ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ, ਪਤਨੀ ਪੁੱਤਰ ਤੇ ਲੱਗੇ ਕਤਲ ਦੇ ਇਲਜਾਮ
ਦੀਪਕ ਜੈਨ
ਜਗਰਾਉਂ , 04 ਅਗਸਤ 2025- ਜਗਰਾਉਂ ਦੇ ਮਹੱਲਾ ਅਜੀਤ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਅੱਜ ਦੁਪਹਿਰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਨ ਕ੍ਰਿਸ਼ਨਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਗਲੀ ਨੰਬਰ 8, ਅਜੀਤ ਨਗਰ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨਹੀਂ ਦੱਸਿਆ ਕੀ ਮੈਂ ਅਤੇ ਮੇਰਾ ਲੜਕਾ ਸਵੇਰੇ ਆਪਣੇ ਕੰਮ ਤੇ ਚਲੇ ਗਏ ਸੀ ਅਤੇ ਘਰ ਵਿੱਚ ਮੇਰੇ ਪਤੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਜਦੋਂ ਦੁਪਹਿਰ 12:30 ਵਜੇ ਦੇ ਕਰੀਬ ਮੈਂ ਆਪਣੇ ਘਰੇ ਵਾਪਿਸ ਆਈ ਤਾਂ ਵੇਖਿਆ ਕਿ ਮੇਰਾ ਪਤੀ ਪੱਖੇ ਨਾਲ ਝੂਲ ਰਿਹਾ ਸੀ, ਜਿਨਾਂ ਨੂੰ ਵੇਖ ਕੇ ਮੈਂ ਘਬਰਾ ਗਈ ਤੇ ਮੈਂ ਆਪਣੀ ਭਰਜਾਈ ਤੋਂ ਕਰਦ ਲੈ ਕੇ ਬੜੀ ਮੁਸ਼ਕਿਲ ਨਾਲ ਆਪਣੇ ਪਤੀ ਦੇ ਗਲ ਵਿੱਚ ਪਾਏ ਹੋਏ ਪਰਨੇ ਨਾਲ ਲਏ ਹੋਏ ਫਾਹੇ ਨੂੰ ਵੱਢ ਕੇ ਇਕੱਲੀ ਨੇ ਆਪਣੇ ਪਤੀ ਮ੍ਰਿਤਕ ਸਰੀਰ ਨੂੰ ਥੱਲੇ ਉਤਾਰਿਆ। ਉਸ ਤੋਂ ਬਾਅਦ ਮੈਂ ਇਸ ਬਾਰੇ ਵਾਰੜ ਦੇ ਕੌਂਸਲਰ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਮੇਰਾ ਦੋਤਾ ਅਜੇ ਮੇਰੇ ਪਤੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਜਦ ਉਹ ਸਾਡੇ ਘਰ ਪਹੁੰਚਿਆ ਤਾਂ ਉਸਨੇ ਮੇਰੇ ਅਤੇ ਮੇਰੇ ਲੜਕੇ ਤੇ ਮੇਰੇ ਪਤੀ ਨੂੰ ਮਾਰਨ ਦੇ ਇਲਜ਼ਾਮ ਲਗਾਉਂਦੇ ਹੋਏ ਝਗੜਾ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਮੇਰੇ ਕੱਪੜੇ ਤੱਕ ਪਾੜ ਦਿੱਤੇ। ਮੈਂ ਆਪਣੇ ਪਤੀ ਨੂੰ ਕਿਵੇਂ ਮਾਰ ਸਕਦੀ ਆਂ ਮੈਂ ਤਾਂ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਤੀ ਦਾ ਇਲਾਜ ਕਰਵਾ ਰਹੀ ਹਾਂ।
ਫਟੇ ਹੋਏ ਕੱਪੜਿਆਂ ਵਿੱਚ ਅੱਧ ਨਗਨ ਹਾਲਤ ਵਿੱਚ ਮ੍ਰਿਤਕ ਦੀ ਲੜਕੀ ਬੈਠੀ ਸੀ ਘਰ ਦੇ ਬਾਹਰ:- ਮ੍ਰਿਤਕ ਦੀ ਲੜਕੀ ਮਨਪ੍ਰੀਤ ਕੌਰ ਨੇ ਕਿਹਾ ਕਿ ਮੈਨੂੰ ਮੇਰੇ ਪਿਤਾ ਦੀ ਮੌਤ ਹੋ ਜਾਣ ਬਾਰੇ ਕਿਸੇ ਨੇ ਨਹੀਂ ਦੱਸਿਆ ਮੈਨੂੰ ਤਾਂ ਸਾਡੇ ਗਵਾਣ ਚੋਂ ਕਿਸੇ ਦਾ ਫੋਨ ਆਇਆ ਸੀ ਜਿਸ ਨੇ ਮੈਨੂੰ ਦੱਸਿਆ ਕਿ ਤੇਰੇ ਪਿਤਾ ਬਹੁਤ ਬਿਮਾਰ ਨੇ ਤੂੰ ਆ ਕੇ ਦੇਖ ਲੈ ਪਰ ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰੇ ਪਿਤਾ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਲੜਕੀ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਪਿਤਾ ਨੂੰ ਮੇਰੇ ਭਰਾ ਮੇਰੀ ਮਾਂ ਅਤੇ ਮੇਰੀ ਮਾਂ ਦੇ ਯਾਰ ਪਾਲੇ ਨੇ ਮਾਰਿਆ ਹੈ। ਮ੍ਰਿਤਕ ਦੀ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਦੀ ਮਾਂ ਭਰਾ ਅਤੇ ਮਾਂ ਦੇ ਯਾਰ ਪਾਲੇ ਤੋਂ ਦੁਖੀ ਹੋ ਕੇ ਪਹਿਲਾਂ ਵੀ ਇੱਕ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਵੇਲੇ ਵੀ ਮੈਂ ਬਹੁਤ ਰੋਲਾ ਪਾਇਆ ਸੀ ਪਰ ਇਹਨਾਂ ਨੇ ਮੇਰੇ ਪਿਤਾ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਦੱਸ ਦਿੱਤਾ ਸੀ। ਕੁਛ ਦਿਨ ਪਹਿਲਾਂ ਵੀ ਮੇਰੇ ਪਿਤਾ ਮੈਨੂੰ ਮਿਲਣ ਲਈ ਆਏ ਸੀ ਅਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਮੈਂ ਮਰ ਜਾਣਾ ਹੈ ਕਿਉਂਕਿ ਇਹ ਮੇਰੀ ਕੁੱਟਮਾਰ ਕਰਦੇ ਹਨ।
ਮੁਹੱਲਾ ਨਿਵਾਸੀਆਂ ਨੇ ਵੀ ਮੌਤ ਨੂੰ ਦੱਸਿਆ ਸ਼ੱਕੀ:-ਮੌਕੇ ਤੇ ਮੌਜੂਦ ਮਹੱਲਾ ਨਿਵਾਸੀਆਂ ਨੇ ਵੀ ਆਪਣੇ ਸ਼ੱਕ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮ੍ਰਿਤਕ ਦੀ ਲੜਕੀ ਵੱਲੋਂ ਲਗਾਏ ਗਏ ਇਲਜ਼ਾਮ ਸਹੀ ਹਨ ਕਿਉਂਕਿ ਉਹਨਾਂ ਨੇ ਵੀ ਅਕਸਰ ਹੀ ਇੱਕ ਵਿਅਕਤੀ ਨੂੰ ਇਹਨਾਂ ਦੇ ਘਰੇ ਆਂਦਾ ਜਾਂਦਾ ਵੇਖਿਆ ਹੈ ਅਤੇ ਮ੍ਰਿਤਕ ਦੀ ਪਤਨੀ ਵੀ ਉਸੇ ਨਾਲ ਮੋਟਰਸਾਈਕਲ ਤੇ ਬੈਠ ਕੇ ਹੀ ਜਾਂਦੀ ਸੀ, ਜਿਸ ਨੂੰ ਕਈ ਵਾਰ ਮ੍ਰਿਤਕ ਨੇ ਆਪਣੇ ਘਰ ਆਉਣ ਤੋਂ ਵੀ ਰੋਕਿਆ ਸੀ ਜਿਸ ਕਾਰਨ ਉਸ ਦਾ ਪਰਿਵਾਰ ਮ੍ਰਿਤਕ ਨੂੰ ਕਾਫੀ ਤੰਗ ਪਰੇਸ਼ਾਨ ਕਰਦਾ ਸੀ ਜਿਸ ਤੋਂ ਜਾਪਦਾ ਹੈ ਕਿ ਕਿਤੇ ਨਾ ਕਿਤੇ ਦਾਲ ਵਿੱਚ ਕੁਝ ਕਾਲਾ ਤਾਂ ਜਰੂਰ ਹੈ ਜਿਸ ਦੀ ਪੁਲਿਸ ਨੂੰ ਗੰਭੀਰਤਾ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ।
ਮ੍ਰਿਤਕ ਦੀ ਲੜਕੀ, ਮ੍ਰਿਤਕ ਦੀਆਂ ਭੈਣਾਂ ਅਤੇ ਦੋਹਤੇ ਦੇ ਆਉਣ ਤੇ ਹੋਈ ਹੱਥਾਂ ਪਾਈ, ਇੱਕ ਦੂਜੇ ਦੇ ਕੱਪੜੇ ਪਾੜੇ:-ਆਪਣੇ ਪਿਤਾ ਦੀ ਮੌਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਮ੍ਰਿਤਕ ਦੀ ਲੜਕੀ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਘਰ ਪੁੱਜੀ ਤਾਂ ਉਸ ਨੇ ਜਦੋਂ ਆਪਣੀ ਮਾਂ ਤੇ ਭਰਾ ਨੂੰ ਆਪਣੇ ਪਿਤਾ ਦੀ ਮੌਤ ਦਾ ਕਾਰਨ ਪੁੱਛਿਆ ਤਾਂ ਇਸ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਤਿੱਖੀ ਬਹਿਸ ਹੋ ਗਈ ਅਤੇ ਲੜਕੀ ਵੱਲੋਂ ਆਪਣੇ ਪਿਤਾ ਦੀ ਮੌਤ ਦੀ ਇਲਜ਼ਾਮ ਆਪਣੀ ਮਾਂ ਤੇ ਭਰਾ ਤੇ ਲਗਾਏ ਜਾਣ ਤੇ ਦੋਹਾਂ ਵਿਚਕਾਰ ਹੱਥੋ ਪਾਈ ਦੀ ਨੌਬਤ ਵੀ ਅਤੇ ਲੜਕੀ ਦੇ ਕੱਪੜੇ ਤੱਕ ਪਾੜ ਦਿੱਤੇ ਗਏ।
ਮੌਕੇ ਤੇ ਪਹੁੰਚੇ ਥਾਣਾ ਸਿਟੀ ਇੰਚਾਰਜ ਨਾਲ ਆਏ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੌਂਸਲਰ ਲੋਹਟ ਦਾ ਫੋਨ ਆਇਆ ਸੀ ਕਿ ਕਿਸੇ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਜਦੋਂ ਕੁਲਜੀਤ ਸਿੰਘ ਨੂੰ ਪੱਤਰਕਾਰਾਂ ਨੇ ਮ੍ਰਿਤਕ ਦੀ ਬੇਟੀ ਵੱਲੋਂ ਲਾਏ ਜਾਮਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਹਰ ਇੱਕ ਐਂਗਲ ਦੀ ਜਾਂਚ ਕਰਕੇ ਹੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੱਤਰਕਾਰਾਂ ਨੂੰ ਫੋਟੋ ਕਰਨ ਤੋਂ ਰੋਕਣ ਵਾਲੇ ਸਿਟੀ ਇੰਚਾਰਜ ਸਾਹਿਬ ਕਦੀ ਵਰਦੀ ਵੀ ਪਾਲਿਆ ਕਰੋ:-ਹਰ ਕ੍ਰਾਈਮ ਸੀਨ ਤੇ ਪੱਤਰਕਾਰਾਂ ਨੂੰ ਫੋਟੋ ਖਿੱਚਣ ਤੋਂ ਰੋਕਣ ਵਾਲੇ ਥਾਣਾ ਸਿਟੀ ਮੁਖੀ ਇੰਸਪੈਕਟਰ ਵਰਿੰਦਰ ਪਾਲ ਸਿੰਘ ਇਹ ਕਹਿ ਕੇ ਮੀਡੀਆ ਦੇ ਕੈਮਰੇ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਮੈਂ ਵਰਦੀ ਨਹੀਂ ਪਾਈ ਤੁਸੀਂ ਮੈਨੂੰ ਆਪਣੇ ਵੀਡੀਓ ਜਾਂ ਫੋਟੋ ਵਿੱਚ ਨਾ ਲਿਓ।