ਤਰਨਤਾਰਨ ਦੀਆਂ ਨਗਰ ਕੌਂਸਲ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਐਲਾਨੇ 25 ਵਾਰਡਾਂ ਦੇ ਉਮੀਦਵਾਰ
ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਸਾਰੀਆਂ ਵਾਰਡਾਂ 'ਤੇ ਸ਼ਾਨਦਾਰ ਜਿੱਤ ਹਾਸਲ ਕਰਨ ਦਾ ਦੁਆਇਆ ਵਿਸਵਾਸ਼
ਸੀਨੀਅਰ ਆਗੂ ਰਾਜਿੰਦਰਮੋਹਨ ਸਿੰਘ ਛੀਨਾ,ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ,ਪ੍ਰਦੇਸ਼ ਪ੍ਰਵਕਤਾ ਨਰੇਸ਼ ਸ਼ਰਮਾ ਨੇ ਕੀਤੀ ਵਿਸ਼ੇਸ਼ ਤੌਰ 'ਤੇ ਸ਼ਿਰਕਤ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,19 ਫਰਵਰੀ
ਨਗਰ ਕੌਂਸਲ ਤਰਨਤਾਰਨ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਤਰਨਤਾਰਨ ਸ਼ਹਿਰ ਦੀਆਂ ਸਾਰੀਆਂ 25 ਵਾਰਡਾਂ 'ਤੇ ਭਾਜਪਾ ਉਮੀਦਵਾਰ ਐਲਾਨੇ ਜਾਣ 'ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਭਾਰੀ ਸ੍ਰੀ ਵਿਜੇ ਰੂਪਾਨੀ,ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ,ਸੰਗਠਨ ਮੰਤਰੀ ਸ੍ਰੀ ਨਿਵਾਸਲੂ ਅਤੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਸਾਰੀਆਂ ਵਾਰਡਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।ਇਸ ਮੌਕੇ 'ਤੇ ਸਾਰੇ ਭਾਜਪਾ ਉਮੀਦਵਾਰਾਂ ਨਾਲ ਪਲੇਠੀ ਮੀਟਿੰਗ ਕਰਨ ਲਈ ਵਿਸ਼ੇਸ਼ ਤੌਰ 'ਤੇ ਸੀਨੀਅਰ ਆਗੂ ਰਾਜਿੰਦਰਮੋਹਨ ਸਿੰਘ ਛੀਨਾ,ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ,ਪ੍ਰਦੇਸ਼ ਪ੍ਰਵਕਤਾ ਅਤੇ ਸਹਿ ਪ੍ਰਭਾਰੀ ਨਰੇਸ਼ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ।ਭਾਜਪਾ ਵੱਲੋਂ ਐਲਾਨੇ ਉਮੀਦਵਾਰ ਵਾਰਡ ਅਨੁਸਾਰ ਵਾਰਡ ਨੰਬਰ 1 ਤੋਂ ਤਾਨੀਆ ਦੁੱਗਲ,ਵਾਰਡ ਨੰਬਰ 2 ਤੋਂ ਕੈਪਟਨ ਪੂਰਨ ਸਿੰਘ,ਵਾਰਡ ਨੰਬਰ 3 ਤੋਂ ਕਿਰਨਦੀਪ ਕੌਰ,ਵਾਰਡ ਨੰਬਰ 4 ਤੋਂ ਕਿਰਪਾਲ ਸਿੰਘ ਸੋਨੀ,ਵਾਰਡ ਨੰਬਰ 5 ਤੋਂ ਵੀਨਾ,ਵਾਰਡ ਨੰਬਰ 6 ਤੋਂ ਸਵਿੰਦਰ ਸਿੰਘ ਪੰਨੂ,ਵਾਰਡ ਨੰਬਰ 7 ਤੋਂ ਪ੍ਰਭਜੋਤ ਕੌਰ,ਵਾਰਡ ਨੰਬਰ 8 ਤੋਂ ਗੁਰਚਰਨ ਦਾਸ,ਵਾਰਡ ਨੰਬਰ 9 ਤੋਂ ਅਨੀਤਾ ਵਰਮਾ,ਵਾਰਡ ਨੰਬਰ 10 ਤੋਂ ਦੀਪਕ ਕੈਰੋਂ, ਵਾਰਡ ਨੰਬਰ 11 ਤੋਂ ਬੇਬੀ, ਵਾਰਡ ਨੰਬਰ 12 ਤੋਂ ਪੰਡਿਤ ਮਾਲੀ ਰਾਮ,ਵਾਰਡ ਨੰਬਰ 13 ਤੋਂ ਸਿਮਰਨਜੀਤ ਕੌਰ,ਵਾਰਡ ਨੰਬਰ 14 ਤੋਂ ਜੱਬਰ ਸਿੰਘ, ਵਾਰਡ ਨੰਬਰ 15 ਤੋਂ ਨੇਹਾ,ਵਾਰਡ ਨੰਬਰ 16 ਤੋਂ ਵਿਨੀਤਾ,ਵਾਰਡ ਨੰਬਰ 17 ਤੋਂ ਗੁਰਪ੍ਰੀਤ ਕੌਰ,ਵਾਰਡ ਨੰਬਰ 18 ਤੋਂ ਨਿਸ਼ਾਨ ਸਿੰਘ,ਵਾਰਡ ਨੰਬਰ 19 ਤੋਂ ਪ੍ਰਵੀਨ ਕੌਰ,ਵਾਰਡ ਨੰਬਰ 20 ਤੋਂ ਅਮਨ ਅਰੋੜਾ,ਵਾਰਡ ਨੰਬਰ 21 ਤੋਂ ਸੁਖਵੰਤ ਕੌਰ,ਵਾਰਡ ਨੰਬਰ 22 ਤੋਂ ਵਿਕਰਾਂਤ,ਵਾਰਡ ਨੰਬਰ 23 ਤੋਂ ਰਾਜਵਿੰਦਰ ਕੌਰ,ਵਾਰਡ ਨੰਬਰ 24 ਤੋਂ ਪ੍ਰੇਮ ਲਾਲ,ਵਾਰਡ ਨੰਬਰ 25 ਤੋਂ ਸ਼ਿੰਦਰ ਕੌਰ ਨੂੰ ਭਾਜਪਾ ਵੱਲੋਂ ਟਿਕਟ ਦੇ ਕੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੋਂ ਚੋਣ ਲੜਣ ਲਈ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਲੋਕਤੰਤਰ ਤਰੀਕੇ ਨਾਲ ਚੋਣ ਪ੍ਰੀਕਿਰਿਆ ਹੋਣ ਜਾ ਰਹੀ ਹੈ,ਅਗਰ ਭਾਜਪਾ ਦੇ ਕਿਸੇ ਉਮੀਦਵਾਰ ਨਾਲ ਕਿਸੇ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਜਾਂ ਪ੍ਰਸ਼ਾਸ਼ਨ ਦੇ ਅਧਿਕਾਰੀ ਨੇ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪੂਰੇ ਪੰਜਾਬ ਵਿੱਚ ਸੂਬਾ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਭਾਜਪਾ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਘਰ-ਘਰ ਜਾ ਕੇ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਦੱਸ ਕੇ ਵੋਟ ਵਿਕਾਸ ਅਤੇ ਕੰਮਾਂ ਦੇ ਨਾਮ 'ਤੇ ਲਈ ਜਾਵੇ ਤਾਂ ਕਿ ਦੂਸਰੇ ਸੂਬਿਆਂ ਦੀ ਤਰਜ 'ਤੇ ਤਰਨਤਾਰਨ ਨਗਰ ਕੌਂਸਲ ਚੋਣਾਂ ਵਿੱਚ ਲੋਕ ਭਾਜਪਾ ਨੂੰ ਵੋਟ ਦੇਣ ਅਤੇ ਭਾਜਪਾ ਪ੍ਰਤੀ ਆਪਣੀ ਹਰਮਨ ਪਿਆਰਤਾ ਦਾ ਸਬੂਤ ਦੇ ਸਕਣ।ਇਸ ਮੌਕੇ 'ਤੇ ਸਹਿ ਪ੍ਰਭਾਰੀ ਅਤੇ ਪ੍ਰਦੇਸ਼ ਪ੍ਰਵਕਤਾ ਨਰੇਸ਼ ਸ਼ਰਮਾ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਤਰਨਤਾਰਨ ਸ਼ਹਿਰ ਦੇ ਲੋਕਾਂ ਕੋਲ ਹੁਣ ਸੁਨਹਿਰੀ ਮੌਕਾ ਹੈ ਕਿ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਲੋਕ ਸੇਵਾ ਦੀ ਭਾਵਨਾ ਲੈ ਕੇ ਚੋਣ ਮੈਦਾਨ ਵਿੱਚ ਆਏ ਭਾਜਪਾ ਉਮੀਦਵਾਰ ਤਰਨਤਾਰਨ ਸ਼ਹਿਰ ਦੇ ਵਿਕਾਸ ਨੂੰ ਮੁੜ ਤੋਂ ਸੁਰਜੀਤ ਕਰ ਸਕਣ।ਇਸ ਮੌਕੇ 'ਤੇ ਪੁੱਜੇ ਪਾਰਟੀ ਦੇ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਸਾਰੇ ਹੀ ਪਾਰਟੀ ਉਮੀਦਵਾਰਾਂ ਨਾਲ ਜਾਣ ਪਹਿਚਾਣ ਕਰਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਵੱਲੋਂ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਦੇ ਨਾਲ ਸਮੁੱਚੀ ਜਿਲਾ, ਸੂਬੇ ਅਤੇ ਰਾਸ਼ਟਰੀ ਪੱਧਰ ਦੀ ਲੀਡਰਸ਼ਿਪ ਨਾਲ ਖੜੀ ਹੈ।ਕਿਸੇ ਦੇ ਦਬਾਅ ਜਾਂ ਡਰ ਹੇਠਾਂ ਆਉਣ ਦੀ ਜਰੂਰਤ ਨਹੀਂ ਅਤੇ ਨਾ ਹੀ ਭਾਜਪਾ ਆਪਣੇ ਕਿਸੇ ਵੀ ਵਰਕਰ ਨਾਲ ਧੱਕੇਸ਼ਾਹੀ ਬਰਦਾਸ਼ਤ ਕਰਦੀ ਹੈ।ਉਨਾਂ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਚੋਣਾਂ ਬਿਲਕੁਲ ਪਾਰਦਰਸ਼ਤਾ,ਸੁਖਾਵੇਂ ਮਾਹੌਲ ਵਿੱਚ ਕਰਵਾਉਣ ਦੇ ਪਾਬੰਧ ਰਹਿਣ ਤਾਂ ਜੋ ਚੋਣ ਨਤੀਜਿਆਂ ਵਿੱਚ ਪਾਰਟੀਆਂ ਪ੍ਰਤੀ ਲੋਕਾਂ ਦਾ ਵਿਸਵਾਸ਼ ਸਾਹਮਣੇ ਆ ਸਕੇ। ਇਸ ਮੌਕੇ 'ਤੇ ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਜ਼ਿਲ੍ਹਾ ਮਹਾ ਮੰਤਰੀ ਸਿਵ ਕੁਮਾਰ ਸੌਨੀ,ਤਰਨਤਾਰਨ ਸਰਕਲ ਸ਼ਹਿਰੀ ਪ੍ਰਧਾਨ ਪਵਨ ਕੁੰਦਰਾ,ਮੀਤ ਪ੍ਰਧਾਨ ਜਸਕਰਨ ਸਿੰਘ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਨੇਤਰਪਾਲ ਸਿੰਘ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਜਿਲਾ ਸਕੱਤਰ ਸਵਿੰਦਰ ਸਿੰਘ ਪੰਨੂ,ਜ਼ਿਲ੍ਹਾ ਕਿਸਾਨ ਮੋਰਚਾ ਪ੍ਰਧਾਨ ਅਵਤਾਰ ਸਿੰਘ ਵੇਈ ਪੁਈ ਜਿਲ੍ਹਾ ਸਕੱਤਰ ਜਿਲ੍ਹਾ ਸਕੱਤਰ ਹਰਮਨਜੀਤ ਸਿੰਘ,ਜ਼ਿਲ੍ਹਾ ਸਕੱਤਰ ਗੌਰਵ ਚੌਪੜਾ,ਜ਼ਿਲ੍ਹਾ ਸਕੱਤਰ ਡਾ,.ਵਿਨਾਇਕ ਸਵਿੰਦਰ ਸਿੰਘ ਸ਼ਿੰਦਾ,ਬਲਜੀਤ ਸਿੰਘ ਬੱਲੀ,ਜੋਬਨਰੂਪ ਸਿੰਘ ਲਾਲੀ ਦੇਊ, ਰਾਮੇਸ਼ ਕੁਮਾਰ ਮੁਰਾਦਪੁਰ, ਰਾਮੇਸ਼ ਕੁਮਾਰ ਐਸਸੀ ਮੋਰਚਾ,ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਘੁੱਲਾ ਸਿੰਘ ਮਿਆਣੀ ਤੋਂ ਇਲਾਵਾ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਮੌਜੂਦ ਸਨ।