ਬਟਾਲਾ 'ਚ ਧਮਾਕਾ; ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਪੜ੍ਹੋ ਪੂਰੀ ਖਬਰ
ਰੋਹਿਤ ਗੁਪਤਾ
ਗੁਰਦਾਸਪੁਰ
ਬਟਾਲਾ ਦੇ ਇਮਲੀ ਮੁਹੱਲੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਰਾਤ 9 ਵਜੇ ਦੇ ਕਰੀਬ ਸਕੂਟਰੀ ਤੇ ਆਏ ਅਣਪਛਾਤੇ ਵੱਲੋਂ ਕੋਈ ਧਮਾਕੇ ਵਾਲੀ ਚੀਜ਼ ਸੁੱਟੀ ਤਾਂ ਧਮਾਕਾ ਇਨਾ ਜ਼ਬਰਦਸਤ ਹੋਇਆ ਕਿ ਪੂਰੇ ਇਲਾਕੇ ਵਿੱਚ ਉਸਦੀ ਆਵਾਜ਼ ਸੁਣਾਈ ਦਿੱਤੀ।ਗਨੀਮਤ ਰਹੀ ਕਿ ਕਿਸੇ ਵੀ ਜਾਨੀ ਮਾਲੀ ਨੁਕਸਾਨ ਦਾ ਬਚਾ ਰਿਹਾ ।ਧਮਾਕੇ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ ਦੇ ਲੋਕ ਸੜਕਾਂ ਤੇ ਆ ਗਏ । ਹਾਲਾਂਕਿ ਮੌਕੇ ਤੇ ਦੌਰਾ ਕਰਨ ਤੇ ਇਹ ਸਾਫ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਨਾ ਤਾਂ ਇਹ ਗਨੇਡ ਦਾ ਧਮਾਕਾ ਹੈ ਤੇ ਨਾ ਹੀ ਬੰਬ ਜਾਂ ਪੈਟਰੋਲ ਬੰਬ ਹੈ ਕਿਉਂਕਿ ਮੌਕੇ ਤੇ ਕਿਸੇ ਵੀ ਤਰ੍ਹਾਂ ਦਾ ਟੋਇਆ ਨਹੀਂ ਦੇਖਿਆ ਗਿਆ। ਅਜਿਹਾ ਲੱਗਦਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਦਹਿਸ਼ਤ ਫੈਲਾਉਣ ਲਈ ਕੋਈ ਤਕਨੀਕੀ ਜੁਗਾੜ ਲਗਾਇਆ ਹੈ।
ਇਸ ਮੌਕੇ ਚਸ਼ਮਦੀਦ ਨੇ ਕਿਹਾ ਕਿ ਸਕੂਟੀ ਤੇ ਇੱਕ ਵਿਅਕਤੀ ਮੂੰਹ ਬੰਨ ਕੇ ਆਇਆ ਤੇ ਉਸਨੇ ਕੋਈ ਚੀਜ਼ ਸੁੱਟੀ ਜਿਸ ਦੀ ਆਵਾਜ਼ ਬਹੁਤ ਜਿਆਦੀ ਸੀ ਇਸੇ ਹੀ ਮੁਹੱਲੇ ਦੇ ਐਡਵੋਕੇਟ ਚੰਦਨ ਨੇ ਕਿਹਾ ਕਿ ਸਾਡਾ ਘਰ ਗਲੀ ਦੇ ਅੰਦਰ ਹੈ ਜਦੋਂ ਧਮਾਕਾ ਹੋਇਆ ਆਵਾਜ਼ ਬਹੁਤ ਜਿਆਦੀ ਸੀ ਜਿਸ ਦੇ ਨਾਲ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਜਿਸ ਰਸਤੇ ਤੇ ਇਹ ਧਮਾਕਾ ਹੋਇਆ ਹੈ ਇਹ ਰਸਤਾ ਇਤਿਹਾਸਿਕ ਗੁਰਦੁਆਰਾ ਕੰਧ ਸਾਹਿਬ ਨੂੰ ਜਾਂਦਾ ਹੈ ਅਤੇ ਸਿੱਧ ਸ਼ਕਤੀ ਪੀਠ ਮੰਦਰ ਕਾਲੀ ਦੁਆਰੇ ਨੂੰ ਵੀ ਇਹੋ ਰਸਤਾ ਜਾਂਦਾ ਹੈ। ਛੇ ਅਪ੍ਰੈਲ ਨੂੰ ਰਾਮ ਨੌਮੀ ਦਾ ਤਿਉਹਾਰ ਆ ਰਿਹਾ ਹੈ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।