ਭਾਰਤ ਚੋਣ ਕਮਿਸ਼ਨ ਵਲੋਂ ਬੁੱਕ ਏ ਕਾਲ ਵਿਦ ਬੀ. ਐਲ. ਓ ਸੇਵਾ ਦੀ ਸ਼ੁਰੂਆਤ
ਵੋਟਰਾਂ ਲਈ ਇੱਕ ਹੋਰ ਸੁਵਿਧਾਜਨਕ ਕਦਮ
ਰੋਹਿਤ ਗੁਪਤਾ
ਗੁਰਦਾਸਪੁਰ,8 ਅਕਤੂਬਰ
ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਨਵਾਂ ਮਡਿਊਲ ‘ਬੁੱਕ ਏ ਕਾਲ ਵਿਦ ਬੀ.ਐਲ.ਓ ” ( Book a Call with BLO ) ਸ਼ੁਰੂ ਕੀਤਾ ਗਿਆ ਹੈ। ਇਸ ਸੇਵਾ ਰਾਹੀਂ ਵੋਟਰ ਆਪਣੀਆਂ ਵੋਟਰ ਸੂਚੀ ਸਬੰਧੀ ਸਮੱਸਿਆਵਾਂ ਦਾ ਹੱਲ ਆਪਣੇ ਬੂਥ ਲੈਵਲ ਅਫਸਰ ਨਾਲ ਸਿੱਧੀ ਗੱਲਬਾਤ ਕਰਕੇ ਕਰ ਸਕਣਗੇ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੇਵਾ ਭਾਰਤ ਚੋਣ ਕਮਿਸ਼ਨ ਦੇ ਵੋਟਰ ਸਰਵਿਸ ਪੋਟਰਲ ( https://voters.eci.gov.in) ਤੇ ਉਪਲੱਬਧ ਹੈ।
ਉਨ੍ਹਾਂ ਕਿਹਾ ਕਿ ਹੁਣ ਆਮ ਨਾਗਰਿਕ ਵੋਟਰ ਕਾਰਡ ਨਾਲ ਜੁੜੇ ਮਸਲੇ ਜਿਵੇ ਨਵੀਂ ਐਂਟਰੀ, ਸੋਧ ਅਤੇ ਪਤਾ ਬਦਲਣਾ ਆਦਿ ਸਬੰਧੀ ਬੀ.ਐਲ.ਓ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੋਟਰਲ ਤੇ https://voters.eci.gov.in ਓਪਸ਼ਨ ਤੇ ਕਲਿੱਕ ਕਰਨ ਉਪਰੰਤ, ਵੋਟਰ ਆਪਣੇ ਰਜਿਸਟਰਡ ਮੋਬਾਇਲ ਨੰਬਰ ਜਾਂ ਵੋਟਰ ਕਾਰਡ ਨੰਬਰ ਦਰਜ ਕਰੇਗਾ। ਇਸ ਤੋਂ ਬਾਅਦ ਓ.ਟੀ.ਪੀ ਪ੍ਰਮਾਣੀਕਰਨ ਤੋਂ ਬਾਅਦ ਕਾਲ ਬੇਨਤੀ ਸਬੰਧਤ ਬੀ.ਐਲ.ਓ. ਤੱਕ ਜਾਵੇਗੀ । ਬੀ.ਐਲ.ਓ. ਪ੍ਰਾਰਥੀ ਨੂੰ ਕਾਲ ਕਰਕੇ ਉਸਦੇ ਮਸਲੇ ਦਾ ਹੱਲ ਕਰੇਗਾ ਅਤੇ ਫਿਰ ਸਿਸਟਮ ਤੇ ਸਥਿਤੀ ਜਾਂ ਵਜੋਂ ਅਪਡੇਟ ਕਰੇਗਾ।
ਉਨ੍ਹਾਂ ਦੱਸਿਆ ਕਿ ਇਹ ਪੂਰੀ ਪ੍ਰਕਿਰਿਆ ਡਿਜਟਿਲ ਪਲੇਟਫਾਰਮ ਨਾਲ ਸੰਬੰਧਤ ਹੈ, ਜਿਸ ਨਾਲ ਪਾਰਦਰਸ਼ੀਤਾ ਤੇ ਤੁਰੰਤ ਸੇਵਾ ਯਕੀਨੀ ਬਣੇਗੀ। ਬੀ.ਐਲ.ਓ. ਵੱਲੋਂ ਪ੍ਰਤਿਕ੍ਰਿਆ ਦੇਣ ਮਗਰੋਂ, ਸਿਸਟਮ ਸਬੰਧਤ ਪ੍ਰਾਰਥੀ ਨੂੰ ਸੂਚਨਾ ਭੇਜੇਗਾ ਕਿ ਉਸਦੀ ਬੇਨਤੀ ਦਾ ਨਿਵੇੜਾ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਚੋਣ ਅਫਸਰ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਆਨਲਾਈਨ ਸੇਵਾ ਦਾ ਪੂਰਾ ਲਾਭ ਉਠਾਉਣ।
ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਦਿੱਤੀਆਂ ਸਾਰੀਆਂ ਸੇਵਾਵਾਂ ਦਾ ਉਦੇਸ਼ ਵੋਟਰਾਂ ਤੱਕ ਸਹੂਲਤ ਅਤੇ ਪਾਰਦਰਸ਼ੀ ਪ੍ਰਕਿਰਿਆ ਪਹੁੰਚਾਉਣਾ ਹੈ। ਉਨ੍ਹਾਂ ਲੋਕਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਕ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਇੰਸਟਾਗ੍ਰਾਮ, ਐਕਸ/ਟਵੀਟਰ ਅਤੇ ਯੂ-ਟਿਊਬ ਫਾਲੋ ਕਰਨ ਦੀ ਅਪੀਲ ਕੀਤੀ, ਤਾਂ ਜੋ ਚੋਣਾਂ ਸਬੰਧੀ ਨਵੀਨਤਮ ਜਾਣਕਾਰੀਆਂ, ਨਿਰਦੇਸ਼, ਗਾਇਡ ਲਾਈਨਜ਼ ਅਤੇ ਜਾਗਰੂਕਤਾ ਸੰਦੇਸ਼ ਸਮੇਂ-ਸਮੇਂ 'ਤੇ ਪ੍ਰਾਪਤ ਹੁੰਦੇ ਰਹਿਣ।