ਮਲੇਰੀਆ ਦੇ ਖਾਤਮੇ ਲਈ ਹਰ ਬੁਖ਼ਾਰ ਵਾਲੇ ਮਰੀਜ ਦੀ ਬਲੱਡ ਸਲਾਈਡ ਬਣਾਈ ਜਾਵੇ -ਸਿਵਲ ਸਰਜਨ ਡਾ. ਸੰਜੇ ਗੋਇਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 13 ਫਰਵਰੀ 2025 - ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੀ ਅਗਵਾਈ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਦੀ ਨਿਗਰਾਨੀ ਹੇਠ ਚੱਲ ਰਹੇ ਨੈਸ਼ਨਲ ਵੈਕਟਰ ਬੌਰਨ ਕੰਟਰੋਲ ਪ੍ਰੋਗਰਾਂਮ ਬਾਰੇ ਗੱਲਬਾਤ ਕਰਦਿਆਂ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਨੇ ਦੱਸਿਆ ਕਿ ਜਿਲ੍ਹੇ ਦੇ ਵਿੱਚ ਮਲੇਰੀਆ ਦੇ ਖਾਤਮੇ ਲਈ ਗਤੀਵਿਧੀਆਂ ਪੂਰੇ ਜ਼ੋਰਾਂ ਦੇ ਨਾਲ ਚੱਲ ਰਹੀਆਂ ਹਨ ਅਤੇ ਜਲਦੀ ਹੀ ਜਿਲ੍ਹੇ ਦੇ ਬਲਾਕ ਅਮਰਗੜ੍ਹ ਵਿਖ਼ੇ ਜਿਲ੍ਹਾ ਮਲੇਰੀਆ ਲੈਬ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿੱਥੇ ਜ਼ਿਲ੍ਹੇ ਵਿੱਚ ਬਣਾਈਆਂ ਗਈਆਂ ਬਲੱਡ ਸਲਾਈਡਾਂ ਨੂੰ ਕਰਾਸ ਚੈੱਕ ਕਰਕੇ ਸਟੇਟ ਲੈਵਲ ਤੇ ਭੇਜਿਆ ਜਾਵੇਗਾ, ਉੱਥੇ ਹੀ ਇਸ ਲੈਬ ਨਾਲ ਮਲੇਰੀਆ ਦੇ ਕੰਮ ਵਿੱਚ ਹੋਰ ਗੁਣਵੱਤਾ ਆਵੇਗੀ।
ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਜਿਲ੍ਹੇ ਭਰ ਦੇ ਮਲਟੀਪਰਪਜ ਹੈਲਥ ਵਰਕਰਾਂ ਤੇ ਸੁਪਰਵਾਈਜਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰ ਇੱਕ ਬੁਖ਼ਾਰ ਵਾਲੇ ਮਰੀਜ ਦੀ ਬਲੱਡ ਸਲਾਈਡ ਜਰੂਰ ਬਣਾਈ ਜਾਵੇ ਤਾਂ ਜੋ ਮਲੇਰੀਆ ਦਾ ਪੂਰਨ ਰੂਪ ਵਿੱਚ ਖ਼ਾਤਮਾ ਕੀਤਾ ਜਾ ਸਕੇ, ਉਹਨਾਂ ਕਿਹਾ ਕਿ ਫੀਵਰ ਸਰਵੇਲੈਂਸ ਹੋਰ ਵਧਾਈ ਜਾਵੇ ਅਤੇ ਮਾਈਗਰੇਟਰੀ ਅਬਾਦੀ ਦੇ ਵਿੱਚ ਸਰਵੇ ਕੀਤਾ ਜਾਵੇ, ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਜਿਹੜੀ ਵੀ ਅਬਾਦੀ ਕਿਸੇ ਹੋਰ ਸੂਬੇ ਵਿੱਚੋਂ ਮਾਈਗ੍ਰੇਟ ਹੋ ਕੇ ਆਉਂਦੀ ਹੈ ਉਸ ਦੀ ਬਲੱਡ ਸਲਾਈਡ ਜਰੂਰ ਬਣਾ ਕੇ ਮਲੇਰੀਆ ਜਾਂਚ ਕਰਵਾਈ ਜਾਵੇ, ਉਹਨਾਂ ਦੱਸਿਆ ਕੇ ਜ਼ਿਲ੍ਹੇ ਵੱਲੋਂ ਬਲੱਡ ਸਲਾਈਡ ਦੀ ਕੁਆਲਟੀ ਅਤੇ ਜਾਂਚ ਤੇ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਮਲੇਰੀਆ ਜਾਂਚ ਲਈ ਚੰਗੇ ਨਤੀਜੇ ਮਿਲ ਸਕਣ, ਇਸ ਮੌਕੇ ਉਹਨਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕੇ ਜ਼ੇਕਰ ਕਿਸੇ ਨੂੰ ਬੁਖ਼ਾਰ ਹੁੰਦਾ ਹੈ ਤਾਂ ਉਹ ਸਰਕਾਰੀ ਸਿਹਤ ਸੰਸਥਾ ਦੇ ਵਿੱਚ ਜਾ ਕੇ ਆਪਣੇ ਖ਼ੂਨ ਦੀ ਜਾਂਚ ਜਰੂਰ ਕਰਾਉਣ ਤਾਂ ਜੋ ਮਲੇਰੀਆ ਦਾ ਪਤਾ ਲਗਾਇਆ ਜਾ ਸਕੇ ਇਸ ਮੌਕੇ ਉਹਨਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ,ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ, ਜਿਲ੍ਹਾ ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ, ਨੈਸ਼ਨਲ ਵੈਕਟਰ ਬੌਰਨ ਕੰਟਰੋਲ ਪ੍ਰੋਗਰਾਂਮ ਦੇ ਜਿਲ੍ਹਾ ਮੀਡੀਆ ਇੰਚਾਰਜ ਰਾਜੇਸ਼ ਰਿਖੀ ਪੰਜਗਰਾਈਆਂ ਵੀ ਹਾਜ਼ਰ ਸਨ।