ADC ਰਾਜੀਵ ਵਰਮਾ ਹੋਏ ਲੰਗੜੋਆ ਸਕੂਲ ਦੇ ਵਿਦਿਆਰਥੀਆਂ ਨਾਲ ਰੂਬਰੂ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ, 13 ਮਾਰਚ 2025 - ਜ਼ਿਲ੍ਹਾ ਪੱਧਰੀ ਸਸਟੇਨੇਬਿਲਿਟੀ ਲੀਡਰਸ਼ਿਪ ਇਨਾਮ ਵੰਡ ਸਮਾਰੋਹ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਵਧੀਕ ਡਿਪਟੀ ਕਮਿਸ਼ਨਰ ਰਜੀਵ ਵਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਬੱਚਿਆਂ ਨਾਲ ਰੁਬਰੂ ਹੋ ਕੇ ਉਨ੍ਹਾਂ ਨਾਲ ਵਾਤਾਵਰਨ ਸੰਭਾਲ ਸਬੰਧੀ ਵਿਚਾਰ ਚਰਚਾ ਕੀਤੀ ਗਈ।ਉਨ੍ਹਾਂ ਨਾਲ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਰਹੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਵਲੋਂ ਸ਼ਮਾਂ ਰੌਸ਼ਨ ਕਰਕੇ ਇਨਾਮ ਵੰਡਣ ਦੀ ਸ਼ੁਰੂਆਤ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਵਾਤਾਵਰਨ ਪ੍ਰਦੂਸ਼ਣ ਦੇ ਅੰਤਰਗਤ ਵੇਸਟ ਮੈਨੇਜਮੈਂਟ ਪ੍ਰੋਗਰਾਮ ਅਧੀਨ ਕੀਤੀ ਕਾਰਗੁਜ਼ਾਰੀ ਤੇ ਚਲਦਿਆਂ ਇਨਾਮਾਂ ਦੀ ਕੀਤੀ ਵੰਡ। ਉਨ੍ਹਾਂ ਵਾਤਾਵਰਨ ਨੂੰ ਬਚਾਉਣ ਦਾ ਦਿੱਤਾ ਸੱਦਾ।
ਉਨ੍ਹਾਂ ਨਾਲ ਪੀ ਏ ਪਰਮਜੀਤ ਸਿੰਘ ਰਹੇ ਹਾਜ਼ਰ।ਰਾਜ ਨੋਡਲ ਅਫਸਰ ਸੁਰੇਖਾ ਠਾਕੁਰ ਵੱਲੋਂ ਕੀਤੀ ਗਈ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ। ਇਸ ਮੌਕੇ 21 ਸਕੂਲਾਂ ਦਾ ਜਿਸ ਵਿਚ ਤਿੰਨ ਵਿਦਿਆਰਥੀਆਂ ਤੇ ਇੱਕ ਗਾਈਡ ਅਧਿਆਪਕ ਸ਼ਾਮਲ ਸਨ ਨੂੰ ਮੁੱਖ ਮਹਿਮਾਨ ਰਜੀਵ ਵਰਮਾ ਅਤੇ ਅਮਰਜੀਤ ਖਟਕੜ ਵੱਲੋਂ ਕੀਤਾ ਗਿਆ ਸਨਮਾਨ। ਮੌਕੇ ਤੇ ਬੱਚਿਆਂ ਨੂੰ ਤੋਹਫੇ ਵਜੋਂ ਫਲਾਵਰ ਪੌਟ ਦੇ ਦਿੱਤੇ ਗਏ।ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਆਏ ਹੋਏ ਪਤਵੰਤਿਆਂ ਦਾ ਕੀਤਾ ਧੰਨਵਾਦ ਅਤੇ ਬੱਚਿਆਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਤੇ ਦਿੱਤੀ ਵਧਾਈ। ਪ੍ਰਿੰਸੀਪਲ ਤੇ ਸਟਾਫ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ।ਅਧਿਆਪਕਾ ਪਰਵਿੰਦਰ ਕੌਰ ਨੇ ਨਿਭਾਈ ਮੰਚ ਸੰਚਾਲਨ ਦੀ ਵਿਸ਼ੇਸ਼ ਭੂਮਿਕਾ।
ਇਸ ਮੌਕੇ ਤੇ ਸਟਾਫ ਤੇ ਵਿਦਿਆਰਥੀ ਰਹੇ ਹਾਜ਼ਰ ਬੱਚਿਆਂ ਨੂੰ ਖਾਣ ਲਈ ਰਿਫਰੈਸ਼ਮੈਂਟ ਦਿੱਤੀ ਗਈ। ਬੱਚਿਆਂ ਵਲੋਂ ਸੱਭਿਆਚਾਰਕ ਸਮਾਜਿਕ ਅਤੇ ਸਿੱਖਿਆ ਦਾਇਕ ਗਤੀਵਿਧੀਆਂ ਨੂੰ ਦਰਸਾਉਂਦੇ ਪ੍ਰੋਗਰਾਮ ਕੀਤਾ ਪੇਸ਼।ਇਸ ਮੌਕੇ ਮੈਡਮ ਗੁਨੀਤ, ਸਪਨਾ, ਨੀਰਜ ਬਾਲੀ, ਰੇਖਾ ਜਨੇਜਾ, ਅਮਨਦੀਪ ਕੌਰ, ਬਲਦੀਪ ਸਿੰਘ,ਪ੍ਰਦੀਪ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਜਸਵਿੰਦਰ ਕੌਰ, ਕਮਲਜੀਤ ਕੌਰ, ਸੁਸ਼ੀਲ ਕੁਮਾਰ,ਹਿਮਾਂਸ਼ੂ ਸੋਬਤੀ, ਸੁਮੀਤ ,ਪਰਵਿੰਦਰ ਕੌਰ, ਰਜਨੀ ਬਾਲਾ, ਕਲਪਨਾ ਬੀਕਾ, ਸਤਿੰਦਰ ਕੌਰ, ਲਖਵੀਰ ਸਿੰਘ, ਬਲਵੰਤ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।