਸਤੂ ਪਏ ਹੋਣ ਦੀ ਸੂਚਨਾ ਮਿਲਣ ਤੇ ਹੜਕੰਪ ਮੱਚ ਗਿਆ । ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਬੰਬ ਨੂੰ ਨਕਾਰਾ ਕਰਨ ਵਾਲੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਉਧਰ ਜਾਂਚ ਤੋ ਬਾਅਦ ਪੁਲਿਸ ਨੇ ਕਿਹਾ ਸ਼ੱਕੀ ਡੱਬਾ ਸੀ ਲੇਕਿਨ ਉਸ ਚੋ ਕੁਝ ਵੀ ਨਹੀਂ ਮਿਲਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਪੁਲਿਸ ਡੀ ਐਸ ਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਰੇਲਵੇ ਪੁਲਿਸ ਨੇ ਸੂਚਨਾ ਦਿੱਤੀ ਸੀ ਕਿ ਬਟਾਲਾ ਦੇ ਭੁੱਲਰ ਰੋਡ ਤੇ ਪੂੰਦਰ ਰੇਲ ਫਾਟਕ ਦੇ ਗੇਟ ਨੰਬਰ ਸੀ 28 ਤੋਂ ਕੁਝ ਦੂਰੀ ਤੇ ਇੱਕ ਸ਼ੱਕੀ ਵਸਤ ਰੇਲ ਲਾਈਨ ਨੇੜੇ ਹੈ। ਉਹਨਾਂ ਦੱਸਿਆ ਕਿ ਉਹ ਮੌਕੇ 'ਤੇ ਪਹੁੰਚੇ ਅਤੇ ਸ਼ੱਕੀ ਵਸਤੂ ਮਿਲਣ ਦੀ ਸੂਚਨਾ ਮਿਲਦਿਆਂ ਹੀ ਅੰਮ੍ਰਿਤਸਰ ਤੋਂ ਪਠਾਨਕੋਟ ਜਾਣ ਵਾਲੀ ਅਤੇ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀ ਟ੍ਰੇਨਾਂ ਰੋਕ ਦਿੱਤੀਆਂ ਗਈਆਂ ਸਨ ਅਤੇ ਬੰਬ ਨਕਾਰਾ ਕਰਨਾ ਵਾਲੀ ਟੀਮ ਨੂੰ ਵੀ ਬੁਲਾਇਆ ਗਿਆ।ਉੱਥੇ ਹੀ ਡੀ ਐਸ ਪੀ ਸੰਜੀਵ ਕੁਮਾਰ ਦਾ ਕਹਿਣਾ ਸੀ ਕਿ ਬੰਬ ਸਕੁਐਡ ਦੀ ਟੀਮ ਨੇ ਜਦ ਜਾਂਚ ਕੀਤੀ ਤਾ ਉਹ ਡੱਬਾ ਖਾਲੀ ਸੀ ਅਤੇ ਉਸ ਚ ਕੁਝ ਨਹੀਂ ਸੀ ਜਦਕਿ ਉਹਨਾਂ ਦਾ ਕਹਿਣਾ ਸੀ ਕਿ 26 ਜਨਵਰੀ ਦੇ ਅਲਰਟ ਹੋਣ ਦੇ ਚੱਲਦੇ ਓਹਨਾ ਵਲੋ ਇਸ ਸੂਚਨਾ ਤੇ ਗੰਭੀਰਤਾ ਨਾਲ ਐਕਸ਼ਨ ਲਿਆ ਗਿਆ ਹੈ ।
ਦੂਜੇ ਪਾਸੇ ਰੇਲਵੇ ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਕਿ ਇਸ ਵੇਲੇ ਦੋ ਟ੍ਰੇਨਾ ਹੀ ਇਸ ਰੂਟ ਤੇ ਜਾਂਦਿਆ ਹਨ ਜਦਕਿ ਕੁਝ ਸਮੇ ਲਈ ਉਹ ਰੋਕ ਦਿੱਤੀਆਂ ਗਈਆਂ ਸਨ ਜਦਕਿ ਜਲਦ ਹੀ ਰੇਲ ਆਵਾਜਾਈ ਬਹਾਲ ਕੀਤੀ ਜਾ ਰਹੀ ਹੈ ।ਇਸ ਮਾਮਲੇ ਨੂੰ ਲੈਕੇ ਆਸ ਪਾਸ ਦੇ ਵਸਨੀਕਾਂ 'ਚ ਕੁਝ ਦੇਰ ਲਈ ਭਾਰੀ ਡਰ ਦਾ ਮਾਹੌਲ ਪਾਇਆ ਗਿਆ ਪਰ ਜਦੋਂ ਇਹ ਸਾਫ ਹੋ ਗਿਆ ਕਿ ਉਹ ਸਿਰਫ ਖਾਲੀ ਡੱਬਾ ਹੈ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ।