ਪੰਜਾਬੀ ਮਾਂ ਬੋਲੀ ਤੇ ਮੁਕਾਬਲੇ ਕਰਵਾਉਣੇ ਸਲਾਘਾਂ ਯੋਗ ਕਦਮ - ਐਸਐਸਪੀ.ਡਾ. ਨਾਨਕ ਸਿੰਘ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 6 ਫ਼ਰਵਰੀ 2025:- ‘ਹਰਿ ਸਹਾਇ’ ਸੇਵਾ ਦਲ ਵਲੋਂ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਹਿਤ ਸਰਕਾਰੀ ਐਲੀਮੈਂਟਰੀ ਸਕੂਲ ਨਿਊ ਪੁਲਿਸ ਲਾਈਨ ਵਿਖੇ ਪੰਜਾਬੀ ਮਾਂ ਬੋਲੀ ਤੇ ਸ਼ੁੱਧ ਲੇਖ ਲ਼ਿਖਣ ਮੁਕਾਬਲਾ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ. ਨਾਨਕ ਸਿੰਘ ਐਸ.ਐਸ.ਪੀ ਪਟਿਆਲਾ ਅਤੇ ਅਨਮੋਲਜੀਤ ਸਿੰਘ ਜਿਲਾਂ ਅਟਾਰਨੀ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਇਨਾਮ ਵੰਡੇ। ਜਿਸ ਵਿਚ ਪਹਿਲੇ ਗਰੁੱਪ ਵਿਚ ਪੰਜਵੀ ਜਮਾਤ ਦੇ ਬੱਚੇ ਪ੍ਰਭਜੋਤ, ਰਾਜਵੀਰ, ਰੁਸਤਮ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਏ।
ਦੂਜੇ ਗਰੁੱਪ ਵਿਚ ਤਰੀਨਾ, ਸੋਨਮ, ਸਬੀਤਾ, ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਏ। ਅਤੇ ਤੀਜੇ ਗਰੁੱਪ ਵਿਚ ਸੀਰਤ, ਜੋਤੀ ਅਤੇ ਅਭਿਸ਼ੇਕ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਏ। ਸਮਾਗਮ ਦੀ ਅਹਿਮ ਭੂਮਿਕਾ ਡਾ. ਦੀਪ ਸਿੰਘ ਨੇ ਨਿਭਾਈ ਅਤੇ ਸਕੂਲ ਇੰਚਾਰਜ ਸਰਬਜੀਤ ਕੌਰ ਵਲੋਂ ‘ਹਰਿ ਸਹਾਇ’ ਸੇਵਾ ਦਲ ਸੰਸਥਾ ਦੇ ਪ੍ਰਧਾਨ ਡਾ.ਦੀਪ ਸਿੰਘ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਦੌਰਾਨ ਗੁਰਿੰਦਰ ਸਿੰਘ ਐਡਵੋਕੇਟ, ਐਡਵੋਕੇਟ ਸਿਦਾਰਥ ਸ਼ਰਮਾ, ਉੱਧਮ ਸਿੰਘ ਲਾਇਨ ਅਫਸਰ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ।