ਡੇਰਾ ਸਿਰਸਾ ਪੈਰੋਕਾਰ ਮੁਕੇਸ਼ ਛਾਬੜਾ ਇੰਸਾਂ ਨੇ ਮਨੁੱਖਤਾ ਦੇ ਲੇਖੇ ਲਾਈ ਮੌਤ
ਅਸ਼ੋਕ ਵਰਮਾ
ਬਠਿੰਡਾ, 27 ਜਨਵਰੀ 2025: ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀ ਪ੍ਰੇਰਣਾ ਤਹਿਤ ਦੇਸ਼-ਵਿਦੇਸ਼ ਵਿੰਚ ਕੀਤੇ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਚੋਂ ਇੱਕ ਅਮਰ ਸੇਵਾ ਮੁਹਿੰਮ ਤਹਿਤ ਬਠਿੰਡਾ ਦੇ ਡੇਰਾ ਪੈਰੋਕਾਰ ਮੁਕੇਸ਼ ਛਾਬੜਾ ਨੇ ਨਾਂ ਕੇਵਲ ਆਪਣੀ ਮੌਤ ਉਪਰੰਤ ਆਪਣੇ ਸ਼ਰੀਰ ਨੂੰ ਮਨੁੱਖਤਾ ਲੇਖੇ ਲਾਇਆ ਬਲਕਿ ਆਪਣੀਆਂ ਦੋਵੇ ਅੱਖਾਂ ਦਾਨ ਕਰਕੇ ਦੋ ਹਨੇਰੀਆਂ ਜਿੰਦਗੀਆਂ ’ਚ ਉਜਾਲਾ ਕਰਨ ਵਰਗਾ ਪਰਉਪਕਾਰੀ ਕਾਰਜ ਕੀਤਾ ਹੈ। ਦੱਸਣਯੋਗ ਹੈ ਕਿ ਮੁਕੇਸ਼ ਛਾਬੜਾ ਨੂੰ ਲੰਮਾਂ ਸਮਾਂ ਬਠਿੰਡਾ ਦੇ ਐਨ ਵਿਚਕਾਰ ਵਿਆਹ ਸ਼ਾਦੀਆਂ ਲਈ ਬਣੇ ਛਾਬੜਾ ਪੈਲੇਸ ਚਲਾਉਣ ਕਾਰਨ ਜਾਣਿਆ ਜਾਂਦਾ ਹੈ। ਮੁਕੇਸ਼ ਛਾਬੜਾ ਬਠਿੰਡਾ ਦਾ 122ਵਾਂ ਸ਼ਰੀਰਦਾਨੀ ਹੈ ਜਿਸ ਨੇ ਆਪਣੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਮੌਤ ਹੋਣ ਤੋਂ ਬਾਅਦ ਅੰਤਿਮ ਸਸਕਾਰ ਦੀ ਬਜਾਏ ਉਸ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਕਰਨ ਲਈ ਦਾਨ ਕਰ ਦਿੱਤੀ ਜਾਏ।
ਡੇਰਾ ਸਿਰਸਾ ਪੈਰੋਕਾਰ ਹਲਕਿਆਂ ਵਿੱਚ ਵੀ ਮੁਕੇਸ਼ ਛਾਬੜਾ ਨੂੰ ਮੋਹਰੀ ਸੇਵਾਦਾਰ ਵਜੋਂ ਸਤਿਕਾਰਿਆ ਜਾਂਦਾ ਸੀ। ਬਠਿੰਡਾ ਦੇ ਏਰੀਆ ਮਾਡਲ ਟਾਊਨ ਦੇ ਪ੍ਰੇਮੀ ਸੇਵਕ ਮੁਕੇਸ਼ ਛਾਬੜਾ ਇੰਸਾਂ ਤਰਫੋਂ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਦੀ ਪਤਨੀ ਅਮਿਤਾ ਛਾਬੜਾ ਇੰਸਾਂ, ਬੇਟੀ ਇਸ਼ੀਤਾ ਛਾਬੜਾ ਇੰਸਾਂ, ਬੇਟੇ ਮੁਕੁਲ ਛਾਬੜਾ ਇੰਸਾਂ, ਨੂੰਹ ਹਿਮਾਨੀ ਛਾਬੜਾ ਇੰਸਾਂ, ਪੋਤਰੀ ਕੇਰਿਸ਼ਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਐਨ.ਸੀ. ਮੈਡੀਕਲ ਕਾਲਜ ਅਤੇ ਹਸਪਤਾਲ, ਰੋਹਤਕ ਰੋਡ, ਪਾਨੀਪਤ (ਹਰਿਆਣਾ) ਨੂੰ ਦਾਨ ਕੀਤੀ। ਇਸ ਤੋਂ ਪਹਿਲਾਂ ਉਨਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਜੋ ਕਿ 2 ਹਨੇਰੀਆਂ ਜਿੰਦਗੀਆਂ ਵਿਚ ਉਜਾਲਾ ਕਰਨਗੀਆਂ। ਮੁਕੇਸ਼ ਛਾਬੜਾ ਦੀ ਮ੍ਰਿਤਕ ਦੇਹ ਨੂੰ ਅੱਜ ਵੱਡੇ ਕਾਫਲੇ ਦੇ ਰੂਪ ’ਚ ਰਵਾਨਾ ਕੀਤਾ ਤਾਂ ਡੇਰਾ ਸ਼ਰਧਾਲੂਆਂ ਨੇ ਇਸ ਮੌਕੇ ਮੁਕੇਸ਼ ਛਾਬੜਾ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮੁਕੇਸ਼ ਛਾਬੜਾ ਇੰਸਾਂ ਤੇਰਾ ਨਾਮ ਰਹੇਗਾ, ਸਰੀਰਦਾਨ ਮਹਾਂਦਾਨ ਦੇ ਅਕਾਸ਼ ਗੁੰਜਾਊ ਨਾਅਰੇ ਲਾਏ।
ਇਸ ਮੌਕੇ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮੁਕੇਸ਼ ਛਾਬੜਾ ਦੇ ਨਿਵਾਸ ਸਥਾਨ ਤੋਂ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਏਰੀਆ ਪ੍ਰੇਮੀ ਸੇਵਕ ਭੈਣ ਵੀਰਪਾਲ ਕੌਰ ਇੰਸਾਂ ਨੇ ਦੱਸਿਆ ਕਿ ਬੀਤੀ ਰਾਤ ਮੁਕੇਸ਼ ਛਾਬੜਾ ਇੰਸਾਂ ਅਚਾਨਕ ਬਿਮਾਰ ਹੋ ਗਏ ਸਨ ਅਤੇ ਸੁਭਾ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਦੇ ਸਮੁੱਚੇ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਅਤੇ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ ਜਿਸ ਤਹਿਤ ਮੁਕੇਸ਼ ਛਾਬੜਾ ਇੰਸਾਂ ਦੀ ਇਸ ਇੱਛਾ ਨੂੰ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ । ਇਸ ਮੌਕੇ 85 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਮੁਕੇਸ਼ ਛਾਬੜਾ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਸਨ ਜਿੰਨ੍ਹਾਂ ਦਿਨ ਰਾਤ ਦੀ ਪ੍ਰਵਾਹ ਕੀਤੇ ਬਿਨਾਂ ਪਿਛਲੇ ਲਗਭਗ 16 ਸਾਲਾਂ ਤੋਂ ਏਰੀਆ ਮਾਡਲ ਟਾਊਨ ਦੇ ਪਰੇਮੀ ਸੇਵਕ ਵਜੋਂ ਸੇਵਾ ਨਿਭਾਈ।
ਉਨ੍ਹਾਂ ਕਿਹਾ ਕਿ ਮੁਕੇਸ਼ ਛਾਬੜਾ ਇੰਸਾਂ ਦੀ ਰੁਖਸਤੀ ਕਾਰਨ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਹੀ ਬਠਿੰੰਡਾ ਨੇ ਵੀ ਇੱਕ ਬੇਹੱਦ ਨੇਕ ਮਿਲਣਸਾਰ ਅਤੇ ਹਰੇਕ ਦੇ ਦੁੱਖ ਸੁਖ ਵਿਚ ਸ਼ਰੀਕ ਹੋਣ ਵਾਲਾ ਗੁਆ ਲਿਆ ਹੈ। ਇਸ ਮੌਕੇ 85 ਮੈਂਬਰ ਪੰਜਾਬ ਰਣਜੀਤ ਇੰਸਾਂ, ਕੁਲਬੀਰ ਇੰਸਾਂ, ਇੰਜ.ਬਾਰਾ ਸਿੰਘ ਇੰਸਾਂ, ਰਜਿੰਦਰ ਗੋਇਲ ਇੰਸਾਂ, ਅਮਰਿੰਦਰ ਇੰਸਾਂ, ਵਿਕਾਸ ਇੰਸਾਂ, ਸੇਵਕ ਇੰਸਾਂ ਗੋਨਿਆਣਾ, 85 ਮੈਂਬਰ ਭੈਣਾਂ ਕੁਲਦੀਪ ਇੰਸਾਂ, ਊਸ਼ਾ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਮਾਧਵੀ ਇੰਸਾਂ, ਚਰਨਜੀਤ ਇੰਸਾਂ, ਮੀਨੂੰ ਇੰਸਾਂ, ਰੇਖਾ ਇੰਸਾਂ, ਸਿਮਰਨ ਇੰਸਾਂ, ਜਸਵੰਤ ਇੰਸਾਂ, ਵੀਨਾ ਇੰਸਾਂ, ਸੀਨੀਅਰ ਪ੍ਰੇਮੀ ਸੰਮਤੀ 15 ਮੈਂਬਰ ਏਰੀਆ ਮਾਡਲ ਟਾਊਨ ਦੇ ਸੇਵਾਦਾਰ ਜਗਦੀਸ਼ ਇੰਸਾਂ, ਜਗਨ ਨਾਥ ਇੰਸਾਂ, ਗੁਰਮੀਤ ਇੰਸਾਂ, ਮਦਨ ਲਾਲ ਇੰਸਾਂ, ਤਰਲੋਚਨ ਇੰਸਾਂ, ਪ੍ਰੇਮੀ ਸੰਮਤੀ 15 ਮੈਂਬਰ ਨਰਿੰਦਰ ਇੰਸਾਂ, ਗਗਨ ਇੰਸਾਂ, ਬਲਜੀਤ ਇੰਸਾਂ, ਮੋਹਿਤ ਇੰਸਾਂ, ਰਾਹੁਲ ਇੰਸਾਂ, ਕਰਿਸ਼ਨ ਇੰਸਾਂ, ਰਮਨਦੀਪ ਇੰਸਾਂ, ਭੈਣ ਵੀਨਾ ਇੰਸਾਂ, ਸਤਵੀਰ ਇੰਸਾਂ, ਪ੍ਰਵੀਨ ਇੰਸਾਂ ਅਤੇ ਮਨਪ੍ਰੀਤ ਇੰਸਾਂ ਆਦਿ ਹਾਜ਼ਰ ਸਨ।