ਰੌਟਰੀ ਕਲੱਬ ਰੂਪਨਗਰ ਨੇ ਜ਼ਿਲ੍ਹਾ ਜੇਲ੍ਹ ਲਾਇਬਰੇਰੀ ਵਿੱਚ ਦਿੱਤੀਆਂ ਕਿਤਾਬਾਂ
ਰੂਪਨਗਰ, 8 ਜਨਵਰੀ 2025: ਰੌਟਰੀ ਕਲੱਬ ਰੂਪਨਗਰ ਵੱਲੋਂ ਜੇਲ੍ਹ ਕੈਦੀਆਂ ਦੀ ਸਹੂਲਤ ਲਈ ਜਿਲ੍ਹਾ ਜੇਲ੍ਹ ਰੂਪਨਗਰ ਵਿੱਚ ਸਥਾਪਿਤ ਲਾਇਬਰੇਰੀ ਲਈ ਕਿਤਾਬਾਂ ਭੇਂਟ ਕੀਤੀਆਂ ਗਈਆਂ।
ਇਸ ਸਮਾਗਮ ਦੇ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਰੌਟਰ ਕਲੱਬ ਦੇ ਇਸ ਸੰਵੇਦਨਾ ਭਰਪੂਰ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਤਾਬਾਂ ਜੀਵਨ ਜਾਂਚ ਸਿੱਖਣ ਦਾ ਉਤਮ ਮਾਧਿਅਮ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨ ਐਸ.ਡੀ.ਐਮ ਰੂਪਨਗਰ ਸ੍ਰੀ ਸਚਿਨ ਪਾਠਕ ਅਤੇ ਰੌਟਰੀ ਦੇ ਸਾਬਕਾ ਗਵਰਨਰ ਡਾ.ਆਰ.ਐਸ. ਪਰਮਾਰ ਵੱਲੋਂ ਕੱਲਬ ਪ੍ਰਧਾਨ ਸ੍ਰੀ ਕੁਲਵੰਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਅਰਥ ਭਰਪੂਰ ਕਾਰਜ ਕਰਨ ਲਈ ਪ੍ਰੇਰਿਤ ਕੀਤਾ।
ਰੌਟਰੀ ਦੇ ਸਾਬਕਾ ਗਵਰਨਰ ਚੇਤਨ ਅੱਗਰਵਾਲ ਅਤੇ ਇਸ ਪ੍ਰੋਜੈਕਟ ਦੇ ਚੇਅਰਮੈਨ ਪੀ.ਪੀ ਪ੍ਰੋ:ਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ 250 ਤੋਂ ਵੱਧ ਕਿਤਾਬਾਂ ਜਿਨ੍ਹਾ ਦਾ ਬਜ਼ਾਰੀ ਮੁੱਲ 38000/- ਰੁਪਏ ਦੇ ਕਰੀਬ ਹੈ, ਕੈਦੀਆਂ ਦੇ ਪੜਨ ਲਈ ਦਿੱਤੀਆਂ ਗਈਆਂ ਹਨ। ਕਿਤਾਬਾਂ ਦੇ ਵਿਸ਼ੇ ਜੇਲ੍ਹ ਦੇ ਮਾਹੌਲ ਨੂੰ ਧਿਆਨ ਵਿੱਚ ਰੱਖਦੇ ਹੋਏ ਚੁਣੇ ਗਏ ਹਨ।
ਇਸ ਮੌਕੇ ਉਤੇ ਸ੍ਰ. ਮਨਜੀਤ ਸਿੰਘ ਟਿਵਾਣਾ ਜੇਲ੍ਹ ਸੁਪਰਡੈਂਟ, ਰੋਟੇਰੀਅਨ ਭੀਮ ਸੈਨ ਸਹਾਇਕ ਗਵਰਨਰ, ਪੀ.ਪੀ ਅਮਰ ਰਾਜ ਸੈਣੀ, ਸੁਧੀਰ ਸ਼ਰਮਾ ਪ੍ਰਧਾਨ 2025-26, ਗਗਨ ਸੈਣੀ ਪ੍ਰਧਾਨ 2026-27, ਪੀ .ਪੀ ਗੁਰਪ੍ਰੀਤ ਸਿੰਘ, ਰੋਟੇਰੀਅਨ ਅਸ਼ੋਕ ਚੱਢਾ ਅਤੇ ਅਜੇ ਤਲਵਾਰ ਹਾਜਰ ਸਨ।