ਨਾਬਾਲਗ ਬੱਚਿਆਂ ਨੂੰ ਠੇਕੇ ਤੇ ਸ਼ਰਾਬ ਦੇਣ ਵਾਲੇ ਠੇਕੇਦਾਰ ਦਾ ਬਾਲ ਸੁਰੱਖਿਆ ਅਫਸਰ ਨੇ ਕੱਟਿਆ ਚਲਾਨ, ਪੜ੍ਹੋ ਵੇਰਵਾ
ਤਰਨਤਾਰਨ, 13 ਫਰਵਰੀ 2025 - ਕਸਬਾ ਫਤਿਆਬਾਦ ਵਿਖੇ ਬੀਤੇ ਕੁਝ ਦਿਨਾਂ ਤੋਂ ਸਰਾਬ ਦੇ ਠੇਕੇ ਵਾਲਿਆਂ ਨੇ ਨਾਬਾਲਗ ਬੱਚਿਆਂ ਨੂੰ ਸਰਾਬ ਵੇਚੀ ਜਾ ਰਹੀ ਸੀ ਜਿਸ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ, ਜਿਸ ਤੋਂ ਬਾਅਦ ਵਿੱਚ ਵੱਖ ਵੱਖ ਅਖਬਾਰਾਂ ਵਿੱਚ ਖਬਰ ਲੱਗਣ ਤੋਂ ਬਾਅਦ ਜਿਲਾ ਬਾਲ ਸੁਰਖਿਆ ਅਫ਼ਸਰ ਰਾਜੇਸ਼ ਕੁਮਾਰ ਤਰਨ ਤਾਰਨ ਨੇ ਤਰੁੰਤ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਫਤਿਆਬਾਦ ਵਿਖੇ ਸਰਾਬ ਦੇ ਠੇਕੇ ਤੇ ਪਹੁੰਚ ਕੇ ਆਪਣੇ ਨਾਲ ਐਕਸਾਈਜ਼ ਇੰਨਸੈਪਕਟਰ ਰਾਮ ਮੂਰਤੀ ਨੂੰ ਲੈ ਕੇ ਪੁੱਜੇ।
ਉਨ੍ਹਾਂ ਦੱਸਿਆ ਕਿ ਸਰਾਬ ਦੇ ਠੇਕੇਦਾਰਾ ਨੂੰ ਅਸੀਂ ਕਾਨੂੰਨ ਮੁਤਾਬਕ ਜੁਰਮਾਨਾ ਕੀਤਾ ਹੈ, ਨਾਲ ਹੀ ਸਖਤ ਸਬਦਾਂ ਵਿੱਚ ਠੇਕੇਦਾਰਾ ਨੂੰ ਚੇਤਾਵਨੀ ਵੀ ਦਿੱਤੀ, ਜੇਕਰ ਅੱਗੇ ਤੋ ਛੋਟੇ ਬੱਚਿਆਂ ਨੂੰ ਸਰਾਬ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨੀ ਕਾਰਵਾਈ ਕਰਨ ਤੋਂ ਕੋਈ ਵੀ ਪਰਹੇਜ਼ ਨਹੀਂ ਕੀਤਾ ਜਾਵੇਗਾ।