ਤੇਜ਼ ਰਫਤਾਰ ਟਰੱਕ ਨੇ ਸਕੂਟਰੀ ਨੂੰ ਲਿਆ ਲਪੇਟ 'ਚ, ਹੋਈ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ , 15 ਜਨਵਰੀ 2025- ਬੀਤੀ ਦੇਰ ਸ਼ਾਮ ਇਕ ਸਕੂਟਰੀ ਚਾਲਕ ਦੀਨਾਨਗਰ ਤੋਂ ਸਤਸੰਗ ਸੁਣ ਕੇ ਆਪਣੇ ਪਿੰਡ ਬਿਆਨਪੁਰ ਨੂੰ ਜਾ ਰਿਹਾ ਸੀ ਜਦ ਉਹ ਪਿੰਡ ਮਗਰਾਲਾ ਬਾਈਪਾਸ ਨੇੜੇ ਪਹੁੰਚਿਆ ਅਤੇ ਆਪਣੇ ਪਿੰਡ ਨੂੰ ਜਾਣ ਲਈ ਰੋਡ ਕਰਾਸ ਕਰ ਰਿਹਾ ਸੀ ਤਾਂ ਅੰਮ੍ਰਿਤਸਰ ਤੋਂ ਭੇਡਾਂ ਨਾਲ ਲੱਦਿਆ ਹੋਇਆ ਤੇਜ਼ ਰਫਤਾਰ ਟਰੱਕ ਆ ਰਿਹਾ ਸੀ ਜਿਸ ਨੇ ਸਕੂਟਰੀ ਚਾਲਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕਾਫੀ ਦੂਰ ਤੱਕ ਘਸੀੜਦਾ ਹੋਇਆ ਲੈ ਗਿਆ।ਟਰੱਕ ਚਾਲਕ ਵੱਲੋ ਥੋੜੀ ਦੂਰੀ ਤੇ ਜਾ ਕੇ ਟਰੱਕ ਨੂੰ ਰੋਕਿਆ ਗਿਆ ਪਰ ਉਦੋ ਤੱਕ ਸਕੂਟਰੀ ਸਵਾਰ ਦੀ ਮੌਤ ਹੋ ਚੁੱਕੀ ਸੀ ।
ਉਧਰ ਇਸ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਦੀਨਾਨਗਰ ਅਜਵਿੰਦਰ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਟਰੱਕ ਅਤੇ ਚਾਲਕ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਮ੍ਰਿਤਕ ਦੀ ਪਹਿਛਾਣ ਜੋਗਿੰਦਰ ਪਾਲ ਸਿੰਘ ਵਾਸੀ ਬਿਆਨਪੁਰ ਵਜੋਂ ਹੋਈ ਹੈ। ਪੁਲਿਸ ਵੱਲੋਂ ਟਰੱਕ ਚਾਲਕ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ