← ਪਿਛੇ ਪਰਤੋ
ਸਕੂਲੀ ਬੱਚਿਆਂ ਨੂੰ ਵੰਡੀਆਂ ਨਜਰ ਦੀਆਂ ਏਨਕਾਂ
ਰੋਹਿਤ ਗੁਪਤਾ
ਗੁਰਦਾਸਪੁਰ 19 ਫਰਵਰੀ 2025- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਤੈਅ ਪ੍ਰੋਗਰਾਮ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਪ੍ਰਭਜੋਤ ਕੌਰ ਕਲਸੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲੀ ਬੱਚਿਆਂ ਨੂੰ ਨਜਰ ਦੀਆਂ ਏਨਕਾਂ ਵੰਡੀਆਂ ਗਈਆਂ । ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਵਿੰਮੀ ਮਹਾਜਨ ਨੇ ਦੱਸਿਆ ਕਿ ਸਕੂਲੀ ਬੱਚਿਆਂ ਦੀਆਂ ਨਜਰ ਚੈਕ ਕਰਨ ਲਈ ਆਰਬੀਐਸਕੇ ਦੀਆਂ ਟੀਮਾਂ ਵੱਲੋਂ ਸਕੂਲਾਂ ਵਿੱਚ ਦੌਰਾ ਕੀਤਾ ਗਿਆ ਸੀ। ਜਿਨ੍ਹਾਂ ਬੱਚਿਆਂ ਦੀਆਂ ਨਜਰ ਕਮਜੋਰ ਸੀ ਉਨ੍ਹਾਂ ਨੂੰ ਜਾਂਚ ਲਈ ਸਬੰਧਤ ਪੀਐਚਸੀ ਅਤੇ ਸੀਐਚਸੀ ਵਿਖੇ ਮੁਆਇਨੇ ਲਈ ਭੇਜਿਆ ਗਿਆ ਸੀ। ਆਪਥਾਲਮਿਕ ਅਫਸਰਾਂ ਵੱਲੋਂ ਬੱਚਿਆਂ ਦੀ ਨਜਰ ਚੈਕ ਕਰ ਏਨਕ ਦਾ ਨੰਬਰ ਸੈਟ ਕੀਤਾ ਗਿਆ । ਉਕਤ ਅਨੁਸਾਰ ਬੱਚਿਆਂ ਲਈ ਨਜਰ ਦੀਆਂ ਏਨਕਾਂ ਬਣਾਇਆ ਗਈਆਂ ਹਨ। ਅੱਜ ਸਰਕਾਰੀ ਸੀਨੀਅਰ ਸੇਕੇੰਡਰੀ ਸਕੂਲ ਦੋਰਾਂਗਲਾ ਅਤੇ ਮਗਰਮੂਧੀਆਂ ਵਿਖੇ ਆਪਥਾਲਮਿਕ ਅਫਸਰ ਸਰਬਜੀਤ ਵੱਲੋਂ ਉਨ੍ਹਾਂ ਬੱਚਿਆਂ ਨੂੰ ਨਜਰ ਦੀਆਂ ਏਨਕਾਂ ਦਿੱਤੀਆਂ ਗਈਆਂ ਜਿਨ੍ਹਾਂ ਦੀ ਨਜਰ ਚੈਕ ਕਰ ਬੀਤੇ ਸਮੇਂ ਵਿੱਚ ਏਨਕਾਂ ਤਿਆਰ ਕੀਤੀਆਂ ਗਈਆਂ ਸਨ। ਸਮੂਹ ਬੱਚੇ ਜਿਨ੍ਹਾਂ ਦੀ ਏਨਕ ਲਈ ਸ਼ਨਾਖਤ ਕੀਤੀ ਗਈ ਸੀ ਉਨ੍ਹਾਂ ਨੂੰ ਏਨਕਾਂ ਦੇ ਦਿੱਤੀਆਂ ਜਾਣਗੀਆਂ। ਉਨ੍ਹਾਂ ਆਸ ਕੀਤੀ ਕਿ ਬੱਚੇ ਇਨ੍ਹਾਂ ਏਨਕਾਂ ਦੀ ਬਦੋਲਤ ਬਿਹਤਰ ਢੰਗ ਨਾਲ ਪੜ੍ਹ ਸਕਨਗੇ।
Total Responses : 499