13+ ਬਿਲੀਅਨ ਯੂਰੋ ਦੀ ਯੂਰਪੀਅਨ ਸੰਘ ਹੋਮ ਟੈਕਸਟਾਈਲ ਮਾਰਕੀਟ ਵਿੱਚ ਟ੍ਰਾਈਡੈਂਟ ਗਰੁੱਪ ਆਪਣੀ ਹਿੱਸੇਦਾਰੀ ਵਧਾਉਣ ਲਈ ਤਿਆਰ
ਜਰਮਨੀ ਦੇ ਫਰੈਂਕਫਰਟ ਦੇ ਕੌਮਾਂਤਰੂ ਵਪਾਰ ਮੇਲੇ ਹੇਮਟੈਕਸਟਿਲ-2025 ਵਿੱਚ ਆਪਣੀਆਂ ਵਸਤਾਂ ਕੀਤੀਆਂ ਪ੍ਰਦਰਸ਼ਿਤ
ਚੰਡੀਗਡ਼੍ਹ, 27 ਜਨਵਰੀ, 2025 ਦੋ ਬਿਲੀਅਨ ਅਮਰੀਕੀ ਡਾਲਰ ਦੀ ਸਲਾਨਾ ਘਰੇਲੂ ਟੈਕਸਟਾਈਲ ਦੀ ਨਿਰਮਾਤਾ ਟ੍ਰਾਈਡੈਂਟ ਗਰੁੱਪ ਨੇ (ਬੰਬੇ ਸਟਾਕ ਐਕਸਚੇਂਜ 521064), ਸਸਟੇਨੇਬਲ ਬੈੱਡ ਅਤੇ ਬਾਥ ਲਿਨਨ ’ਤੇ ਧਿਆਨ ਕੇਂਦਰਿਤ ਕਰਦਿਆਂ 13 ਪਲੱਸ ਬਿਲੀਅਨ ਦੀ ਯੂਰਪੀਅਨ ਸੰਘ ਹੋਮ ਟੈਕਸਟਾਈਲ ਮਾਰਕੀਟ ਵਿੱਚ ਆਪਣੀ ਮੌਜੂਦਗੀ ਅਤੇ ਵਿਕਾਸ ਨੂੰ ਵਧਾਉਣ ਲਈ ਤਿਆਰ ਹੈ। ਕੰਪਨੀ ਨੇ ਹਾਲ ਹੀ ਵਿੱਚ ਜਰਮਨੀ ਦੇ ਫਰੈਂਕਫਰਟ ਵਿੱਚ ਘਰੇਲੂ ਅਤੇ ਕੰਟਰੈਕਟ ਟੈਕਸਟਾਈਲ ਲਈ ਸਭ ਤੋਂ ਵੱਡੇ ਅੰਤਰਰਾਸ਼ਟਰੀ ਵਪਾਰ ਮੇਲੇ, ਹੇਮਟੈਕਸਟਿਲ-2025 ਵਿੱਚ ਆਪਣੇ ਨਵੀਨਤਮ ਸੰਗ੍ਰਹਿ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਪ੍ਰਦਰਸ਼ਨ ਕੀਤਾ।
ਹੇਮਟੈਕਸਟਿਲ-2025 ਵਿੱਚ ਭਾਰਤ ਦੀ ਭਾਗੀਦਾਰੀ ਦਾ ਉਦਘਾਟਨ ਟੈਕਸਟਾਈਲ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਦੁਆਰਾ ਕੀਤਾ ਗਿਆ ਸੀ, ਜਿਨ੍ਹਾਂ ਨੇ ਟ੍ਰਾਈਡੈਂਟ ਦੇ ਪਵੇਲੀਅਨ ਦਾ ਦੌਰਾ ਵੀ ਕੀਤਾ ਅਤੇ ਗਲੋਬਲ ਘਰੇਲੂ ਟੈਕਸਟਾਈਲ ਉਦਯੋਗ ਵਿੱਚ ਭਾਰਤ ਦੀ ਉੱਤਮਤਾ ਨੂੰ ਪ੍ਰਦਰਸ਼ਿਤ ਕਰਨ ਦੀ ਵਚਨਬੱਧਤਾ ਲਈ ਟ੍ਰਾਈਡੈਂਟ ਗਰੁੱਪ ਦੀ ਭਰਵੀਂ ਸ਼ਲਾਘਾ ਕੀਤੀ।
ਟ੍ਰਾਈਡੈਂਟ ਗਰੁੱਪ ਦੇ ਸੀਈਓ ਸਮੀਰ ਜੋਸ਼ੀਪੁਰਾ ਨੇ ਇਸ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ,‘‘ਘਰੇਲੂ ਟੈਕਸਟਾਈਲ ਲਈ ਯੂਰਪੀਅਨ ਮਾਰਕੀਟ ਲਗਭਗ 13 ਬਿਲੀਅਨ ਯੂਰੋ ਦਾ ਹੈ, ਅਤੇ ਯੂਰਪੀਅਨ ਸੰਘ ਵਿੱਚ ਸਾਡਾ ਮੌਜੂਦਾ ਨਿਰਯਾਤ ਕੁੱਲ 60% ਵਿਦੇਸ਼ੀ ਨਿਰਯਾਤ ਵਿੱਚੋਂ, 5.37 ਫ਼ੀਸਦੀ ਹੈ। ਇਹ ਸਾਡੇ ਲਈ ਬਾਜ਼ਾਰ ਦੀ ਸੰਭਾਵਨਾ ਦਾ ਵਿਸਥਾਰ ਕਰਨ ਲਈ ਅਤੇ ਇਸ ਵਿੱਚ ਵਾਧਾ ਕਰਨ ਦਾ ਇੱਕ ਵੱਡਾ ਮੌਕਾ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਯੂਰਪੀਅਨ ਸੰਘ ਹੋਮ ਟੈਕਸਟਾਈਲ ਮਾਰਕੀਟ ਦੀ ਸਭ ਤੋਂ ਵੱਡਾ ਟੈਕਸਟਾਈਲ ਪ੍ਰਦਰਸ਼ਨੀ ਹੇਮਟੈਕਸਟਿਲ-2025 ਵਿਚ ਸਾਡੀ ਮੌਜੂਦਗੀ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਕਿਉਂਕਿ ਅਸੀਂ ਯੂਰਪੀਅਨ ਸੰਘ ਦੇ ਪ੍ਰਚੂਨ ਵਿਕਰੇਤਾਵਾਂ ਅਤੇ ਖਪਤਕਾਰਾਂ ਲਈ ਬੈੱਡ ਅਤੇ ਬਾਥ ਲਿਨਨ ਸੰਗ੍ਰਹਿ ਦੀ ਨਵੀਨਤਮ ਪੇਸ਼ਕਾਰੀ ਕਰਦੇ ਹਾਂ।”
ਟ੍ਰਾਈਡੈਂਟ ਗਰੁੱਪ ਦੀ ਹੇਮਟੈਕਸਟਿਲ ਪੇਸ਼ਕਾਰੀ, ਜਿਸ ਦੀ ਥੀਮ “ਸਸਟੇਨੇਬਿਲਿਟੀ ਇਨ ਫੋਕਸ” ਸੀ, ਨੇ ਸਸਟੇਨੇਬਲ ਬੈੱਡ ਅਤੇ ਬਾਥ ਲਿਨਨ ਦੇ ਸੰਗ੍ਰਹਿ ਨੂ ਪ੍ਰਰਦਰਸ਼ਿਤ ਕੀਤਾ ਜੋ ਰਵਾਇਤੀ ਕਾਰੀਗਰੀ, ਆਧੁਨਿਕ ਡਿਜ਼ਾਈਨ, ਅਤੇ ਟਿਕਾਊ ਨਵੀਨਤਾ ਉੱਤੇ ਅਧਾਰਿਤ ਸਨ। ਇਸ ਪ੍ਰਦਰਸ਼ਨੀ ਨੇ ਟਿਕਾਊ ਉਤਪਾਦ ਵਿਕਾਸ ਵਿਚ ਟ੍ਰਾਈਡੈਂਟ ਦੇ ਵਿਸਥਾਰ ਨੂੰ ਵੀ ਪ੍ਰਗਟ ਕੀਤਾ। ਜਿਸ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਗਾਹਕਾਂ ਦੀਆਂ ਉੱਭਰਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡਿਜ਼ਾਇਨ ਕੀਤੇ ਗਏ ਵਾਤਾਵਰਣ ਦੇ ਅਨਕੂਲ ਉਤਪਾਦਾਂ ਦਾ ਇੱਕ ਪੋਰਟਫੋਲੀਓ ਵੀ ਸ਼ਾਮਿਲ ਸੀ।
ਬਾਥ ਲਿਨਨ ਸੰਗ੍ਰਹਿ ਵਿੱਚ ਕਈ ਥੀਮ ਸ਼ਾਮਿਲ ਹਨ, ਜਿਸ ਵਿੱਚ ਠੋਸ ਥੀਮ ਦੇ ਨਾਲ ਐਵਰ ਈਕੋ, ਪਰਫਾਰਮੈਂਸ, ਸਿਗਨੇਚਰ ਸਿਲੈਕਟ, ਐਕਸਕਲੂਸਿਵ ਟ੍ਰਾਈਡੈਂਟ, ਮੇਲਾਂਜ ਅਤੇ ਬੀ ਅਵਰ ਗੈਸਟ ਸ਼ਾਮਿਲ ਹਨ। ਫੈਸ਼ਨ ਥੀਮ ਵਿੱਚ ਪਲੈਨਟੋਪੀਆ, ਵਿਲੀਅਮ ਮੌਰਿਸ ( ਵਿਲੀਅਮ ਮੌਰਿਸ ਡਿਜ਼ਾਇਨ ਤੋਂ ਪ੍ਰੇਰਿਤ) ਬੀ ਅਵਰ ਗੇਸ੍ਟ ਅਤੇ ਮੇਲਾਂਜ ਸ਼ਾਮਿਲ ਹਨ। ਇਸੇ ਤਰਾਂ ਕੰਪਨੀ ਮੂਨ ਐਂਡ ਬੈਕ ਨਾਮੀਂ ਇੱਕ ਬੱਚਿਆਂ ਦਾ ਸੰਗ੍ਰਹਿ ਅਤੇ ਬੀਚ ਕਲੈਕਸ਼ਨ ਵੀ ਪੇਸ਼ ਕਰਦੀ ਹੈ। ਸ਼ੀਟਿੰਗ ਸੰਗ੍ਰਹਿ ਵਿੱਚ ਕਈਂ ਬਰਾਂਡ ਸ਼ਾਮਿਲ ਹਨ, ਜਿਨ੍ਹਾਂ ਵਿੱਚ ਇੱਕਰੂ ਕਲੈਕਟਿਵ, ਬੀ ਅਵਰ ਗੈਸਟ, ਐਵਰ ਈਕੋ,ਮਿਲਾਂਜ਼ ਅਤੇ ਐਕਸਕਲੂਸਿਵ ਟ੍ਰਾਈਡੈਂਟ ਸ਼ਾਮਿਲ ਹਨ।
ਟ੍ਰਾਈਡੈਂਟ ਗਰੁੱਪ ਨੇ ਵਿਸ਼ਵ ਪੱਧਰ ਤੇ ਵੱਕਾਰੀ ਮਾਨਤਾ ਪ੍ਰਾਪਤ ਕੀਤੀ ਹੈ, ਜਿਸ ਵਿੱਚ ਅਮੈਰੀਕਨ ਸੋਸਾਇਟੀ ਫਾਰ ਕੁਆਲਿਟੀ (ਏਐਸਕਿਊ), ਦੁਆਰਾ ਟੀਕਿਊਐਮ ਪਹਿਲ, ਇਸਦੀ ਕੁਆਲਿਟੀ ਲੈਬ ਲਈ ਐਨਏਬੀਐਲ ਮਾਨਤਾ ਅਤੇ ਇਸ ਦੇ ਬਾਥ ਲਿਨਨ ਕਾਰੋਬਾਰ ਲਈ ਇੰਟਰਟੇਕ ਪ੍ਰਮਾਣੀਕਰਣ ਸ਼ਾਮਿਲ ਹੈ ਜੋ ਕਿ ਪ੍ਰੀਮੀਅਮ ਅਤੇ ਉੱਚ ਗੁਣਵੱਤਾ ਉਤਪਾਦ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਮਾਨਤਾਵਾਂ ਟ੍ਰਾਈਡੈਂਟ ਦੇ ਗੁਣਵੱਤਾ ਅਤੇ ਨਵੀਨਤਾ ਉੱਤੇ ਫੋਕਸ ’ਤੇ ਜ਼ੋਰ ਦਿੰਦੀਆਂ ਹਨ ਜੋ ਯੂਰਪੀਅਨ ਸੰਘ ਦੇ ਪ੍ਰਚੂਨ ਵਿਕਰੇਤਾਵਾਂ ਅਤੇ ਖਪਤਕਾਰਾਂ ਦੇ ਵਿਸ਼ਵਾਸ਼ ਨੂੰ ਵਧਾਉਂਦੀਆਂ ਹਨ। ਟ੍ਰਾਈਡੈਂਟ ਲਿਮਿਟੇਡ ਇੱਕ ਭਾਰਤੀ ਗਲੋਬਲ ਕੰਪਨੀ ਹੈ ਕੋ ਏਕੀਕ੍ਰਿਤ ਕੱਪਡ਼ਾ (ਯਾਰਨ, ਬਾਥ ਅਤੇ ਬੈੱਡ ਲਿਨਨ), ਕਾਗਜ਼ (ਕਣਕ ਦੀ ਤੂਡ਼ੀ-ਅਧਾਰਿਤ) ਅਤੇ ਰਸਾਇਣਕ ਨਿਰਮਾਤਾ ਹੈ।