ਪਠਾਨਕੋਟ: ਪਿੰਡ ਤਾਰਾਗੜ੍ਹ ਵਿਖੇ ਬਲਾਕ ਪੱਧਰੀ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ
ਪਠਾਨਕੋਟ, 26 ਦਸੰਬਰ 2024 - ਕੈਬਨਿਟ ਮੰਤਰੀ ਖੇਤੀਬਾੜੀ ਅਤੇ ਪਸੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸਰਦਾਰ ਗੁਰਮੀਤ ਸਿੰਘ ਖੁਡੀਆਂ ਜੀ ਦੀ ਯੋਗ ਅਗਵਾਈ ਹੇਠ ਅਤੇ ਪ੍ਮੱਖ ਸਕੱਤਰ ਰਾਹੁਲ ਭੰਡਾਰੀ ਅਤੇ ਨਿਰਦੇਸ਼ਕ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਪਿੰਡ ਤਾਰਾਗੜ੍ਹ ਵਿਖੇ ਐਸਕਾਡ ਸਕੀਮ ਅਧੀਨ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਲਗਾਇਆ ਗਿਆ ਇਸ ਕੈਪ ਵਿੱਚ 80 ਪਸ਼ੂ ਪਾਲਕਾ ਨੇ ਹਿੱਸਾ ਲਿਆ ਕੈਪ ਵਿੱਚ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾਕਟਰ ਹਰਦੀਪ ਸਿੰਘ ਵਿਸ਼ੇਸ ਤੋਰ ਤੇ ਹਾਜਰ ਹੋਏ।
ਕੈਪ ਦੇ ਨੋਡਲ ਅਫਸਰ ਡਾਕਟਰ ਅੰਕਿਤਾ ਸੈਣੀ ਵੈਟਨਰੀ ਅਫਸਰ ਤਾਰਾਗੜ੍ਹ ਡਾਕਟਰ ਮੀਨੂ ਬਾਲਾ ਵੈਟਨਰੀ ਅਫਸਰ ਸਿਹੋੜਾ ਕਲਾ ਡਾਕਟਰ ਅਮਨਦੀਪ ਵੈਟਨਰੀ ਅਫਸਰ ਨਰੋਟ ਜੈਮਲ ਸਿੰਘ ਡਾਕਟਰ ਰਵਨੀਤ ਵੈਟਨਰੀ ਅਫਸਰ ਤਲੂਰ ਡਾਕਟਰ ਵਿਸਾਲ ਪਰੋਚ ਵੈਟਨਰੀ ਅਫਸਰ ਫਰਵਾਲ ਨੇ ਪਸ਼ੂ ਪਾਲਕਾ ਨੂੰ ਪਸੂਆ ਵਿੱਚ ਰੀਪਿਟ ਬਰੀਡਿਗ ਬਾਂਝਪਨ ਪਸ਼ੂਆ ਵਿੱਚ ਥਨੈਲਾ ਰੋਗ ਵਿਭਾਗ ਦੀਆਂ ਵੱਖ ਵੱਖ ਸਕੀਮਾ ਪਸੂਆ ਵਿੱਚ ਵੈਕਸੀਨੇਸਨ ਅਤੇ ਫੀਡ ਫਾਰਮੂਲੇ ਵਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ! ਇਸ ਕੈਪ ਵਿੱਚ ਬਲਾਕ ਪਠਾਨਕੋਟ ਦੇ ਵੱਖ ਵੱਖ ਪਸ਼ੂ ਪਾਲਕਾ ਨੇ ਵੱਧ ਚੜ ਕੇ ਹਿੱਸਾ ਲਿਆ ਆਏ ਹੋਏ ਪਸ਼ੂ ਪਾਲਕਾ ਨੇ ਆਏ ਹੋਏ ਡਾਕਟਰਾ ਦੀ ਟੀਮ ਤੋਂ ਕਾਫ਼ੀ ਸਵਾਲ ਜਬਾਬ ਕੀਤੇ ਪਿੰਡ ਦੇ ਸਰਪੰਚ ਨੇ ਆਈ ਹੋਈ ਡਾਕਟਰਾ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕੀ ਇਸ ਤਰਾ ਦੇ ਕੈਪ ਹਮੇਸ਼ਾ ਇਨਾ ਪਿੰਡਾ ਵਿੱਚ ਲੱਗਦੇ ਰਹਿਣੇ ਚਾਹੀਦੇ ਹਨ ਕੈਪ ਵਿੱਚ ਆਏ ਹੋਏ ਪਸ਼ੂ ਪਾਲਕਾ ਨੂੰ ਚਾਹ ਸਮੋਸਾ ਦਾ ਪ੍ਬੰਧ ਕੀਤਾ ਅਤੇ ਪਸ਼ੂ ਪਾਲਕਾ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆ ਗਈਆ।
ਪਿੰਡ ਦੇ ਸਰਪੰਚ ਨੇ ਆਈ ਹੋਈ ਡਾਕਟਰਾ ਦੀ ਟੀਮ ਦਾ ਧੰਨਵਾਦ ਕੀਤਾ ਡਾਕਟਰ ਹਰਦੀਪ ਸਿੰਘ ਸਹਾਇਕ ਨਿਰਦੇਸ਼ਕ ਪਠਾਨਕੋਟ ਜੀ ਨੇ ਵੱਖ ਵੱਖ ਪਿੰਡਾ ਤੋਂ ਆਏ ਪਸ਼ੂ ਪਾਲਕਾ ਦਾ ਧੰਨਵਾਦ ਕੀਤਾ ਇਹ ਕੈਪ ਵਿਭਾਗ ਵਲੋਂ ਦਿੱਤੀਆ ਗਈਆ ਸਰਤਾ ਅਨੁਸਾਰ 100% ਰਿਹਾ ਇਸ ਕੈਪ ਵਿੱਚ ਵੈਟਨਰੀ ਇੰਸਪੈਕਟਰ ਸੋਰਵ ਅੰਕੁਸ ਵਿਰਦੀ ਰਵਿੰਦਰ ਸਿੰਘ ਚਾਹਲ ਦਰਜਾ ਚਾਰ ਪ੍ਰੀਤਮ ਜੋਤੀ ਬਾਲਾ ਆਦਿ ਹਾਜਰ ਸਨ।