ਸਰੂਚੀ ਵੱਲੋਂ ਲਿਖੀ ਗਈ ਜਜ਼ਬਾਤਾਂ ਦੀ ਦਾਸਤਾਨ 'ਅਲੱਗ ਅਲੱਗ ' ਪੁਸਤਕ ਰਿਲੀਜ਼
ਗੁਰਦਾਸਪੁਰ 26 ਫਰਵਰੀ
ਗੁਰਦਾਸਪੁਰ ਦੀ ਸਰੂਚੀ ਨਾਮ ਦੀ ਲੇਖਿਕਾ ਵੱਲੋ ਲਿਖੀ ਕਿਤਾਬ 'ਅਲਗ-ਅਲਗ' ਨੂੰ ਅੱਜ ਸਟੇਟ ਬੈਂਕ ਆਫ ਇੰਡੀਆ ਦੇ ਰੀਜਨਲ ਮੈਨੇਜਰ ਅੰਕੁਰ ਸ਼ਰਮਾ ਵੱਲੋਂ ਲੋਕਾਂ ਦੇ ਰੂ ਬ ਰੂ ਕੀਤਾ ।
ਇਸ ਸਬੰਧੀ ਅੰਕੁਰ ਸ਼ਰਮਾ ਨੇ ਦੱਸਿਆ ਕਿ ਸਰੂਚੀ ਵੱਲੋਂ ਲਿਖੀ ਇਹ ਕਿਤਾਬ ਇਨਸਾਨੀ ਜਜ਼ਬਾਤਾਂ ਦੀ ਦਾਸਤਾਨ ਹੈ। ਕਿਤਾਬ 14 ਛੋਟੀ ਕਹਾਣੀਆਂ ਦਾ ਇਕੱਠ ਹੈ।
ਸਰੂਚੀ ਨੇ ਇਸ ਮੌਕੇ ਦੱਸਿਆ ਕਿ ਇਹ ਕਿਤਾਬ ਅਮੇਜਾਨ ਕਿੰਡਲ ਤੇ ਵੀ ਆਨਲਾਈਨ ਉਪਲਬਧ ਰਹੇਗੀ । ਫਿਲਹਾਲ ਉਹ ਇੱਕ ਹੋਰ ਕਿਤਾਬ ਵੀ ਲਿੱਖ ਰਹੀ ਹਨ ਜੋ ਕਿ ਰਾਜਨੀਤੀ ਤੇ ਹੈ।
ਇਸ ਮੌਕੇ ਅੰਕੁਰ ਸ਼ਰਮਾ ਵੱਲੋਂ ਸਿਹਤ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਰਾਕੇਸ਼ ਕੁਮਾਰ ਵੱਲੋ ਮੋਟਾਪਾ ਨੂੰ ਕੰਟਰੋਲ ਕਰਨ ਸਬੰਧੀ ਲਿਖਿਆ ਪਰਚਾ ਵੀ ਲੋਕਾਂ ਨੂੰ ਸਮਰਪਤ ਕੀਤਾ ।