ਬਲਾਕ ਸੁਜਾਨਪੁਰ ਵਿਖੇ ਐਸਕਾਡ ਸਕੀਮ ਅਧੀਨ ਪਿੰਡ ਮਲਿਕਪੁਰ ਵਿਖੇ ਬਲਾਕ ਪੱਧਰੀ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਲਗਾਇਆ ਗਿਆ
ਪਠਾਨਕੋਟ, 26 ਦਸੰਬਰ 2024 - ਕੈਬਨਿਟ ਮੰਤਰੀ ਖੇਤੀਬਾੜੀ ਅਤੇ ਪਸੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸਰਦਾਰ ਗੁਰਮੀਤ ਸਿੰਘ ਖੁਡੀਆਂ ਜੀ ਦੀ ਯੋਗ ਅਗਵਾਈ ਹੇਠ ਅਤੇ ਪ੍ਮੱਖ ਸਕੱਤਰ ਸੀ੍ ਰਾਹੁਲ ਭੰਡਾਰੀ ਅਤੇ ਨਿਰਦੇਸ਼ਕ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਪਿੰਡ ਮਲਿਕਪੁਰ ਵਿਖੇ ਐਸਕਾਡ ਸਕੀਮ ਅਧੀਨ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਲਗਾਇਆ ਗਿਆ ਇਸ ਕੈਪ ਵਿੱਚ 80 ਪਸ਼ੂ ਪਾਲਕਾ ਨੇ ਹਿੱਸਾ ਲਿਆ ਕੈਪ ਵਿੱਚ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾਕਟਰ ਨਰਿੰਦਰ ਕੁਮਾਰ ਵਿਸ਼ੇਸ ਤੋਰ ਤੇ ਹਾਜਰ ਹੋਏ।
ਕੈਪ ਦੇ ਨੋਡਲ ਅਫਸਰ ਡਾਕਟਰ ਅਮਨਦੀਪ ਸਰਮਾ ਵੈਟਨਰੀ ਅਫਸਰ ਮਲਿਕਪੁਰ ਡਾਕਟਰ ਗੁਲਸ਼ਨ ਚੰਦ ਵੈਟਨਰੀ ਅਫਸਰ ਘੋਹ ਡਾਕਟਰ ਦਿਨੇਸ ਕੁਮਾਰ ਵੈਟਨਰੀ ਅਫਸਰ ਰਾਣੀਪੁਰ ਡਾਕਟਰ ਅੰਮਿ੍ਤਪਾਲ ਵੈਟਨਰੀ ਅਫਸਰ ਪੋਲੀਕਲਿਨਕ ਨੇ ਪਸ਼ੂ ਪਾਲਕਾ ਨੂੰ ਪਸੂਆ ਵਿੱਚ ਰੀਪਿਟ ਬਰੀਡਿਗ ਬਾਂਝਪਨ ਪਸ਼ੂਆ ਵਿੱਚ ਥਨੈਲਾ ਰੋਗ ਵਿਭਾਗ ਦੀਆਂ ਵੱਖ ਵੱਖ ਸਕੀਮਾ ਪਸੂਆ ਵਿੱਚ ਵੈਕਸੀਨੇਸਨ ਅਤੇ ਫੀਡ ਫਾਰਮੂਲੇ ਵਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ! ਕੈਂਪ ਵਿੱਚ ਡਾਕਟਰ ਗੁਲਸ਼ਨ ਚੰਦ ਵੈਟਨਰੀ ਅਫਸਰ ਘੋਹ ਜੀ ਨੇ ਸਟੇਜ ਦੀ ਭੁਮਿਕਾ ਨਿਭਾਈ।
ਇਸ ਕੈਪ ਵਿੱਚ ਬਲਾਕ ਸੁਜਾਨਪੁਰ ਦੇ ਵੱਖ ਵੱਖ ਪਸ਼ੂ ਪਾਲਕਾ ਨੇ ਵੱਧ ਚੜ ਕੇ ਹਿੱਸਾ ਲਿਆ ਆਏ ਹੋਏ ਪਸ਼ੂ ਪਾਲਕਾ ਨੇ ਆਈ ਹੋਈ ਡਾਕਟਰਾ ਦੀ ਟੀਮ ਤੋਂ ਕਾਫ਼ੀ ਸਵਾਲ ਜਬਾਬ ਕੀਤੇ ਪਿੰਡ ਦੇ ਸਰਪੰਚ ਨੇ ਆਈ ਹੋਈ ਡਾਕਟਰਾ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕੀ ਇਸ ਤਰਾ ਦੇ ਕੈਪ ਹਮੇਸ਼ਾ ਇਨਾ ਪਿੰਡਾ ਵਿੱਚ ਲੱਗਦੇ ਰਹਿਣੇ ਚਾਹੀਦੇ ਹਨ ਕੈਪ ਵਿੱਚ ਆਏ ਹੋਏ ਪਸ਼ੂ ਪਾਲਕਾ ਨੂੰ ਚਾਹ ਸਮੋਸਾ ਦਾ ਪ੍ਬੰਧ ਪਸੂ ਪਾਲਣ ਵਿਭਾਗ ਵਲੋਂ ਕੀਤਾ ਗਿਆ ਅਤੇ ਪਸ਼ੂ ਪਾਲਕਾ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆ ਗਈਆ ਪਿੰਡ ਦੇ ਸਰਪੰਚ ਨੇ ਆਈ ਹੋਈ ਡਾਕਟਰਾ ਦੀ ਟੀਮ ਦਾ ਧੰਨਵਾਦ ਕੀਤਾ ਡਾਕਟਰ ਨਰਿੰਦਰ ਕੁਮਾਰ ਸਹਾਇਕ ਨਿਰਦੇਸ਼ਕ ਪਠਾਨਕੋਟ ਜੀ ਨੇ ਵੱਖ ਵੱਖ ਪਿੰਡਾ ਤੋਂ ਕੈਪ ਵਿੱਚ ਆਏ ਪਸ਼ੂ ਪਾਲਕਾ ਦਾ ਧੰਨਵਾਦ ਕੀਤਾ ਇਹ ਕੈਪ ਵਿਭਾਗ ਵਲੋਂ ਦਿੱਤੀਆ ਗਈਆ ਸਰਤਾ ਅਨੁਸਾਰ 100% ਨੇਪੜੇ ਚੜਿਆ ਇਸ ਕੈਪ ਵਿੱਚ ਵੈਟਨਰੀ ਇੰਸਪੈਕਟਰ ਸੰਦੀਪ ਮਹਾਜਨ ਸੁਲੱਖਣ ਵਿਕਾਸ ਦਰਜਾ ਚਾਰ ਦਿਦਾਰ ਸਿੰਘ ਜਨਕ ਰਾਜ ਆਦਿ ਹਾਜਰ ਸਨ।