ਗੁਰਦਾਸਪੁਰ ਵਿੱਚ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਦਲ ਖਾਲਸਾ ਦੇ ਮਾਰਚ ਨੂੰ ਲੈ ਕੇ ਸ਼ਹਿਰ ਹੋਇਆ ਛਾਉਣੀ ਵਿੱਚ ਤਬਦੀਲ,
ਪੁਲਿਸ ਅਧਿਕਾਰੀ ਨੇ ਕਿਹਾ ਦਲ ਖਾਲਸਾ ਦੇ ਮਾਰਚ ਲਈ ਨਹੀਂ 26 ਜਨਵਰੀ ਲਾਈਕ ਕੀਤੀ ਹੈ ਸੁਰੱਖਿਆ ਵਿਵਸਥਾ
ਰੋਹਿਤ ਗੁਪਤਾ
ਗੁਰਦਾਸਪੁਰ : ਦਲ ਖਾਲਸਾ ਅਤੇ ਅਕਾਲੀ ਦਲ ਅਮ੍ਰਿਤਸਰ ਵਲੋਂ ਪੰਜਾਬ ਦੇ ਤਿੰਨ ਸ਼ਹਿਰਾਂ ਵਿਚ 25 ਜਨਵਰੀ ਨੂੰ ਮਾਰਚ ਕਢਣ ਦੀ ਕਾਲ ਦਿਤੀ ਗਈ ਸੀ , ਜਿਨਾਂ ਵਿੱਚ ਗੁਰਦਾਸਪੁਰ ਵੀ ਸ਼ਾਮਿਲ ਸੀ। ਦਲ ਖਾਲਸਾ ਦੇ ਆਗੂਆਂ ਨੇ 26 ਜਨਵਰੀ ਦੇ ਗਣਤੰਤਰ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਵੀ ਕੀਤਾ ਗਿਆ ਸੀ ਜਿਸ ਲਈ ਅੱਜ ਰੌਸ਼ ਪ੍ਰਦਸ਼ਨ ਕੀਤਾ ਜਾਣਾ ਸੀ ਪਰ ਪੁਲਿਸ ਵੱਲੋਂ ਗੁਰਦਾਸਪੁਰ ਸ਼੍ਹਹਿਰ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਕੁਝ ਆਗੂਆਂ ਨੂੰ ਘਰ ਵਿਚ ਨਜ਼ਰ ਬੰਦ ਕਰ ਦਿਤਾ ਗਿਆ ਹੈ। ਇਸ ਦੌਰਾਨ ਦਲ ਖਾਲਸਾ ਦੇ ਆਗੂਆਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ।
ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ਉਹ ਗੁਰਦਾਸਪੁਰ ਸ਼ਹਿਰ ਵਿੱਚ ਰੋਸ਼ ਪ੍ਰਦਰਸ਼ਨ ਕਰਕੇ ਰਹਿਣਗੇ। ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਤੇ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਸਾਰੀ ਸੁਰੱਖਿਆ ਵਿਵਸਥਾ ਦਲ ਖਾਲਸਾ ਦੇ ਪ੍ਰਦਰਸ਼ਨ ਨੂੰ ਲੈ ਕੇ ਹੈ। ਐਸਪੀ ਡੀ ਜੁਗਰਾਜ ਨੇ ਕਿਹਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਨਹੀਂ ਮਿਲੀ ਹੈ। ਪੁਲਿਸ ਸੁਰੱਖਿਆ ਬਾਰੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਇਹ ਸਾਰੀ ਸੁਰੱਖਿਆ ਹੋਈ ਅਵਸਥਾ 26 ਜਨਵਰੀ ਦੇ ਮੱਦੇ ਨਜ਼ਰ ਕੀਤੀ ਗਈ ਹੈ।