ਸਰੀ ਸੈਂਟਰ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਢਿੱਲੋਂ ਨੇ ਚੋਣ ਮੁਹਿੰਮ ਦਾ ਆਗਾਜ਼ ਕੀਤਾ
ਸਰੀ ਨੌਰਥ ਤੋਂ ਐਮਐਲਏ ਮਨਦੀਪ ਧਾਲੀਵਾਲ ਵੀ ਉਹਨਾਂ ਦੇ ਸਮਰਥਨ ਵਿੱਚ ਨਿੱਤਰੇ
ਹਰਦਮ ਮਾਨ
ਸਰੀ 22, ਮਾਰਚ 2025- ਕੰਸਰਵੇਵਿਟ ਪਾਰਟੀ ਦੇ ਉਮੀਦਵਾਰ ਰਾਜਵੀਰ ਢਿੱਲੋਂ ਅੱਜ ਸਰੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਅਤੇ ਨਾਮਜ਼ਦਗੀ ਵਿੱਚ ਹਿੱਸਾ ਲੈਣ ਵਾਲੇ ਕਈ ਵੋਟਰ ਵੀ ਹਾਜ਼ਰ ਸਨ।
ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਉਹਨਾਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਰਾਜਵੀਰ ਢਿੱਲੋਂ, ਉਹਨਾਂ ਦੀ ਪਤਨੀ, ਬੱਚਿਆਂ ਅਤੇ ਉਹਨਾਂ ਦੇ ਸਮਰਥਕਾਂ ਨੇ ਵੱਖੋ ਵੱਖ ਟੀਮਾਂ ਬਣਾ ਕੇ ਵੋਟਰਾਂ ਦੇ ਘਰਾਂ ਵਿੱਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਕੰਸਰਵੇਟਿਵ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ।
ਇਸੇ ਦੌਰਾਨ ਸਰੀ ਨੌਰਥ ਤੋਂ ਐਮਐਲਏ ਮਨਦੀਪ ਧਾਲੀਵਾਲ ਵੀ ਉਹਨਾਂ ਦੇ ਸਮਰਥਨ ਵਿੱਚ ਨਿੱਤਰ ਆਏ ਹਨ ਅਤੇ ਹਲਕੇ ਵਿੱਚ ‘ਡੋਰ ਨੌਕਿੰਗ’ ਕਰ ਰਹੇ ਹਨ। ਰਾਜਵੀਰ ਢਿੱਲੋਂ ਨੇ ਕਿਹਾ ਕਿ ਵੋਟਰਾਂ ਦਾ ਹੁੰਗਾਰਾ ਬਹੁਤ ਹੀ ਹਾਂ ਪੱਖੀ ਹੈ, ਵੋਟਰ ਲਿਬਰਲ ਪਾਰਟੀ ਦੇ ਰਾਜ ਤੋਂ ਅੱਕ ਚੁੱਕੇ ਹਨ ਤੇ ਕੰਸਰਵੇਟਿਵ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਇਸ ਮੌਕੇ ਐਮਐਲਏ ਮਨਦੀਪ ਧਾਲੀਵਾਲ, ਰਿੱਕੀ ਬਾਜਵਾ, ਸੰਦੀਪ ਤੂਰ, ਜਸਦੀਪ ਸਿੱਧੂ, ਜਗਦੀਪ ਸੰਧੂ, ਬੂਟਾ ਬਰਾੜ, ਇਕਬਾਲ ਸੰਧੂ, ਅਮਰੀਕ ਸਿੱਧੂ, ਬੁੱਧੀ ਕਪੂਰ ਅਤੇ ਯਸ਼ ਪਟੇਲ ਵੀ ਹਾਜ਼ਰ ਸਨ।