ਰੋਹਿਤ ਜਿੰਦਲ ਨੇ ਸਿਹਤ ਵਿਭਾਗ ਵਿੱਚ ਸੰਭਾਲਿਆ ਡਿਪਟੀ ਮਾਸ ਮੀਡੀਆ ਅਫ਼ਸਰ ਦਾ ਅਹੁਦਾ
ਅਸ਼ੋਕ ਵਰਮਾ
ਬਠਿੰਡਾ,8 ਮਈ2025: ਰੋਹਿਤ ਜਿੰਦਲ ਨੇ ਬਤੌਰ ਡਿਪਟੀ ਮਾਸ ਮੀਡੀਆ ਅਫ਼ਸਰ ਆਪਣਾ ਅਹੁਦਾ ਸੰਭਾਲ ਲਿਆ ਹੈ । ਉਹ ਇਸ ਤੋਂ ਪਹਿਲਾਂ ਸੀ.ਐਚ.ਸੀ ਨਥਾਣਾ ਵਿਖੇ ਬਤੌਰ ਬਲਾਕ ਐਜੂਕੇਟਰ ਕੰਮ ਕਰ ਰਹੇ ਸਨ । ਪੰਜਾਬ ਸਰਕਾਰ ਨੇ ਹਾਲ ਵਿੱਚ ਹੀ ਉਹਨਾਂ ਨੂੰ ਤਰੱਕੀ ਦੇ ਕੇ ਡਿਪਟੀ ਮਾਸ ਮੀਡੀਆ ਅਫ਼ਸਰ ਬਣਾਇਆ ਸੀ । ਰੋਹਿਤ ਜਿੰਦਲ ਦੀ ਨਿਯੁਕਤੀ ਤੇ ਕਾਰਜਕਾਰੀ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ, ਜਿਲ੍ਹਾ ਸਿਹਤ ਅਫਸਰ ਡਾ ਊਸ਼ਾ ਗੋਇਲ , ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ, ਜਿਲ੍ਹਾ ਮਾਸ ਮੀਡੀਆ ਅਫ਼ਸਰ ਪਵਨ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ ਨੇ ਉਹਨਾਂ ਨੂੰ ਜੁਆਇਨ ਕਰਵਾਇਆ ।
ਇਸ ਮੌਕੇ ਬੋਲਦਿਆਂ ਰੋਹਿਤ ਜਿੰਦਲ ਨੇ ਕਿਹਾ ਕਿ ਮਾਸ ਮੀਡੀਆਂ ਵਿੰਗ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਵਿੰਗ ਵਿੱਚ ਨਿਯੁਕਤ ਸਹਿਯੋਗੀਆਂ ਨੂੰ ਨਾਲ ਲੈ ਕੇ ਚਲਣਗੇ । ਉਹਨਾਂ ਦੀ ਨਿਯੁਕਤੀ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ ਰਣਜੀਤ ਸਿੰਘ , ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ ਅਤੇ ਫੂਡ ਇੰਸਪੈਕਟਰ ਮਾਨਸਾ ਅਮਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਈ.ਈ ਮਹੇਸ ਸ਼ਰਮਾ,ਸਾਹਿਲ ਪੁਰੀ,ਪਵਨਜੀਤ ਕੌਰ,ਮਾਲਵਿੰਦਰ ਸਿੰਘ, ਮਨਜੀਤ ਸਿੰਘ ,ਜਗਤਾਰ ਸਿੰਘ ਗੁਰਸਿਮਰਨ ਕੌਰ ਅਤੇ ਹਰਜਿੰਦਰ ਕੌਰ ਹਾਜਰ ਸਨ ।