ਪੀਏਯੂ ਵਿਚ ਐਨ ਐਸ ਐਸ ਦੇ ਸਲਾਨਾ ਕੈਂਪ ਦਾ ਉਦਘਾਟਨ ਹੋਇਆ
ਲੁਧਿਆਣਾ, 08 ਜਨਵਰੀ 2025 - ਪੀਏਯੂ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਦੇ ਐੱਨ ਐੱਸ ਐੱਸ ਸੈੱਲ ਨੇ ਆਪਣੇ ਸਲਾਨਾ ਵਿਸ਼ੇਸ਼ ਕੈਂਪ ਦਾ ਉਦਘਾਟਨ ਕੀਤਾ। ਪਾਲ ਆਡੀਟੋਰੀਅਮ ਵਿੱਚ 7 ਜਨਵਰੀ ਤੋਂ 13 ਜਨਵਰੀ 2025 ਤੱਕ ਚੱਲਣ ਵਾਲਾ ਇਹ ਕੈਂਪ ਬੜੇ ਉਤਸ਼ਾਹ ਨਾਲ ਸ਼ੁਰੂ ਹੋਇਆ।
ਉਦਘਾਟਨੀ ਸਮਾਰੋਹ ਵਿੱਚ ਡਾ: ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ: ਗੋਸਲ ਨੇ ਆਪਣੇ ਸੰਬੋਧਨ ਵਿੱਚ ਐਨ ਐਸ ਐਸ ਵਲੰਟੀਅਰਾਂ ਨੂੰ ਸਥਿਰ ਅਤੇ ਅਗਾਂਹਵਧੂ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦੇ ਹੋਏ ਯੂਨੀਵਰਸਿਟੀ ਕੈਂਪਸ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਇਸ ਮੌਕੇ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ, ਲੁਧਿਆਣਾ ਵਿਖੇ ਦਿਲ ਦੇ ਰੋਗਾਂ ਦੇ ਸੀਨੀਅਰ ਮਾਹਿਰ ਡਾ. ਅੰਕਿਤ ਗੁਲੀਆ ਦੁਆਰਾ ਇੱਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਡਾ. ਗੁਲੀਆ ਨੇ ਦਿਲ ਦੇ ਦੌਰੇ ਦੇ ਮਾਮਲਿਆਂ ਜੀਵਨ-ਰੱਖਿਅਕਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਵਲੰਟੀਅਰਾਂ ਨੂੰ ਸਿਖਲਾਈ ਪ੍ਰਦਾਨ ਕੀਤੀ।
ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ , ਨੇ ਕੈਂਪਸ ਵਿੱਚ ਸਾਫ਼ ਸੁਥਰਾ ਅਤੇ ਹਰਿਆ ਭਰਿਆ ਵਾਤਾਵਰਣ ਬਣਾਈ ਰੱਖਣ ਲਈ ਐਨਐਸਐਸ ਵਾਲੰਟੀਅਰਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ।
ਡਾ. ਹਰਮੀਤ ਸਿੰਘ ਸਰਲਾਚ, ਐਨਐਸਐਸ ਕੋਆਰਡੀਨੇਟਰ, ਨੇ ਐਨਐਸਐਸ ਵਲੰਟੀਅਰਾਂ ਦੁਆਰਾ ਪਿਛਲੇ ਸਾਲਾਂ ਵਿੱਚ ਕੀਤੀਆਂ ਗਈਆਂ ਵੱਖ-ਵੱਖ ਪ੍ਰਭਾਵਸ਼ਾਲੀ ਗਤੀਵਿਧੀਆਂ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਡਾ. ਚਰਨਜੀਤ ਔਲਖ, ਡੀਨ, ਖੇਤੀਬਾੜੀ ਕਾਲਜ ਸਮੇਤ ਕਈ ਪਤਵੰਤੇ ਡਾ ਰੁਪਿੰਦਰ ਤੂਰ , ਡਾ: ਮਨਜੋਤ ਕੌਰ, ਡਾ: ਕਮਲਪ੍ਰੀਤ ਕੌਰ, ਡਾ: ਦਿਲਪ੍ਰੀਤ ਸਿੰਘ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਹਾਜ਼ਰ ਸਨ।
ਸਮਾਗਮ ਦੀ ਸਮਾਪਤੀ ਡਾ: ਕਮਲਜੀਤ ਸਿੰਘ ਸੂਰੀ, ਸੰਯੁਕਤ ਡਾਇਰੈਕਟਰ, ਵਿਦਿਆਰਥੀ ਭਲਾਈ ਵਲੋਂ ਧੰਨਵਾਦ ਦੇ ਸ਼ਬਦਾਂ ਨਾਲ ਹੋਈ। ਪ੍ਰੋਗਰਾਮ ਦਾ ਸੰਚਾਲਨ ਡਾ. ਦਿਵਿਆ ਉਤਰੇਜਾ ਨੇ ਕੀਤਾ। ਇਹ ਸਲਾਨਾ ਵਿਸ਼ੇਸ਼ ਕੈਂਪ ਪੂਰੇ ਹਫ਼ਤੇ ਦੌਰਾਨ ਸਮਾਗਮਾਂ ਅਤੇ ਗਤੀਵਿਧੀਆਂ ਦੀ ਇੱਕ ਲੜੀ ਦੇ ਜ਼ਰੀਏ ਵਾਲੰਟੀਅਰਾਂ ਨੂੰ ਸਮਾਜਕ ਉਸਾਰੀ ਵਿਚ ਯੋਗਦਾਨ ਪਾਉਣ ਅਤੇ ਸਮਾਜ ਵਿੱਚ ਅਰਥਪੂਰਨ ਤਬਦੀਲੀ ਪੈਦਾ ਕਰਨ ਦਾ ਵਸੀਲਾ ਬਣੇਗਾ।