ਸਿਹਤ ਵਿਗੜਨ ਮਗਰੋਂ ਸਿਕੰਦਰ ਮਲੂਕਾ ਦਾ ਅਹਿਮ ਬਿਆਨ, ਪੜ੍ਹੋ ਕੀ ਕਿਹਾ?
ਬਠਿੰਡਾ, 4 ਅਗਸਤ, 2025 - ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਦੀ ਅੱਜ ਦੁਪਹਿਰ ਵੇਲੇ ਅਚਾਨਕ ਸਿਹਤ ਵਿਗੜਨ ਦੀ ਖਬਰ ਸਾਹਮਣੇ ਆਈ ਸੀ ਜਿਸ ਦੀਆਂ ਤਸਵੀਰਾਂ ਵੀ ਮੀਡੀਆ ਦੇ ਕੈਮਰਿਆਂ ਵਿੱਚ ਕੈਦ ਹੋਈਆਂ ਸੀ। ਉਹ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਚਾਨਕ ਬੇਹੋਸ਼ ਜਿਹੇ ਹੋ ਗਏ ਸਨ। ਉਹਨਾਂ ਨੂੰ ਇੱਕ ਗੱਡੀ ਵਿੱਚ ਬਿਠਾਇਆ ਗਿਆ ਸੀ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਹਸਪਤਾਲ ਵੀ ਲਜਾਇਆ ਗਿਆ।
ਹੁਣ ਇਸ ਸਭ ਤੇ ਸਿਕੰਦਰ ਮਲੂਕਾ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਅੱਜ ਲੈਂਡ ਪੋਲਿੰਗ ਪੋਲਿਸੀ ਦੇ ਵਿਰੁੱਧ ਬਠਿੰਡਾ ਵਿੱਚ ਧਰਨਾ ਸੀ ਜਿਸ ਦੌਰਾਨ ਉਹਨਾਂ ਦਾ ਬਲੱਡ ਪ੍ਰੈਸ਼ਰ ਉੱਤੇ ਥੱਲੇ ਹੋ ਗਿਆ ਜਿਸ ਕਾਰਨ ਉਹਨਾਂ ਨੂੰ ਚੱਕਰ ਆ ਗਏ। ਵਰਕਰਾਂ ਨੇ ਉਹਨਾਂ ਨੂੰ ਗੱਡੀ ਵਿੱਚ ਬਿਠਾਇਆ ਹਾਲਾਂਕਿ ਉਹ ਹੁਣ ਬਿਲਕੁਲ ਠੀਕ ਹਨ ਅਤੇ ਕਿਸੇ ਵੀ ਹਸਪਤਾਲ ਵਿੱਚ ਦਾਖਲ ਨਹੀਂ ਹਨ। ਉਹਨਾਂ ਨੇ ਸਮੂਹ ਵਰਕਰਾਂ ਅਤੇ ਫਿਕਰ ਕਰਨ ਵਾਲੇ ਸਮੂਹ ਦੋਸਤਾਂ ਦਾ ਧੰਨਵਾਦ ਕੀਤਾ।