ਸਰਕਾਰੀ ਕਾਲਜ ਅਬੋਹਰ ਵਿਖੇ ਤਿੰਨ ਦਿਨਾਂ ਰੰਗਮੰਚ ਕਾਰਜ਼ਸ਼ਾਲਾ ਦਾ ਸਮਾਰੋਹ
ਫਾਜ਼ਿਲਕਾ, 13 ਮਾਰਚ
ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵੱਲੋਂ ਸਰਕਾਰੀ ਕਾਲਜ ਅਬੋਹਰ ਵਿਖੇ ਤਿੰਨ ਦਿਨਾਂ ਰੰਗਮੰਚ ਕਾਰਜ਼ਸ਼ਾਲਾ ਦਾ ਸਮਾਪਨ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਡਾ.ਗੁਰਰਾਜ ਸਿੰਘ ਚਹਿਲ ਸਾਬਕਾ ਮੁਖੀ ਪੰਜਾਬੀ ਵਿਭਾਗ, ਡੀ ਏ ਵੀ ਕਾਲਜ ਅਬੋਹਰ ਅਤੇ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਰਾਜੇਸ਼ ਕੁਮਾਰ ਪ੍ਰਿੰਸੀਪਲ ਸਰਕਾਰੀ ਕਾਲਜ ਅਬੋਹਰ ਨੇ ਕੀਤੀ । ਡਾ. ਚਹਿਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਸਾਹਿਤਕ ਅਤੇ ਸਭਿਆਚਾਰਕ ਗਤਵਿਧੀਆਂ ਦਾ ਵੱਡਾ ਰੋਲ ਹੁੰਦਾ ਹੈ ।
ਤਿੰਨ ਦਿਨਾਂ ਰੰਗਮੰਚ ਕਾਰਜਸ਼ਾਲਾ ਦੌਰਾਨ ਤਿਆਰ ਕੀਤੀ ਭਗਤ ਸਿੰਘ ਸਰਦਾਰ ਕੋਰਿਓਗ੍ਰਾਫ਼ੀ ਤੋਂ ਇਲਾਵਾ ਮਾਇਮ, ਸਕਿੱਟ , ਗੀਤ, ਕਵਿਤਾ ਤੇ ਭੰਗੜਾ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ । ਇਹਨਾਂ ਪੇਸ਼ਕਾਰੀਆਂ ਦਾ ਨਿਰਦੇਸ਼ਨ ਤਾਨੀਆ ਮਨਚੰਦਾ,ਵੈਭਵ ਅਗਰਵਾਲ, ਗੁਰਮੀਤ ਸਿੰਘ,ਵਿਕਾਸ, ਭਗਵੰਤ ਸਿੰਘ ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਬਾਰੇ ਕਿਹਾ ਕਿ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਬਹੁਤ ਵਧੀਆ ਤੇ ਸਲਾਹੁਣਯੋਗ ਹਨ। ਅਜਿਹੀਆਂ ਗਤੀਵਧੀਆਂ ਨਾਲ ਵਿਦਿਆਰਥੀ ਸਮਾਜ ਨਾਲ ਜੁੜ ਕੇ ਚੰਗੇ ਇਨਸਾਨ ਬਣਦੇ ਹਨ । ਇਸ ਕਾਰਜਸ਼ਾਲਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟਫਿਕੇਟ, ਕਿਤਾਬਾਂ ਅਤੇ ਮੈਡਲ ਦੇ ਸਨਮਾਨਿਤ ਕੀਤਾ ।
ਜ਼ਿਲ੍ਹਾ ਭਾਸ਼ਾ ਅਫ਼ਸਰ,ਫ਼ਾਜ਼ਿਲਕਾ ਸ਼੍ਰੀ ਭੁਪਿੰਦਰ ਉਤਰੇਜਾ ਅਤੇ ਖੋਜ ਅਫ਼ਸਰ ਸ. ਪਰਮਿੰਦਰ ਸਿੰਘ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਪ੍ਰੋ.ਗੁਰਦੀਪ ਸਿੰਘ, ਡਾ.ਪਰਦੀਪ ਸਿੰਘ, ਡਾ.ਅਨੁਰਾਗ ਸਿੰਘ, ਪ੍ਰੋ.ਪੁਸ਼ਪਿੰਦਰ ਕੌਰ, ਰਾਕੇਸ਼ ਕੁਮਾਰ ,ਸਤਨਾਮ ਸਿੰਘ ਦਾ ਵਿਸ਼ੇਸ਼ ਸਹਿਯੋਗ ਤੇ ਸ਼ਮੂਲੀਅਤ ਕੀਤੀ l