ਸਾਕਿਬ ਅਲੀ ਰਾਜਾ ਮੁੜ ਜ਼ਿਲ੍ਹਾ ਯੋਜਨਾ ਕਮੇਟੀ ਮਾਲੇਰਕੋਟਲਾ ਦੇ ਚੇਅਰਪਰਸਨ ਨਿਯੁਕਤ
· ਮਾਲੇਰਕੋਟਲਾ ਜ਼ਿਲ੍ਹੇ ਦਾ ਸਰਵ ਪੱਖੀ ਵਿਕਾਸ ਮੁੱਢਲੀ ਤਰਜੀਹ- ਸਾਕਿਬ ਅਲੀ ਰਾਜਾ
* ਸਾਕਿਬ ਅਲੀ ਰਾਜਾ ਨੇ ਮੁੱਖ ਮੰਤਰੀ ਤੇ ਪਾਰਟੀ ਹਾਈਕਮਾਂਡ ਦਾ ਮੁੜ ਨਿਯੁਕਤੀ ਕਰਨ ਤੇ ਕੀਤਾ ਧੰਨਵਾਦ
ਮਾਲੇਰਕੋਟਲਾ 19 ਫਰਵਰੀ :2025
ਯੋਜਨਾਬੰਦੀ ਵਿਭਾਗ ਵਲੋਂ ਮਾਨਯੋਗ ਰਾਜਪਾਲ ਪੰਜਾਬ ਵਲੋਂ ਨੋਟੀਫਿਕੇਸ਼ਨ ਨੰਬਰ 2/1/ਯੋ. ਵਿ. ਡਿ. (ਮ. ਯੋ )2024/1080-1088 ਮਿਤੀ 14-01-2024 ਦੀ ਲਗਾਤਾਰਤਾ ਵਿੱਚ ਸਾਕਿਬ ਅਲੀ ਰਾਜਾ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਮਾਲੇਰਕੋਟਲਾ ਦਾ ਚੇਅਰਪਰਸਨ ਮੁੜ ਨਿਯੁਕਤ ਕਰਨ ਦੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੱਤੀ ਹੈ।ਜਿਕਰਯੋਗ ਹੈ ਕਿ ਮਾਨਯੋਗ ਰਾਜਪਾਲ ਪੰਜਾਬ ਦੀ ਪ੍ਰਵਾਨਗੀ ਉਪਰੰਤ ਨੋਟੀਫਿਕੇਸ਼ਨ ਨੰਬਰ 2/1/ਯੋ. ਵਿ. ਡਿ. (ਮ. ਯੋ )2025/124 ਮਿਤੀ 14-01-2025 ਰਾਹੀ ਮੁੜ ਨਿਯੁਕਤੀ ਕੀਤੀ ਗਈ ਹੈ।
ਰਾਜਾ ਨੂੰ ਪਾਰਟੀ ਦਾ ਵਫ਼ਾਦਾਰ ਸਿਪਾਹੀ ਅਤੇ ਆਮ ਲੋਕਾਂ ਦੀ ਸੇਵਾ ਨੂੰ ਸਮਰਪਿਤ ਆਗੂ ਹੋਣ ਸਦਕਾ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸ਼ਹਿਰ ਨਿਵਾਸੀਆਂ ਨੇ ਉਨ੍ਹਾਂ ਦੇ ਮੁੜ ਚੇਅਰਪਰਸਨ ਬਣਨ ਤੇ ਆਸ ਜਾਹਿਰ ਕੀਤੀ ਕਿ ਉਹ ਜ਼ਿਲ੍ਹੇ ਦੇ ਵਿਕਾਸ ਲਈ ਬਿਹਤਰ ਯੋਜਨਾਵਾਂ ਉਲੀਕ ਕੇ ਇਨ੍ਹਾਂ ਨੂੰ ਨੇਪਰੇ ਚੜ੍ਹਾਉਣ ਲਈ ਆਪਣਾ ਅਹਿਮ ਯੋਗਦਾਨ ਪਾਉਣਗੇ।
ਜ਼ਿਲ੍ਹਾ ਯੋਜਨਾ ਕਮੇਟੀ ਦੇ ਮੁੜ ਨਿਯੁਕਤ ਚੇਅਰਮੈਨ ਸਾਕਿਬ ਅਲੀ ਰਾਜਾ ਨੇ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੈਂਬਰ ਰਾਜ ਸਭਾ ਸੰਦੀਪ ਪਾਠਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਉਪਰ ਪ੍ਰਗਟਾਏ ਗਏ ਭਰੋਸੇ 'ਤੇ ਪੂਰੀ ਤਰ੍ਹਾਂ ਖਰਾ ਉਤਰਨਗੇ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨ ਦੀ ਸਲਾਹ ਨਾਲ ਜ਼ਿਲ੍ਹੇ ਦੇ ਸੰਪੂਰਨ ਵਿਕਾਸ ਲਈ ਯੋਜਨਾਵਾਂ ਬਣਾਉਣਾ ਅਤੇ ਇਹਨਾਂ ਨੂੰ ਹੇਠਲੇ ਪੱਧਰ 'ਤੇ ਲਾਗੂ ਕਰਵਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੋਵੇਗੀ।ਜਿਕਰਯੋਗ ਹੈ ਕਿ ਰਾਜਾ ਪਿਛਲੇ ਕਈ ਸਾਲਾਂ ਤੋਂ ਸਮਾਜ ਪ੍ਰਤੀ ਆਪਣੀਆਂ ਸੇਵਾ ਨਿਭਾਉਂਦਿਆਂ ਆਪਣੀ ਨਿਵੇਕਲੀ ਪਛਾਣ ਨੂੰ ਬਰਕਾਰ ਰੱਖਦੇ ਹੋਏ ਸਮਾਜ ਨੂੰ ਸਹੀ ਦਿਖ ਪ੍ਰਦਾਨ ਕਰ ਰਹੇ ਹਨ ।