ਗਣਤੰਤਰ ਦਿਵਸ 'ਤੇ ਮਮਤਾ ਬੈਨਰਜੀ ਨੂੰ ਰੋਬਟ ਆਰਮੀ ਨੇ ਦਿੱਤੀ ਸਲਾਮੀ (Video)
ਬਾਬੂਸ਼ਾਹੀ ਬਿਊਰੋ
ਪੱਛਮੀ ਬੰਗਾਲ : ਗਣਤੰਤਰ ਦਿਵਸ ਦੇ ਮੌਕੇ 'ਤੇ ਇੱਕ ਪਾਸੇ ਦਿੱਲੀ ਵਿੱਚ ਪਰੇਡ ਕੱਢੀ ਜਾ ਰਹੀ ਸੀ ਤੇ ਦੂਜੇ ਪਾਸੇ ਕੋਲਕਾਤਾ ਵਿੱਚ ਪਰੇਡ ਕੱਢੀ ਜਾ ਰਹੀ ਸੀ। ਇਸ ਦੌਰਾਨ ਰੋਬੋਟਿਕ ਆਰਮੀ ਦਾ ਨਜ਼ਾਰਾ ਦੇਖ ਲੋਕ ਹੈਰਾਨ ਰਹਿ ਗਏ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੇ ਰਾਜਪਾਲ ਦੇ ਨਾਲ ਸੀਐੱਮ ਮਮਤਾ ਬੈਨਰਜੀ ਉੱਥੇ ਮੌਜੂਦ ਹਨ। ਰੋਬੋਟ ਸੈਨਾ ਦੇ ਨਾਲ ਸੈਨਿਕਾਂ ਦਾ ਇੱਕ ਸਮੂਹ ਉਸ ਦੇ ਸਾਹਮਣੇ ਪਹੁੰਚਿਆ ਅਤੇ ਸਲਾਮੀ ਦਿੱਤੀ। ਦੱਸਿਆ ਗਿਆ ਕਿ ਇਹ ਅਜਿਹੇ ਰੋਬੋਟ ਹਨ ਜੋ ਹਰ ਮੌਸਮ ਵਿੱਚ ਕੰਮ ਕਰ ਸਕਦੇ ਹਨ। ਇਹ ਰੋਬੋਟ ਮਾਈਨਸ 40 ਡਿਗਰੀ ਤੋਂ ਲੈ ਕੇ 50 ਡਿਗਰੀ ਤੱਕ ਦੇ ਤਾਪਮਾਨ ਵਿੱਚ ਕੰਮ ਕਰਨ ਦੇ ਸਮਰੱਥ ਹਨ।