ਗਣਤੰਤਰ ਦਿਵਸ : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਗਰ ਨਿਗਮ ਦੇ 25 ਸਫ਼ਾਈ ਸੈਨਿਕਾਂ ਦਾ ਕੀਤਾ ਸਨਮਾਨ
ਜਲੰਧਰ, 26 ਜਨਵਰੀ 2025: 76ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਪ੍ਰਸ਼ਾਸਨਿਕ ਸੁਧਾਰ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਵਲੋਂ ਅੱਜ ਜਲੰਧਰ ਸ਼ਹਿਰ ਦੀ ਸਾਫ਼-ਸਫ਼ਾਈ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜੁਆਇੰਟ ਕਮਿਸ਼ਨਰ ਮਨਦੀਪ ਕੌਰ ਅਤੇ ਸੁਮਨਦੀਪ ਕੌਰ ਸਮੇਤ ਨਗਰ ਨਿਗਮ ਦੇ 25 ਸਫ਼ਾਈ ਸੈਨਿਕਾਂ ਦਾ ਸਨਮਾਨ ਕੀਤਾ ਗਿਆ।
ਕੈਬਨਿਟ ਮੰਤਰੀ ਵਲੋਂ ਸਨਮਾਨ ਹਾਸਿਲ ਕਰਨ ਵਾਲਿਆਂ ਵਿੱਚ ਐਕਸੀਅਨ ਰਾਮ ਪਾਲ, ਬਲਜੀਤ ਸਿੰਘ, ਅਰਵਿੰਦ, ਡੀ.ਸੀ.ਐਫ.ਏ. ਪੰਕਜ ਕਪੂਰ ਤੇ ਸਹਾਇਕ ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਤੇ ਡਾ. ਸੁਮੀਤਾ ਅਬਰੋਲ, ਐਸ.ਡੀ.ਓ. ਸਾਕਸ਼ੀ ਜਿੰਦਲ, ਸੁਪਰਵਾਈਜ਼ਰ ਰਵਿੰਦਰ ਕੁਮਾਰ, ਨਰੇਸ਼ ਕੁਮਾਰ ਤੇ ਕਿਸ਼ਨ ਲਾਲ ਤੋਂ ਇਲਾਵਾ ਜੇ.ਈ. ਚਰਨਜੀਤ, ਗਿਤਾਂਸ਼ ਭਗਤ ਤੇ ਕਾਰਤਿਕ, ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ ਤੇ ਰਿੰਪੀ ਕਲਿਆਣ ਸੁਪਰਡੈਂਟ ਵਿਨੋਦ, ਅਨੂਸ਼ਾ ਪਿੰਟੋ, ਮੱਖਣ, ਗੋਲਡੀ, ਅਰਜੁਨ ਗਿੱਲ, ਸੰਨੀ, ਕੁਲਦੀਪ ਪਾਂਡੇ ਅਤੇ ਸੋਹਨ ਲਾਲ ਸ਼ਾਮਿਲ ਹਨ।