ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਭੂਰੀ ਵਾਲਿਆਂ ਵੱਲੋਂ ਕੌਫ਼ੀ ਅਤੇ ਮੱਠੀਆਂ ਦਾ ਲੰਗਰ ਲਗਾਇਆ
ਫਤਿਹਗੜ੍ਹ ਸਾਹਿਬ, 24 ਦਸੰਬਰ 2024 - ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਤੇ ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਭੂਰੀ ਵਾਲਿਆਂ ਵੱਲੋਂ ਕੌਫ਼ੀ ਅਤੇ ਮੱਠੀਆਂ ਦਾ ਲੰਗਰ ਲਗਾਇਆ ਗਿਆ ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵੈਦ ਸ਼ਿਵ ਸੂਦ ਨੇ ਦੱਸਿਆ ਕਿ ਇਹ ਲੰਗਰ ਦੀ ਸੇਵਾ 14 ਦਸੰਬਰ ਨੂੰ ਸ਼ੁਰੂ ਹੋਈ ਸੀ ਅਤੇ 28 ਦਸੰਬਰ ਤੱਕ ਇਹ ਲੰਗਰ ਚੱਲੇਗਾ। ਉਹਨਾਂ ਕਿਹਾ ਕਿ ਲੰਗਰ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਲੰਗਰ ਦੀ ਸੇਵਾ ਕਰਨੀ ਚਾਹੀਦੀ ਹ ਅਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਚਾਹੀਦਾ ਹੈ।
ਇਸ ਮੌਕੇ ਡਾਕਟਰ ਕ੍ਰਿਸ਼ਨ ਅਚਾਰੀਆ, ਸਤਨਾਮ ਸਿੰਘ ਟਵਾਣਾ ਭਾਦਸੋਂ, ਮੁਕੰਦ ਪਟਿਆਲਾ, ਬਚਿੱਤਰ ਸਿੰਘ ਲੌਟ, ਜਸਵੀਰ ਸਿੰਘ ਅਮਲੋਹ, ਜਗਤਾਰ ਸਿੰਘ ਪ੍ਰਾਈਡ ਡਾਇਰੀ, ਨਿਰਪਾਲ ਸਿੰਘ, ਕੁਲਦੀਪ ਸੰਦਨੋਲੀ, ਸੋਨੀ ਸੰਦਨੋਲੀ ਚਰਨਜੀਤ ਕੌਰ ਅਤੇ ਹੋਰਾਂ ਨੇ ਵੀ ਸੇਵਾ ਕੀਤੀ।