GNDU ਦੇ VC ਪ੍ਰੋ. ਕਰਮਜੀਤ ਸਿੰਘ ਵੱਲੋਂ ਯੂਨੀਵਰਸਿਟੀ ਦੇ ਅਤਿ-ਆਧੁਨਿਕ ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ
- ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਖੋਜ ਅਤੇ ਉੱਦਮਤਾ ਨੂੰ ਅੱਗੇ ਵਧਾਉਣ ਵਿੱਚ ਵੱਡਾ ਕਦਮ
- ਯੂਨੀਵਰਸਿਟੀ ਦਾ ਇਹ ਯੂਨਿਟ ਖੋਜ ਤੇ ਸਿਖਲਾਈ ਲਈ ਅਹਿਮ ਕੇਂਦਰ ਸਾਬਤ ਹੋਵੇਗਾ - ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 13 ਫਰਵਰੀ, 2025 - ਫੂਡ ਤਕਨਾਲੋਜੀ ਵਿੱਚ ਖੋਜ, ਨਵੀਨਤਾ ਅਤੇ ਉੱਦਮਤਾ ਨੂੰ ਅੱਗੇ ਵਧਾਉਣ ਲਈ ਇਹ ਵੱਡਾ ਕਦਮ ਉਠਾਉਂਦਿਆਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਡਾਇਟੈਟਿਕਸ ਅਤੇ ਨਿਊਟ੍ਰੀਸ਼ਨ ਡਿਵੀਜ਼ਨ ਵਿਖੇ ਇੱਕ ਅਤਿ-ਆਧੁਨਿਕ ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ ਕੀਤਾ ਗਿਆ।ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਦੀ ਅਗਵਾਈ ਤੇ ਰੂਸਾ 2.0 ਦੇ ਤਹਿਤ ਸ਼ੁਰੂ ਕੀਤੇ ਗਏ ਇਸ ਯੂਨਿਟ ਦਾ ਮੱੁਖ ਉਦੇਸ਼ ਫੂਡ ਤਕਨਾਲੋਜੀ ਵਿੱਚ ਖੋਜ, ਅਤੇ ਇੰਟਰਪ੍ਰਨਿਊਰਸ਼ਿਪ ਨੂੰ ਹੁਲਾਰਾ ਦੇਣ ਅਤੇ ਵਿਿਦਆਰਥੀਆਂ ਨੂੰ ਬਿਜ਼ਨਸ ਸ਼ੁਰੂ ਕਰਨ ਸਬੰਧੀ ਸਿਖਲਾਈ ਅਤੇ ਹੋਰ ਸੁਵਿਧਾਵਾਂ ਪ੍ਰਦਾਨ ਕਰਨਾ ਹੈ ਤਾਂ ਜੋ ਸਟਰਾਟਅਪ ਅਤੇ ਨਵੇਂ ਵਪਾਰ ਨੂੰ ਸ਼ੁਰੂ ਕਰਨ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਵਿਿਦਆਰਥੀਆਂ ਨੂੰ ਨੌਕਰੀਆਂ ਪੈਦਾ ਕਰਨ ਦੇ ਯੋਗ ਬਣਾਇਆ ਸਕੇ।
ਇਸ ਪਹਿਲਕਦਮੀ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਸਹੂਲਤ ਭਾਰਤ ਵਿੱਚ ਕੁਝ ਕੁ ਅਦਾਰਿਆਂ ਵਿਚ ਹੈ ਜਿਸ ਵਿਚ ਕੱਚੇ ਮਾਲ ਦੀ ਸੰਭਾਲ ਤੋਂ ਲੈ ਕੇ ਮਾਰਕੀਟ-ਤਿਆਰ ਉਤਪਾਦ ਵਿਕਾਸ ਤੱਕ ਇੱਕ ਅੰਤ-ਤੋਂ-ਅੰਤ ਫੂਡ ਪ੍ਰੋਸੈਸਿੰਗ ਈਕੋਸਿਸਟਮ ਦੀ ਪ੍ਰਣਾਲੀ ਸ਼ਾਮਿਲ ਹੈ। ਉਨ੍ਹਾਂ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਵਿਵਹਾਰਕ ਕਾਰੋਬਾਰ ਸਥਾਪਤ ਕਰਨ ਲਈ ਟਿਕਾਊ, ਨਵੀਨਤਾਕਾਰੀ ਭੋਜਨ ਯੁਨਿਟ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਉੱਦਮੀਆਂ ਅਤੇ ਸਟਾਰਟਅੱਪਸ ਪ੍ਰਤੀ ਜਾਗਰੂਕਤਾ ਤੇ ਸਿਖਲਾਈ ਵਿੱਚ ਇਸਦੀ ਭੂਮਿਕਾ 'ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਇਹ ਯੂਨਿਟ ਉਦਯੋਗ ਸਹਿਯੋਗ ਨੂੰ ਮਜ਼ਬੂਤ ਕਰਨ, ਭੋਜਨ ਦੀ ਗੁਣਵੱਤਾ ਅਤੇ ਸਥਿਰਤਾ ਵਿੱਚ ਸੁਧਾਰ ਕਰਨ ਅਤੇ ਵਿਿਦਆਰਥੀਆਂ, ਖੋਜਕਰਤਾਵਾਂ ਅਤੇ ਉੱਦਮੀਆਂ ਲਈ ਇੱਕ ਪ੍ਰਮੁੱਖ ਸਿਖਲਾਈ ਕੇਂਦਰ ਵਜੋਂ ਉਭਰ ਕੇ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਗੇ ਵਿਿਦਆਰਥੀਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਵਿਚ ਮਦਦ ਕਰਦੀ ਹੈ ਉਥੇ ਹੁਣ ਉਹ ਵਿਿਦਆਰਥੀਆਂ ਨੂੰ ਆਪਣੇ ਬਿਜ਼ਨਸ ਸਥਾਪਤ ਕਰਨ ਅਤੇ ਹੋਰਨਾਂ ਲਈ ਨੌਕਰੀਆਂ ਪੈਦਾ ਕਰਨ ਦੇ ਯੋਗ ਵੀ ਬਣਾਏਗੀ।
ਖੇਤੀਬਾੜੀ ਵਿਭਾਗ ਦੇ ਮੁਖੀ ਅਤੇ ਖੇਤੀਬਾੜੀ ਖੋਜ ਅਤੇ ਨਵੀਨਤਾ ਕੇਂਦਰ ਦੇ ਕੋਆਰਡੀਨੇਟਰ ਡਾ. ਪੀ. ਕੇ. ਪਾਤੀ ਨੇ ਯੂਨਿਟ ਦੀਆਂ ਸਮਰੱਥਾਵਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਇਸ ਯੁਨਿਟ ਨਿਰੰਤਰ ਭੋਜਨ ਉਤਪਾਦਨ ਲਈ ਇੱਕ ਲਾਈਨ ਐਕਸਟਰੂਡਰ ਦਾ ਕਾਰਜ ਕਰੇਗਾ ਜਿਸ ਵਿਚ ਅਨਾਜ, ਸਨੈਕ ਫੂਡ, ਪਾਲਤੂ ਜਾਨਵਰਾਂ ਦਾ ਭੋਜਨ, ਪਾਸਤਾ, ਨੂਡਲਜ਼ ਅਤੇ ਟੈਕਸਟਚਰ ਵੈਜੀਟੇਬਲ ਪ੍ਰੋਟੀਨ ਆਦਿ ਦੇ ਨਿਰਮਾਣ ਦੀ ਸਿਖਲਾਈ ਸੰਭਵ ਹੋਵੇਗੀ।
ਉਦਘਾਟਨ ਸਮਾਰੋਹ ਮੌਕੇ ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ, ਵਿਿਦਆਰਥੀਆਂ ਤੋਂ ਇਲਾਵਾ ਪ੍ਰਸਿੱਧ ਜਾਪਾਨੀ ਵਿਿਗਆਨੀ, ਡਾ. ਰੇਣੂ ਵਧਵਾ ਅਤੇ ਡਾ. ਸੁਨੀਲ ਕੌਲ, ਨੈਸ਼ਨਲ ਇੰਸਟੀਚਿਊਟ ਆਫ਼ ਐਡਵਾਂਸਡ ਇੰਡਸਟਰੀਅਲ ਸਾਇੰਸ ਐਂਡ ਟੈਕਨਾਲੋਜੀ, ਜਾਪਾਨ ਦੇ ਫੈਕਲਟੀ ਮੈਂਬਰਾਂ, ਵਿਿਦਆਰਥੀਆਂ ਅਤੇ ਸਟਾਫ ਸ਼ਾਮਲ ਸਨ।