ਬਹਾਦਰਗੜ੍ਹ ਸਕੂਲ ਵਿੱਚ ਬਿਜ਼ਨਸ ਬਲਾਸਟਰ ਮੇਲਾ ਲੱਗਿਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 7 ਦਸੰਬਰ 2024:- ਸਕੂਲ ਸਿੱਖਿਆ ਵਿਭਾਗ, ਪੰਜਾਬ ਦੀ ਨਿਵੇਕਲੀ ਪਹਿਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ, ਪਟਿਆਲਾ ਦੇ ਪ੍ਰਿੰਸੀਪਲ ਰੰਧਾਵਾ ਸਿੰਘ ਦੀ ਯੋਗ ਅਗਵਾਈ ਵਿੱਚ ਸਕੂਲ ਵਿਖੇ ਬਿਜ਼ਨਸ ਬਲਾਸਟਰ ਯੰਗ ਇੰਟਰਪਨਿਓਰ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਹਰਮੀਤ ਸਿੰਘ ਪਠਾਣਮਾਜਰਾ ਐਮਐਲਏ. ਸਨੌਰ ਅਤੇ ਹੋਰ ਪਤਵੰਤੇ-ਸੱਜਣਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਸਟਾਲਾਂ ਲਗਾ ਕੇ ਆਪਣੀ ਬਿਜਨਸ ਇੰਟਰਪਨਿਓਰਸ਼ਿਪ ਕਲਾ ਦਾ ਪ੍ਰਦਰਸ਼ਨ ਬਾਖੂਬੀ ਕੀਤਾ। ਇਸ ਕਲਾ ਦਾ ਆਨੰਦ ਮਾਣਦੇ ਹੋਏ ਐਮਐਲਏ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਢਾਂਚੇ ਨੂੰ ਮਜਬੂਤ ਕਰਨ ਲਈ ਅਤੇ ਨੌਜਵਾਨਾਂ ਨੂੰ ਰੋਜਗਾਰਦਾਤੇ ਬਣਾਉਣ ਦੀ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਕਦਮ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਪ੍ਰਿੰਸੀਪਲ ਰੰਧਾਵਾ ਸਿੰਘ ਨੇ ਐਮਐਲਏ. ਦਾ ਸਵਾਗਤ ਕੀਤਾ ਤੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬਹੁਤ ਹੀ ਕਾਬਿਲ ਬੱਚੇ ਪੜ੍ਹ ਰਹੇ ਹਨ। ਜਿਨਾਂ ਵਿੱਚ ਸਮਾਜ ਅਤੇ ਦੁਨੀਆ ਨੂੰ ਬਦਲਣ ਦੀ ਸਮਰੱਥਾ ਹੈ। ਅੱਜ ਇਸ ਮੇਲੇ ਵਿੱਚ ਵਿਦਿਆਰਥੀਆਂ ਨੂੰ ਬਿਜ਼ਨਸ ਸਕਿਲਜ਼ ਦੇ ਨਾਲ ਨਾਲ ਟੀਮ ਸਪੀਰਿਟ, ਟਾਈਮ ਮੈਨੇਜਮੇਂਟ, ਪ੍ਰੈਜ਼ਨਟੇਸ਼ਨ ਅਤੇ ਲੀਡਰਸ਼ਿਪ ਸਕਿਲਜ਼ ਬਾਰੇ ਵੀ ਸਿੱਖਣ ਨੂੰ ਮਿਲਿਆ।
ਉਹਨਾਂ ਨੇ ਆਪਣੇ ਸਟਾਫ਼ ਨੂੰ ਅੱਜ ਦੇ ਪ੍ਰੋਗਰਾਮ ਦੀ ਸਫਲ਼ਤਾ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਪਤਵੰਤੇ ਸੱਜਣਾਂ ਵਿੱਚ ਬਲਿਹਾਰ ਸਿੰਘ ਚੀਮਾ, ਗੁਰਮੀਤ ਸਿੰਘ ਗਿੱਲ, ਹਰਜੀਤ ਸਿੰਘ ਚਮਾਰਹੇੜੀ, ਬਲਜੀਤ ਸਿੰਘ ਚੇਅਰਮੈਨ ਐਸਐਮਸੀ, ਮਨਦੀਪ ਸਿੰਘ ਲੱਕੀ ਦੋਣ, ਮਲਕ ਸਿੰਘ ਬਹਾਦਰਗੜ੍ਹ, ਜਸਬੀਰ ਸਿੰਘ ਮਿੱਠੂ ਮਾਜਰਾ, ਸੰਨੀ ਮੱਲੀ, ਲਾਡੀ ਢਿੱਲੋਂ, ਰੋਹਿਤ ਕੁਮਾਰ, ਲੈਕਚਰਾਰ ਗੁਰਜੀਤ ਸਿੰਘ (ਨੋਡਲ ਅਫ਼ਸਰ ਬਿਜ਼ਨਸ ਬਲਾਸਟਰ), ਲੈਕਚਰਾਰ ਦਿਲਬਾਗ ਸਿੰਘ, ਲੈਕਚਰਾਰ ਸੰਗੀਤਾ, ਬਾਰਵੀਂ ਜਮਾਤ ਦੇ ਸਾਰੇ ਇੰਚਾਰਜ਼, ਕੰਪਿਊਟਰ ਫੈਕਲਟੀ ਇੰਦਰਪਾਲ ਸਿੰਘ ਅਤੇ ਹੋਰ ਅਧਿਆਪਕਾਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ।