ਸਰਕਾਰੀ ਕਾਲਜ ਆਫ ਐਜੂਕੇਸਨ ਵਿਖੇ ਆਟਿਜਮ ਸਬੰਧੀ ਸੈਮੀਨਾਰ ਕਰਵਾਇਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 19 ਫ਼ਰਵਰੀ 2025 -ਦੇਸ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸਨ ਫਰੀਦਕੋਟ ਵਿਖੇ ਪਿ੍ਰੰਸੀਪਲ ਡਾ.ਮਨਜੀਤ ਸਿੰਘ ਦੀ ਰਹਿਨੁਮਾਈ ਅਤੇ ਇੰਚਾਰਜ ਪਿ੍ਰੰਸੀਪਲ ਪ੍ਰੋ. ਮੰਜੂ ਕਪੂਰ ਦੀ ਯੋਗ ਅਗਵਾਈ ਹੇਠ ਆਟਿਜ਼ਮ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਬਾਲ ਰੋਗ ਵਿਭਾਗ ਪੀ.ਜੀ.ਆਈ. ਚੰਡੀਗੜ ਤੋਂ ਪਲੇਅ ਥੈਰਾਪਿਸਟ ਡਾ. ਗਗਨਦੀਪ ਸਿੰਘ ਅਤੇ ਮਾਈਟੀ ਮਾਇੰਡ ਸੈਂਟਰ ਫਾਰ ਚਿਲਡਰਨ ਵਿਦ ਯੂਨੀਕ ਨੀਡਜ, ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਚਿਤਰਾ ਸ਼ਰਮਾ ਬੁਲਾਰਿਆਂ ਵਜੋਂ ਸ਼ਾਮਲ ਹੋਏ। ਦੋਹਾਂ ਬੁਲਾਰਿਆਂ ਨੇ ਬੀ.ਐਡ. ਅਤੇ ਐਮ.ਐਡ. ਕਲਾਸਾਂ ਦੇ ਵਿਦਿਆਰਥੀਆਂ ਨੂੰ ਸਕੂਲਾਂ ’ਚ ਆਟਿਜਮ ਸਪੈਕਟਰਮ ਡਿਸਆਡਰ ਤੋਂ ਪੀੜਿਤ ਬੱਚਿਆਂ ਦੀ ਪਹਿਚਾਣ ਕਰਨ ਅਤੇ ਉਹਨਾਂ ਨੂੰ ਪੜਾਉਣ ਦੇ ਨਿਵੇਕਲੇ ਤਰੀਕਿਆਂ ਤੋਂ ਵਿਸਥਾਰ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਸੈਮੀਨਾਰ ਦੌਰਾਨ ਸਵਾਲ-ਜਵਾਬ ਸ਼ੈਸ਼ਨ ਰਾਹੀਂ ਆਪਣੇ ਸ਼ੰਕਿਆਂ ਨੂੰ ਦੂਰ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਵਿਦਿਆਰਥੀ, ਸਟਾਫ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਰਹੇ।