ਨਵਾਂ ਗਾਉਂ ਵਿਖੇ ਯੋਗਾ ਟ੍ਰੇਨਰ ਸੋਨੀਆ ਵੱਲੋਂ ਰੋਜ਼ਾਨਾ ਲਗਾਈਆ ਜਾ ਰਹੀਆਂ ਹਨ 6 ਯੋਗਸ਼ਾਲਾਵਾਂ
ਹਰਜਿੰਦਰ ਸਿੰਘ ਭੱਟੀ
- ਤਜਰਬੇਕਾਰ ਯੋਗਾ ਇੰਸਟ੍ਰਕਟਰ ਪੁਰਾਣੀਆਂ ਬਿਮਾਰੀਆਂ ਤੋਂ ਦੂਰ ਰੱਖਣ ਲਈ ਲੋਕਾਂ ਦੀ ਕਰ ਰਹੇ ਨੇ ਮਦਦ
ਖਰੜ, 08 ਮਈ, 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਪਹਿਲਕਦਮੀ ਤਹਿਤ ਸੀ ਐਮ ਦੀ ਯੋਗਸ਼ਾਲਾ ਤਹਿਤ ਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਨਵਾਂ ਗਾਉਂ ਇਲਾਕੇ ਦੇ ਵਸਨੀਕਾਂ ਦੀ ਜੀਵਨ ਸ਼ੈਲੀ 'ਚ ਜ਼ਬਰਦਸਤ ਤਬਦੀਲੀ ਲਿਆ ਰਹੀਆਂ ਹਨ। ਯੋਗਾ ਟ੍ਰੇਨਰ ਸੋਨੀਆ ਨੇ ਦੱਸਿਆ ਕਿ ਲੋਕ ਯੋਗ ਆਸਣਾਂ ਨਾਲ ਆਰਾਮ ਮਹਿਸੂਸ ਕਰਦੇ ਹਨ।
ਜ਼ਿਲ੍ਹੇ ਦੇ ਯੋਗਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਨਵਾਂ ਗਾਉਂ ਵਿਖੇ ਯੋਗਾ ਟ੍ਰੇਨਰ ਸੋਨੀਆ ਵੱਲੋਂ ਇੱਕ ਦਿਨ ਵਿੱਚ ਛੇ ਕਲਾਸਾਂ ਲਾਈਆਂ ਜਾਂਦੀਆਂ ਹਨ। ਪਹਿਲੀ ਕਲਾਸ ਪ੍ਰਾਚੀਨ ਪੰਚਮੁਖੀ ਸ਼ਿਵ ਮੰਦਰ ਮੇਨ ਮਾਰਕਿਟ ਨਵਾਂ ਗਾਉਂ ਸਵੇਰੇ 10.55 ਤੋਂ 11.55 ਵਜੇ ਤੱਕ, ਦੂਸਰੀ ਕਲਾਸ ਬਾਬਾ ਬਾਲਕ ਨਾਥ ਮੰਦਰ ਆਦਰਸ਼ ਨਗਰ ਨਵਾਂ ਗਾਉਂ ਦੁਪਿਹਰ 12.10 ਤੋਂ 1.10 ਵਜੇ ਤੱਕ, ਤੀਸਰੀ ਕਲਾਸ ਆਦਰਸ਼ ਨਗਰ, ਨੇੜੇ ਨੇਗੀ ਜਨਰਲ ਸਟੋਰ ਨਵਾਂ ਗਾਉਂ ਸ਼ਾਮ 4.05 ਤੋਂ 5.05 ਵਜੇ ਤੱਕ, ਚੌਥੀ ਕਲਾਸ ਆਦਰਸ਼ ਨਗਰ ਨੇੜੇ ਨਿੰਰਕਾਰੀ ਭਵਨ ਨਵਾਂ ਗਾਉਂ ਸ਼ਾਮ 5.10 ਤੋਂ 6.10 ਵਜੇ ਤੱਕ, ਪੰਜਵੀਂ ਕਲਾਸ ਆਦਰਸ਼ ਨਗਰ ਨਵਾਂ ਗਾਉਂ ਸ਼ਾਮ 6.15 ਤੋਂ 7.15 ਵਜੇ ਤੱਕ ਅਤੇ ਦਿਨ ਦੀ ਆਖਰੀ ਛੇਵੀਂ ਕਲਾਸ ਸ਼ਾਮ 7.20 ਤੋਂ 8.20 ਵਜੇ ਤੱਕ ਆਦਰਸ਼ ਨਗਰ ਨੇੜੇ ਨੇਗੀ ਜਨਰਲ ਸਟੋਰ ਨਵਾਂ ਗਾਉਂ ਵਿਖੇ ਲਗਾਈ ਜਾਂਦੀ ਹੈ।
ਟ੍ਰੇਨਰ ਸੋਨੀਆ ਵੱਲੋਂ ਦੱਸਿਆ ਗਿਆ ਕਿ ਕਿ ਭਾਗੀਦਾਰਾਂ ਨੇ ਕਲਾਸਾਂ ਵਿੱਚ ਯੋਗਾ ਆਸਣ ਕਰਨ ਤੋਂ ਬਾਅਦ ਸਿਹਤ ਸਮੱਸਿਆਵਾਂ ਵਿੱਚ ਸੁਧਾਰ ਮਹਿਸੂਸ ਕਰਕੇ ਚੰਗੀ ਫੀਡਬੈਕ ਦਿੱਤੀ ਹੈ, ਜਿਨ੍ਹਾਂ ਦਾ ਕਿ ਉਨ੍ਹਾਂ ਨੂੰ ਰੋਜ਼ਾਨਾ ਸਾਹਮਣਾ ਕਰਨਾ ਪੈਂਦਾ ਸੀ।
ਉੁਨ੍ਹਾਂ ਦੱਸਿਆ ਕਿ ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ’ਤੇ ਲੌਗਇਨ ਕੀਤਾ ਜਾ ਸਕਦਾ ਹੈ।