ਜਗਰਾਉਂ: ਮਾਰਕੀਟ ਕਮੇਟੀ ਨੇ ਰਾਈਸ ਮਿਲ ਨੂੰ ਭੇਜਿਆ ਨੋਟਿਸ
ਮਾਰਕੀਟ ਕਮੇਟੀ ਜਗਰਾਉਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਚੱਲ ਰਹੀ ਕੀੜੀ ਦੀ ਚਾਲ
ਦੀਪਕ ਜੈਨ
ਜਗਰਾਉਂ/7 ਮਈ: ਜਗਰਾਉਂ ਦੇ ਲਾਗਲੇ ਪਿੰਡ ਵਿਖੇ ਇੱਕ ਮਿਲ ਵਿੱਚ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਹਜ਼ਾਰਾਂ ਦੇ ਕਰੀਬ ਕਣਕ ਦੀਆਂ ਬੋਰੀਆਂ ਡੰਪ ਕਰਨ ਦੇ ਮਾਮਲੇ ਵਿੱਚ ਮਾਰਕੀਟ ਕਮੇਟੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਕੀੜੀ ਦੀ ਚਾਲ ਚੱਲ ਰਹੀ ਹੈ। ਜਦੋਂ ਇਸ ਸਬੰਧ ਵਿੱਚ ਮਾਰਕੀਟ ਕਮੇਟੀ ਦੇ ਸੈਕਟਰੀ ਜਸਪਾਲ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਰਾਈਸ ਮਿਲ ਨੂੰ ਮਾਰਕੀਟ ਕਮੇਟੀ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਜੋ ਉਹਨਾਂ ਵੱਲੋਂ ਲੈਣ ਤੋਂ ਮਨਾ ਕਰ ਦਿੱਤਾ ਗਿਆ ਹੁਣ ਦੁਬਾਰਾ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਨੋਟਿਸ ਭੇਜਿਆ ਗਿਆ ਹੈ ਤੇ ਨੋਟਿਸ ਨੂੰ ਉਹਨਾਂ ਦੀ ਈਮੇਲ ਤੇ ਵੀ ਭੇਜ ਦਿੱਤਾ ਗਿਆ। ਜਸਪਾਲ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਰਾਈਸ ਮਿਲ ਨੂੰ ਮਾਰਕੀਟ ਕਮੇਟੀ ਦੀ ਫੀਸ ਜੋ ਕਿ 1 ਲਖ 97 ਹਜ਼ਾਰ ਬਣਦੀ ਹੈ ਅਦਾ ਕਰਨ ਬਾਰੇ ਲਿਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਰਾਈਸ ਮਿਲ ਨੂੰ ਤਕਰੀਬਨ ਇਨਾ ਹੀ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਵਿਭਾਗੀ ਕਾਰਵਾਈ ਨੂੰ ਟਾਈਮ ਲੱਗ ਸਕਦਾ ਹੈ ਪਰ ਕਾਰਵਾਈ ਜਰੂਰ ਕੀਤੀ ਜਾਵੇਗੀ।