ਮਾਨਸਾ 'ਚ 1 ਕਿਲੋ 900 ਗ੍ਰਾਮ ਹੈਰੋਇਨ ਅਤੇ 5 ਲੱਖ 40 ਹਜਾਰ ਰੁਪਏ ਡਰੱਗ ਮਨੀ ਸਮੇਤ ਤਸਕਰ ਕਾਬੂ
- ਇੱਕ ਕਾਰ, ਇੱਕ ਮੋਟਰਸਾਇਕਲ ਬਰਾਮਦ ਕੀਤਾ
ਸੰਜੀਵ ਜਿੰਦਲ
ਮਾਨਸਾ, 25 ਜਨਵਰੀ 2025 : SSP ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਸ੍ਰੀ ਗੌਰਵ ਯਾਦਵ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸ੍ਰੀ ਹਰਜੀਤ ਸਿੰਘ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ 1 ਕਿਲੋ 900 ਗ੍ਰਾਮ ਹੈਰੋਇਨ ਅਤੇ 5 ਲੱਖ 40 ਹਜਾਰ ਰੂਪੈ ਡਰੱਗ ਮਨੀ ਸਮੇਤ ਇੱਕ ਕਾਰ, ਇੱਕ ਮੋਟਰ ਸਾਇਕਲ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਸ੍ਰੀ ਮਨਮੋਹਨ ਸਿੰਘ ਔਲਖ ਐਸ.ਪੀ (ਇਨਵੈ:) ਮਾਨਸਾ, ਸ੍ਰੀ ਪ੍ਰਿਤਪਾਲ ਸਿੰਘ ਡੀ.ਐਸ.ਪੀ (ਐਨ.ਡੀ.ਪੀ.ਐਸ) ਮਾਨਸਾ ਦੇ ਦੇਖ ਰੇਖ ਹੇਠ ਇੰਸ: ਜਗਦੀਸ ਕੁਮਾਰ ਇੰਚਰਾਜ ਸੀ.ਆਈ.ਏ ਮਾਨਸਾ ਦੀ ਅਗਵਾਈ ਵਿੱਚ ਮਿਤੀ 21-1-2025 ਨੂੰ ਐਸ.ਆਈ ਲੱਖਾ ਸਿੰਘ ਸੀ.ਆਈ.ਏ ਸਟਾਫ ਵੱਲੋ ਸਮੇਤ ਸਾਥੀਆ ਦੇ ਗਸਤ ਦੌਰਾਨ ਨਹਿਰੂ ਮੈਮੋਰੀਅਲ ਕਾਲਜ ਮਾਨਸਾ (ਥਾਣਾ ਸਿਟੀ-2) ਦੀ ਬੈਕ ਸਾਇਡ ਲੰਿਕ ਸੜਕ ਪਰ ਬਬਨਦੀਪ ਸਿੰਘ ਸਿੰਘ ਉਰਫ ਬੱਬੂ ਪੁੱਤਰ ਛਿੰਦਾ ਸਿੰਘ ਅਤੇ ਬਲਕਾਰ ਸਿੰਘ ਉਰਫ ਪੋਪੀ ਪੁੱਤਰ ਗੁਰਤੇਜ ਸਿੰਘ ਵਾਸੀਆਨ ਲੇਲੇਵਾਲਾ ਨੂੰ 50 ਗ੍ਰਾਮ ਹੈਰੋਇਨ ਸਮੇਤ ਸਪਲੈਂਡਰ ਮੋਟਰ ਸਾਇਕਲ ਨੰਬਰੀ ਪੀ.ਬੀ 45 ਏ 0263 ਨੂੰ ਕਾਬੂ ਕਰਕੇ ਮੁ.ਨੰ 06 ਮਿਤੀ 21.01.2025 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ 2 ਮਾਨਸਾ ਵਿੱਚ ਦਰਜ ਕੀਤਾ ਗਿਆ।
ਉਕਤਾਨ ਵਿਅਕਤੀਆ ਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਇਹ ਹੈਰੋਇਨ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਭੋਲਾ ਸਿੰਘ ਵਾਸੀ ਬੀਰੋਕੇ ਖੁਰਦ ਪਾਸੋ ਲਿਆਦਾ ਸੀ, ਜਿਸਤੇ ਗੁਰਸੇਵਕ ਸਿੰਘ ਉਰਫ ਸੇਵਕ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕੀਤਾ ਗਿਆ।ਮਿਤੀ 24.1.2025 ਨੂੰ ਐਸ.ਆਈ ਲੱਖਾ ਸਿੰਘ ਸੀ.ਆਈ.ਸਟਾਫ ਮਾਨਸਾ ਨੇ ਸਮੇਤ ਪੁਲਿਸ ਪਾਰਟੀ ਦੇ ਗੁਰਸੇਵਕ ਸਿੰਂਘ ਉਰਫ ਸੇਵਕ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 1 ਕਿਲੋ 700 ਗ੍ਰਾਮ ਹੈਰੋਇਨ ਸਮੇਤ 5 ਲੱਖ 40 ਹਜਾਰ ਰੂਪੈ ਡਰੱਗ ਮਨੀ ਬ੍ਰਾਮਦ ਕੀਤੀ ਗਈ। ਦੋਰਾਨੇ ਤਫਤੀਸ ਗੁਰਸੇਵਕ ਸਿੰਘ ਉਰਫ ਸੇਵਕ ਦਾ ਪੰਜਾਬ ਨੈਸ਼ਨਲ ਬੈਂਕ ਬੋੜਾਵਾਲ ਦੇ ਖਾਤੇ ਵਿੱਚ 25 ਲੱਖ ਰੂਪੈ ਜਮ੍ਹਾ ਹੋਣ ਬਾਰੇ ਵੀ ਪਤਾ ਲੱਗਾ ਹੈ, ਜਿਸਨੂੰ ਵੀ ਕਾਨੂੰਨ ਅਨੁਸਾਰ ਫਰੀਜ਼ ਕਰਵਾਇਆ ਜਾਵੇਗਾ।
ਇਸੇ ਦੋਰਾਨੇ ਹੀ ਮਿਤੀ 24.01.2025 ਨੂੰ ਐਸ.ਆਈ ਰਾਜਿੰਦਰ ਸਿੰਘ ਸੀ.ਆਈ.ਏ ਸਟਾਫ ਮਾਨਸਾ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਬੋੜਵਾਲ ਤੋ ਪਿੰਡ ਬੀਰੋਕੇ ਖੁਰਦ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਬਾਹੱਦ ਬੀਰੋਕੇ ਖੁਰਦ ਪੁੱਜੀ ਤਾ ਸਾਹਮਣੇ ਤੋ ਇੱਕ ਸਕੋਡਾ ਕਾਰ ਨੰਬਰੀ ਪੀ.ਬੀ 19 ਜੀ 6309 ਵਿੱਚ ਬੈਠੇ 3 ਵਿਅਕਤੀਆ ਨੂੰ ਕਾਬੂ ਕੀਤਾ, ਜਿੰਨ੍ਹਾ ਦੇ ਨਾਮ ਸੁਖਰਾਜ ਸਿੰਘ ਉਰਫ ਬਿੱਲਾ ਪੁੱਤਰ ਜਗਜੀਤ ਸਿੰਘ ਵਾਸੀ ਨੇੜੇ ਮਾਤਾ ਰਾਣੀ ਦਾ ਮੰਦਰ ਜਵੰਦੀ ਕਲਾਂ ਲੁਧਿਆਣਾ, ਦੁਪਿੰਦਰ ਸਿੰਘ ਉਰਫ ਰਾਜ ਪੁੱਤਰ ਗੁਰਮੇਲ ਸਿੰਘ ਵਾਸੀ ਜੋਧਾ ਲੁਧਿਆਣਾ, ਸੁਮੰਤ ਸਰਮਾ ਉਰਫ ਤਰੁਨ ਪੁੱਤਰ ਗੌਰਵ ਸ਼ਰਮਾ ਵਾਸੀ ਨੇੜੇ ਬਾਵਾ ਟੈਲੀਕੋਮ ਪ੍ਰਤਾਮ ਨਗਰ ਸ੍ਰੀ ਅਮ੍ਰਿੰਤਸਰ ਸਾਹਿਬ ਹਨ।ਜਿੰਨ੍ਹਾ ਪਾਸੋ 150 ਗ੍ਰਾਮ ਹੈਰੋਇਨ ਬ੍ਰਾਮਦ ਹੋਇਆ, ਜਿਸਤੇ ਮੁ.ਨੰ 2 ਮਿਤੀ 24.01.2025 ਅ/ਧ 21ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਬੁਢਾਲਡਾ ਦਰਜ ਰਜਿਸਟਰ ਕੀਤਾ ਗਿਆ। ਮੁੱਢਲੀ ਤਫਤੀਸ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਨਸੀਲਾ ਪਦਾਰਥ ਜਿਲ੍ਹਾ ਮੋਗਾ ਤੋ ਕਿਸੇ ਵਿਅਕਤੀ ਵੱਲੋ ਸਪਲਾਈ ਕੀਤਾ ਗਿਆ ਸੀ ਜੋ ਅੱਗੇ ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਬੀਰਕੋ ਖੁਰਦ ਨੂੰ ਸਪਲਾਈ ਕਰਦੇ ਸਨ।
ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾਤ ਦੀ ਡੰੂਘਾਈ ਨਾਲ ਤਫਤੀਸ ਕਰਕੇ ਇੰਨ੍ਹਾ ਦੇ ਬੈਕਵਾਰਡ ਅਤੇ ਫਾਰਵਰਡ ਲੰਿਕਾ ਤੋ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ।