ਨਿਰੰਕਾਰੀ ਮਿਸ਼ਨ ਬਠਿੰਡਾ ਦੇ ਵਲੰਟੀਅਰਾਂ ਵੱਲੋਂ ਥਰਮਲ ਦੀਆਂ ਝੀਲਾਂ ਦੇ ਆਲੇ ਦੁਆਲੇ ਦੀ ਸਫਾਈ
ਅਸ਼ੋਕ ਵਰਮਾ
ਬਠਿੰਡਾ, 25ਫਰਵਰੀ, 2025: ਸੰਤ ਨਿਰੰਕਾਰੀ ਮੰਡਲ ਦੇ ਜੋਨਲ ਇਨਚਾਰਜ ਐਸ ਪੀ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ "ਪੋ੍ਜੈਕਟ ਅੰਮਿ੍ਤ" ਦੇ 'ਸਵੱਛ ਜਲ, ਸਵੱਛ ਮਨ', ਨਿਰੰਕਾਰੀ ਮਿਸ਼ਨ ਦੀ ਸੇਵਾ ਭਾਵਨਾ ਅਤੇ ਮਾਨਵ ਭਲਾਈ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਰਾਜਪਿਤਾ ਰਮਿਤ ਦੇ ਆਦੇਸ਼ਾਂ ਤਹਿਤ
ਬਠਿੰਡਾ ਦੇ ਥਰਮਲ ਪਲਾਂਟ ਦੀ ਝੀਲ ਨੰਬਰ 2 ਅਤੇ 3 ਦੇ ਕਿਨਾਰਿਆਂ ਦੀ ਵਿਆਪਕ ਰੂਪ ਚ ਸਫ਼ਾਈ ਕੀਤੀ ਗਈ । ਇਸ ਮੌਕੇ ਮਿਉਂਸਪਲ ਕਾਰਪੋਰੇਸ਼ਨ ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਮਹਿਤਾ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਉਹ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਦੀ ਸੇਵਾ ਭਾਵਨਾ ਤੇ ਉਤਸਾਹ ਨੂੰ ਦੇਖਕੇ ਬਹੁਤ ਪ੍ਭਾਵਿਤ ਹੋਏ ਅਤੇ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਦੀ ਬਹੁਤ ਪ੍ਸੰਸਾ ਕੀਤੀ। ਇਸ ਸਫ਼ਾਈ ਅਭਿਆਨ ਵਿਚ ਸੇਵਾਦਾਰਾਂ ਨੇ ਐਨ ਡੀ ਆਰ ਐਫ ਦੀ ਟੀਮ ਦੇ ਸਹਿਯੋਗ ਨਾਲ ਥਰਮਲ ਪਲਾਂਟ ਬਠਿੰਡਾ ਦੀ ਝੀਲਾਂ ਦੇ ਕਿਨਾਰਿਆਂ ਅਤੇ ਨਾਲ ਲਗਦੀ ਥਾਵਾਂ ਦੀ ਵੱਡੇ ਪੱਥਰ ਤੇ ਸਫ਼ਾਈ ਕੀਤੀ ਗਈ।ਇਸ ਪੋ੍ਜੈਕਟ ਦਾ ਉਦੇਸ਼ ਪਾਣੀ ਦੀ ਸੰਭਾਲ ਅਤੇ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਜੋ ਸੁਨਹਿਰੀ ਸਵੇਰ ਇੱਕ ਨਵੀਂ ਜਾਗ੍ਰਿਤੀ ਅਤੇ ਸੇਵਾ ਦੇ ਦੈਵੀ ਪ੍ਰਕਾਸ਼ ਦਾ ਸੁਨੇਹਾ ਲੈ ਕੇ ਆਈ ਜਿਸ ਦੇ ਤਹਿਤ 'ਅੰਮ੍ਰਿਤ ਪ੍ਰੋਜੈਕਟ' ਦੇ 'ਸਵੱਛ ਜਲ ਸਵੱਛ ਮਨ' ਦੇ ਤੀਜੇ ਪੜ੍ਹਾਅ ਦਾ ਆਯੋਜਨ ਪੂਰੇ ਵਿਸ਼ਵ ਭਰ ਵਿੱਚ ਚਲਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਅਤੇ ਸਮਾਜ ਭਲਾਈ ਇੰਚਾਰਜ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਦੇਸ਼ ਭਰ ਵਿੱਚ ਆਯੋਜਿਤ ਕੀਤੇ ਗਏ ‘ਅੰਮ੍ਰਿਤ ਪ੍ਰੋਜੈਕਟ’ ਦੌਰਾਨ ਸੁਰੱਖਿਆ ਦੇ ਸਾਰੇ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਸੀ। ਨੌਜਵਾਨਾਂ ਦੀ ਵਿਸ਼ੇਸ਼ ਸ਼ਮੂਲੀਅਤ ਇਸ ਮੁਹਿੰਮ ਦਾ ਮੁੱਖ ਆਧਾਰ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਮੁਹਿੰਮ ਸਿਰਫ਼ ਇੱਕ ਦਿਨ ਲਈ ਨਹੀਂ ਹੈ ਸਗੋਂ ਵੱਖ-ਵੱਖ ਘਾਟਾਂ ਅਤੇ ਪਾਣੀ ਦੇ ਸੋਮਿਆਂ ਦੀ ਸਫ਼ਾਈ ਲਈ ਹਰ ਮਹੀਨੇ ਜਾਰੀ ਰਹੇਗੀ। ਉਹਨਾਂ ਕਿਹਾ ਕਿ
ਬਾਬਾ ਹਰਦੇਵ ਸਿੰਘ ਦੀਆਂ ਸਦੀਵੀ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ, ਸੰਤ ਨਿਰੰਕਾਰੀ ਮਿਸ਼ਨ ਦੀ ਸਮਾਜਿਕ ਸ਼ਾਖਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗਵਾਈ ਹੇਠ ਇਹ ਪਵਿੱਤਰ ਮੁਹਿੰਮ ਚਲਾਈ ਗਈ। ਪਹਿਲਾਂ ਵਾਂਗ ਇਸ ਸਾਲ ਵੀ ਇਸ ਯਤਨ ਨੂੰ ਹੋਰ ਵਿਆਪਕ ਰੂਪ ਦਿੱਤਾ ਗਿਆ।