← ਪਿਛੇ ਪਰਤੋ
ਯੂ ਕੇ. ਵੱਲੋਂ ਬ੍ਰਿਟਿਸ਼ ਸੈਨਿਕ ਦੇ ਅਤਿਵਾਦੀ ਸੰਬੰਧਾਂ ਬਾਰੇ ਪੰਜਾਬ ਪੁਲਿਸ ਦੇ ਦਾਅਵੇ ਦਾ ਖੰਡਨ ਡੀ ਜੀ ਪੀ ਦੋਸ਼ਾਂ ’ਤੇ ਅੜ੍ਹੇ, ਜਾਂਚ ਦੀ ਕੀਤੀ ਸਿਫਾਰਸ਼ ਚੰਡੀਗੜ੍ਹ, 25 ਦਸੰਬਰ, 2024: ਯੂ ਕੇ ਦੇ ਰੱਖਿਆ ਮੰਤਰਾਲੇ ਨੇ ਇਕ ਬ੍ਰਿਟਿਸ਼ ਫੌਜੀ ਦੇ ਭਾਰਤ ਵਿਚ ਅਤਿਵਾਦੀ ਗਤੀਵਿਧੀਆਂ ਨਾਲ ਜੁੜੇ ਹੋਣ ਦੇ ਪੰਜਾਬ ਪੁਲਿਸ ਦੇ ਦਾਅਵੇ ਦਾ ਖੰਡਨ ਕੀਤਾ ਹੈ ਜਦੋਂ ਕਿ ਪੰਜਾਬ ਪੁਲਿਸ ਦੇ ਡੀ ਜੀ ਪੀ ਗੌਰਵ ਯਾਦਵ ਨੇ ਆਪਣੇ ਦੋਸ਼ ਮੁੜ ਦੁਹਰਾਉਂਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ’ਦਾ ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਡੀ ਜੀ ਪੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਸੀ ਕਿ ਬ੍ਰਿਟਿਸ਼ ਸੈਨਿਕ ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ ਜ਼ੈਡ ਐਫ) ਚਲਾ ਰਿਹਾ ਹੈ ਜਦੋਂ ਕਿ ਯੂ ਕੇ ਰੱਖਿਆ ਮੰਤਰਾਲੇ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ। ਯੂ ਕੇ ਦੇ ਕਮਿਊਨਿਕ ਐਕਸ਼ਨਜ਼ ਅਫਸਰ ਡਾਇਰੈਕਟੋਰੇਟ ਆਫ ਡਿਫੈਂਸ ਕਮਿਊਨਿਕੇਸ਼ਨਜ਼ ਰੱਖਿਆ ਮੰਤਰਾਲਾ ਵ੍ਹਾਈਹਾਲ ਲੰਡਨ ਜੀਆਨ ਸ਼ੀਲਾਬੀਰ ਨੇ ਇਸ ਦੋਸ਼ ਦਾ ਖੰਡਨ ਕਰਦਿਆਂ ਕਿਹਾ ਕਿ ਸਾਡੇ ਕੋਲ ਨਾ ਤਾਂ ਭਾਰਤੀ ਅਧਿਕਾਰੀਆਂ ਨੇ ਪਹੁੰਚ ਕੀਤੀ ਹੈ ਤੇ ਨਾ ਹੀ ਇਸ ਨਾਂ ਦਾ ਕੋਈ ਸੈਨਿਕ ਯੂ ਕੇ ਫੌਜ ਵਿਚ ਕੰਮ ਕਰਦਾ ਹੈ। ਪੰਜਾਬ ਪੁਲਿਸ ਵੱਲੋਂ ਜਗਜੀਤ ਸਿੰਘ ਦੀ ਜਾਰੀ ਕੀਤੀ ਗਈ ਤਸਵੀਰ ਬਾਰੇ ਸ਼ਿਲਾਬੀਰ ਨੇ ਕਿਹਾ ਕਿ ਇਹ ਤਸਵੀਰ ਇਕ ਬ੍ਰਿਟਿਸ਼ ਸਿੱਖ ਫੌਜੀ ਦੀ ਹੈ ਜਿਸਦਾ ਨਾਂ ਪੰਜਾਬ ਪੁਲਿਸ ਵੱਲੋਂ ਦੱਸੇ ਨਾਂ ਨਾਲ ਮੇਲ ਨਹੀਂ ਖਾਂਦਾ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 461