ਗਣਤੰਤਰ ਦਿਵਸ : ਵੱਖ-ਵੱਖ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ
ਜਲੰਧਰ, 26 ਜਨਵਰੀ 2025 : 76ਵੇਂ ਗਣਤੰਤਰ ਦਿਵਸ ਮੌਕੇ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ, ਜਿਸ ਵਿੱਚ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਪ੍ਰਸ਼ਾਸਨਿਕ ਸੁਧਾਰ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਦੌਰਾਨ ਪਰੇਡ ਕਮਾਂਡਰ ਸ੍ਰੀਵੈਨੇਲਾ ਆਈ.ਪੀ.ਐਸ.ਦੀ ਅਗਵਾਈ ਵਿੱਚ ਵੱਖ-ਵੱਖ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ।
ਮਾਰਚ ਪਾਸਟ ਵਿੱਚ ਸ਼ਾਮਿਲ ਇੰਡੋ ਤਿਬਤੀਅਨ ਬਾਰਡਰ ਪੁਲਿਸ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਇੰਸਪੈਕਟਰ ਅਨੂਪ ਕੁਮਾਰ, ਜ਼ਿਲ੍ਹਾ ਪੰਜਾਬ ਪੁਲਿਸ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਏ.ਐਸ.ਆਈ. ਸੰਤੋਸ਼ ਕੁਮਾਰ, ਜ਼ਿਲ੍ਹਾ ਪੰਜਾਬ ਪੁਲਿਸ ਮਹਿਲਾ ਵਿੰਗ ਦੀ ਅਗਵਾਈ ਪਲਾਟੂਨ ਕਮਾਂਡਰ ਐਸ.ਆਈ. ਟਵਿੰਕਲ, ਪੰਜਾਬ ਹੋਮਗਾਰਡਜ਼ ਦੀ ਟੁਕੜੀ ਦੀ ਅਗਵਾਈ ਐਸ.ਆਈ. ਚਮਨ ਲਾਲ, ਸੈਕੰਡ ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕਿਆਂ ਦੀ ਅਗਵਾਈ ਪਲਾਟੂਨ ਕਮਾਂਡਰ ਕਾਰਗਿਲਦੀਪ ਮੰਡਲ, ਸੈਕੰਡ ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕੀਆਂ ਦੀ ਅਗਵਾਈ ਪਲਾਟੂਨ ਕਮਾਂਡਰ ਮੁਸਕਾਨ ਵਲੋਂ ਕੀਤੀ ਗਈ। ਇਸ ਤੋਂ ਇਲਾਵਾ ਸੀ.ਆਰ.ਪੀ.ਐਫ. ਦੇ ਬੈਂਡ ਦੀ ਅਗਵਾਈ ਪਲਾਟੂਨ ਕਮਾਂਡਰ ਏ.ਐਸ.ਆਈ. ਓਮ ਪ੍ਰਕਾਸ਼ ਨੇ ਕੀਤੀ ਜਦਕਿ ਬਿਗਲ ਬੂਟਾ ਰਾਮ ਰੈਡ ਕਾਂਸਟੇਬਲ ਵਲੋਂ ਵਜਾਇਆ ਗਿਆ।