ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਪੀ.ਐੱਮ.ਸ੍ਰੀ ਸ਼ੇਖਪੁਰ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
- 6 ਪਹਿਲੇ , 4 ਦੂਸਰੇ ਅਤੇ 3 ਤੀਸਰੇ ਸਥਾਨ ਤੇ ਰਹੇ ਵਿਗਿਆਨ ਮਾਡਲ
ਰੋਹਿਤ ਗੁਪਤਾ
ਗੁਰਦਾਸਪੁਰ15 ਜਨਵਰੀ 2025 - ਰਾਸ਼ਟਰੀ ਅਵਿਸ਼ਕਾਰ ਅਭਿਆਨ 2024-25 ਤਹਿਤ ਕਰਵਾਈ ਗਈ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਜਿਸਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਵਿੱਚ ਬਟਾਲਾ-1 ਬਲਾਕ ਦੇ ਸਕੂਲਾ ਦਾ ਕੀਤਾ ਗਿਆ ਸੀ, ਵਿੱਚ ਪੀ. ਐੱਮ.ਸ੍ਰੀ . ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖਪੁਰ ਦੇ ਵਿਗਿਆਨ ਮਾਡਲਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਐਲੀਮੈਟਰੀ ਵਿੰਗ ਅਤੇ ਸੈਕੰਡਰੀ ਵਿੰਗ ਵਿੱਚ “ਆਵਾਜਾਈ ਅਤੇ ਸੰਚਾਰ” ਥੀਮ ਵਿੱਚ ਜੋਇਆ ਨੇ ਪਹਿਲਾ (ਗਾਈਡ ਅਧਿਆਪਕ ਸ੍ਰੀ ਭੁਪਿੰਦਰ ਸਿੰਘ) ਅਤੇ ਸੀਰਤ ਨੇ ਤੀਸਰਾ( ਗਾਈਡ ਅਧਿਆਪਕ ਸ੍ਰੀ ਕੋਮਲਪ੍ਰੀਤ ਸਿੰਘ) ਸਥਾਨ ਪ੍ਰਾਪਤ ਕੀਤਾ। “ਸ੍ਰੋਤ ਪ੍ਰਬੰਧਨ “ਥੀਮ ਵਿੱਚ ਨਵਨੀਤ ਕੌਰ ਨੇ ਪਹਿਲਾ (ਗਾਈਡ ਅਧਿਆਪਕਾ ਸ੍ਰੀਮਤੀ ਰੁਪਿਦਰਜੀਤ) ਅਤੇ ਕਿਰਨਦੀਪ ਕੌਰ ਨੇ ਵੀ ਪਹਿਲਾ ( ਗਾਈਡ ਅਧਿਆਪਕਾ ਸ੍ਰੀਮਤੀ ਗਗਨਦੀਪ ਕੌਰ) ਸਥਾਨ ਪ੍ਰਾਪਤ ਕੀਤਾ ।
“ਕੁਦਰਤੀ ਖੇਤੀਬਾੜੀ “ ਥੀਮ ਵਿੱਚ ਅਸ਼ਿਸ਼ ਕਲਹੋਤਰਾ ਨੇ ਪਹਿਲਾ ( ਗਾਈਡ ਅਧਿਆਪਕ ਸ੍ਰੀਮਤੀ ਅਮਨਪ੍ਰੀਤ ਕੌਰ) ਅਤੇ ਅਰਪਨਾ ਨੇ ਵੀ ਪਹਿਲਾ ( ਗਾਈਡ ਅਧਿਆਪਕਾ ਸ੍ਰੀਮਤੀ ਰਿਪਨਦੀਪ ਕੌਰ ) ਸਥਾਨ ਪ੍ਰਾਪਤ ਕੀਤਾ। “ਆਫਤਾਂ ਪ੍ਰਬੰਧਨ “ ਥੀਮ ਵਿੱਚ ਹਰਕਮਲ ਕੌਰ ਨੇ ਪਹਿਲਾ ( ਗਾਈਡ ਅਧਿਆਪਕਾ ਸ੍ਰੀਮਤੀ ਸੁਨੀਤਾ ਰਾਣੀ ) ਅਤੇ ਅਰਸ਼ਦੀਪ ਕੌਰ ਨੇ ਦੂਸਰਾ ( ਗਾਈਡ ਅਧਿਆਪਕਾ ਸ੍ਰੀਮਤੀ ਲਖਬੀਰ ਕੌਰ) ਸਥਾਨ ਪ੍ਰਾਪਤ ਕੀਤਾ।” ਕੂੜਾ ਕਰਕਟ ਪ੍ਰਬੰਧਨ” ਥੀਮ ਵਿੱਚ ਗਗਨਦੀਪ ਸਿੰਘ ਨੇ ਦੂਸਰਾ ( ਗਾਈਡ ਅਧਿਆਪਕਾ ਸ੍ਰੀਮਤੀ ਮਲਵਿੰਦਰ ਕੌਰ ) ਅਤੇ ਪ੍ਰਭਜੋਤ ਕੌਰ ਨੇ ਵੀ ਦੂਸਰਾ ( ਗਾਈਡ ਅਧਿਆਪਕਾ ਸ੍ਰੀਮਤੀ ਸ਼ਾਕਸ਼ੀ ਸੈਣੀ ) ਸਥਾਨ ਪ੍ਰਾਪਤ ਕੀਤਾ। “ ਭੋਜਨ , ਸਿਹਤ ਅਤੇ ਸਫਾਈ” ਥੀਮ ਵਿੱਚ ਸ਼ਰਪ੍ਰੀਤ ਕੌਰ ਨੇ ਦੂਸਰਾ ( ਗਾਈਡ ਅਧਿਆਪਕਾ ਸ੍ਰੀਮਤੀ ਪੁਨੀਤ ਕੌਰ) ਸਥਾਨ ਪ੍ਰਾਪਤ ਕੀਤਾ ।
“ਮੈਥੇਮੈਟੀਕਲ ਮਾਡਲਿੰਗ “ਥੀਮ ਵਿੱਚ ਜਸਲੀਨ ਕੌਰ ਨੇ ਤੀਸਰਾ( ਗਾਈਡ ਅਧਿਆਪਕ ਸ੍ਰੀ ਸੁਖਦੀਪ ਸਿੰਘ ) ਅਤੇ ਨਵਜੋਤ ਕੌਰ ਨੇ ਵੀ ਤੀਸਰਾ ( ਗਾਈਡ ਅਧਿਆਪਕਾ ਸ੍ਰੀਮਤੀ ਰਜਨੀ ) ਸਥਾਨ ਪ੍ਰਾਪਤ ਕੀਤਾ । ਇਸ ਤਰਾਂ ਪੂਰੇ ਬਟਾਲਾ-1 ਬਲਾਕ ਵਿੱਚ ਸੇਖਪੁਰ ਸਕੂਲ ਦੇ ਬੱਚਿਆਂ ਨੇ ਸਭ ਤੋ ਵੱਧ ਇਨਾਮ ਪ੍ਰਾਪਤ ਕੀਤੇ । ਸਕੂਲ ਪੁੱਜਣ ਤੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਬੱਚਿਆਂ ਨੂੰ ਮੈਡਲ ਪਾਕੇ ਸਨਮਾਨਿਤ ਕੀਤਾ । ਇਸ ਮੌਕੇ ਨੋਡਲ ਅਫ਼ਸਰ ਸ੍ਰੀਮਤੀ ਅਮਨਪ੍ਰੀਤ ਕੌਰ ਤੋ ਇਲਾਵਾ ਲੈਕ . ਡਾ. ਮਦਨ ਲਾਲ, ਸ੍ਰੀਮਤੀ ਨੀਨਾ ਸ਼ਰਮਾ , ਸ੍ਰੀ ਸੁਨੀਲ ਕੁਮਾਰ, ਸ੍ਰੀਮਤੀ ਗੁਰਪ੍ਰੀਤ ਕੌਰ , ਮਿਸ ਪ੍ਰਿਆ ਕੰਬੋਜ , ਸ੍ਰੀ ਰਾਜਵਿੰਦਰ ਸਿੰਘ, ਸ੍ਰੀ ਸਤਨਾਮ ਸਿੰਘ, ਸ੍ਰੀ ਅਨਮੋਲ ਸਿੰਘ ਆਦਿ ਸਹਾਇਕ ਅਧਿਆਪਕ ਹਾਜਰ ਸਨ ।