ਧੁੰਦ ਪੈਣ ਨਾਲ ਸੜਕ ਹਾਦਸਿਆਂ ਤੋਂ ਬਚਣ ਲਈ ਵਾਹਨ ਚਾਲਕ ਆਪਣੇ ਵਾਹਨਾਂ ਤੇ ਰਿਫਲੈਕਟਰ ਜਰੂਰ ਲਗਾਉਣ : ਡੀਐੱਸਪੀ ਸੁਖਦੀਪ ਸਿੰਘ ਜੈਤੋ
- ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ : ਡੀਐਸਪੀ
ਮਨਜੀਤ ਸਿੰਘ ਢੱਲਾ
ਜੈਤੋ, 24 ਦਸੰਬਰ 2024 - ਸਰਦੀ ਦੇ ਮੌਸਮ ਵਿਚ ਧੁੰਦ ਪੈਣ ਨਾਲ ਕੋਈ ਨਾ ਕੋਈ ਸੜਕ ਹਾਦਸੇ ਹੋ ਜਾਂਦੇ ਹਨ ਤੇ ਇਸ ਤੋਂ ਬਚਣ ਲਈ ਵਾਹਨ ਚਾਲਕ ਆਪਣੇ ਵਾਹਨਾਂ ਤੇ ਰਿਫਲੈਕਟਰ ਜਰੂਰ ਲਗਾਉਣ ਜਿਸ ਕਰਕੇ ਤੁਸੀ ਸੜਕ ਤੇ ਹੋਣ ਵਾਲੇ ਹਾਦਸਿਆਂ ਤੋਂ ਬਚ ਸਕਦੇ ਹੋ ਤੇ ਦੂਸਰਿਆਂ ਨੂੰ ਵੀ ਬਚਾ ਸਕਦੇ ਹੋ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਬ -ਡਵੀਜ਼ਨ ਜੈਤੋ ਦੇ ਡੀਐੱਸਪੀ ਸੁਖਦੀਪ ਸਿੰਘ ਨੇ ਪੱਤਰਕਾਰਾਂ ਰਾਹੀਂ ਵਾਹਨ ਚਾਲਕਾਂ ਨੂੰ ਅਪੀਲ ਕਰਦਿਆ ਕੀਤਾ।
ਉਨ੍ਹਾਂ ਕਿਹਾ ਕਿ ਧੁੰਦ ਵਿੱਚ ਆਪਣੇ ਵਾਹਨਾਂ ਦੀਆ ਲਾਈਟਾਂ ਜਗਾਕੇ ਰੱਖੋ ਤੇ ਕਿਸੇ ਪਾਸੇ ਮੁੜਨ ਤੋਂ ਪਹਿਲਾਂ ਬੜੇ ਧਿਆਨ ਨਾਲ ਥੋੜਾ ਬੈਕ ਸ਼ੀਸ਼ੇ ਦੀ ਵਰਤੋਂ ਕਰਕੇ ਡਿਪਰ ਦਾ ਇਸ਼ਾਰਾ ਜਰੂਰ ਕਰਨ ਤੇ ਆਪਣੇ ਵਾਹਨ ਨੂੰ ਜੋ ਟ੍ਰੈਫ਼ਿਕ ਨਿਯਮ ਅਨੁਸਾਰ ਸਪੀਡ ਦੱਸੀ ਗਈ ਹੈ ਉਸ ਮੁਤਾਬਕ ਚੱਲਿਆ ਜਾਵੇ ਕਿਉਕਿ ਸਮੇ ਨਾਲੋ ਜਿੰਦਗੀ ਕੀਮਤੀ ਹੈ ।ਉਹਨਾ ਨੇ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਹੈਲਮੇਟ ਜਰੂਰ ਪਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਹਮੇਸ਼ਾਂ ਆਪਣੇ ਵਾਹਨਾਂ ਦੇ ਕਾਗਜਾਤ ਲੈਕੇ ਚੱਲਣ ਅਤੇ ਸ਼ਰਾਬ ਪੀ ਕੇ ਗੱਡੀ ਮੋਟਰਸਾਈਕਲ ਬਿਲਕੁਲ ਨਹੀਂ ਚਲਾਉਣੀ ਚਾਹੀਦੀ । ਇਸ ਮੌਕੇ ਥਾਣਾ ਜੈਤੋ ਦੇ ਇੰਸਪੈਕਟਰ ਰਜੇਸ਼ ਕੁਮਾਰ ਅਤੇ ਟ੍ਰੈਫਿਕ ਇੰਚਾਰਜ਼ ਬਲਰਾਜ ਸਿੰਘ ਭੁੱਲਰ ਆਦਿ ਹਾਜ਼ਰ ਸਨ।