← ਪਿਛੇ ਪਰਤੋ
ਪੰਜਾਬ ਸਿੱਖਿਆ ਬੋਰਡ ਨੇ ਰੱਦ ਕੀਤਾ 12ਵੀਂ ਦਾ ਪੇਪਰ, ਪੜ੍ਹੋ ਵੇਰਵਾ ਬਾਬੂਸ਼ਾਹੀ ਨੈਟਵਰਕ ਫਿਰੋਜ਼ਪੁਰ, 4 ਮਾਰਚ, 2025: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਵਿਚ 12ਵੀਂ ਕਲਾਸ ਦੇ ਹੋਏ ਅੰਗਰੇਜ਼ੀ ਦੇ ਪੇਪਰ ਨੂੰ ਰੱਦ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ 28 ਫਰਵਰੀ ਨੂੰ 12ਵੀਂ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਦਾ ਪੇਪਰ ਦਿੱਤਾ ਸੀ। ਇਸ ਦੌਰਾਨ ਸਰਕਾਰੀ ਸਕੂਲ ਲੜਕੀਆਂ ਵਿਚ ਬਣੇ ਕੇਂਦਰ ਵਿਚ ਵੱਡੀ ਪੱਧਰ ’ਤੇ ਨਕਲ ਹੋਣ ਦੀ ਸੂਚਨਾ ਮਿਲੀ ਸੀ। ਇਸਦੀ ਸਿੱਖਿਆ ਬੋਰਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਹੀ ਪੇਪਰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਇਹ ਪੇਪਰ ਦੁਬਾਰਾ ਹੋਵੇਗਾ।
Total Responses : 1068