CCSU ਗਰੁੱਪ ਦੇ ਪ੍ਰਧਾਨ ਸਮਾਜ ਸੇਵੀ ਚਰਨਜੀਤ ਸਿੰਘ ਛਲੇੜੀ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਦੇਸ਼ ਵਾਸੀਆਂ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਮੁਬਾਰਕਾਂ
- ਸਰਕਾਰੀ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਦੇ ਜੋੜੇ ਦਾਨ ਦੇ ਰੂਪ ਵਿੱਚ ਦਿੱਤੇ ਜਾਣਗੇ:- ਚਰਨਜੀਤ ਸਿੰਘ ਛਲੇੜੀ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 01 ਜਨਵਰੀ 2025:- CCSU ਗਰੁੱਪ ਦੇ ਪ੍ਰਧਾਨ ਅਤੇ ਸਮਾਜ ਸੇਵੀ ਚਰਨਜੀਤ ਸਿੰਘ ਛਲੇੜੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੇ ਦੇਸ਼ ਵਾਸੀਆਂ ਨੂੰ ਨਵੇਂ ਸਾਲ 2025 ਦੀ ਆਮਦ ਤੇ ਮੁਬਾਰਕਬਾਦ ਦਿੱਤੀ। ਉਹਨਾ ਕਿਹਾ ਕੀ ਆਓ ਸਾਰੇ ਇਸ ਨਵੇਂ ਸਾਲ ਦੇ ਵਿੱਚ ਬੀਤੇ ਸਾਲ ਦੀਆਂ ਕਮੀਆਂ ਨੂੰ ਇਸ ਨਵੇਂ ਸਾਲ ਵਿੱਚ ਪੂਰਾ ਕਰੀਏ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਹਿੱਸੇ ਪਾਈਏ ਅਤੇ ਲੋੜਵੰਦ ਗਰੀਬਾਂ ਦੀ ਮਦਦ ਕਰੀਏ । ਅੱਗੇ ਚਰਨਜੀਤ ਸਿੰਘ ਛਲੇੜੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਦੇ ਜੋੜੇ ਦਾਨ ਦੇ ਰੂਪ ਵਿੱਚ ਦਿੱਤੇ ਜਾਣਗੇ।
ਚਰਨਜੀਤ ਸਿੰਘ ਛਲੇੜੀ ਨੇ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਾਂ ਕਿ 2025 ਸਾਲ ਹਰੇਕ ਲਈ ਨਵਾਂ ਸਵੇਰਾ, ਚਾਨਣੀਆਂ ਰਾਤਾਂ ਅਤੇ ਤੰਦਰੁਸਤੀ ਦੀ ਦਾਤ ,ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਆਪਸੀ ਈਰਖਾ ਵਿਰੋਧ ਦਾ ਖਾਤਮਾ ਕਰਨ ਲਈ ਅਕਾਲ ਪੁਰਖ ਆਪ ਸਹਾਈ ਹੋਵਣ ਅਤੇ ਸਾਰਿਆਂ ਵਿੱਚ ਭਾਈਚਾਰਕ ਸਾਂਝ ਵਧੇ ਫੁੱਲੇ ,ਸਾਰਿਆ ਨੂੰ ਮਿਲਵਰਤਨ ਨਾਲ ਰਹਿਣ ਦੀ ਅਪੀਲ ਕੀਤੀ।