ਗਦਰ ਮੈਮੋਰੀਅਲ ਫਾਊਂਡੇਸ਼ਨ ਯੂ.ਐਸ.ਏ. ਵੱਲੋਂ ਐਲਕ ਗਰੋਵ ’ਚ ਸਲਾਨਾ ਕਾਨਫਰੰਸ ਕਾਮਯਾਬੀ ਨਾਲ ਆਯੋਜਿਤ
ਮਾਤਾ ਗੁਲਾਬ ਕੌਰ ਅਤੇ ਦੁਰਗਾ ਭਾਬੀ ਨੂੰ ਸਮਰਪਿਤ ਰਿਹਾ ਸਮਾਗਮ
ਗੁਰਿੰਦਰਜੀਤ ਨੀਟਾ ਮਾਛੀਕੇ
ਕੈਲੀਫੋਰਨੀਆ 04 ਅਗਸਤ 2025- ਗਦਰ ਮੈਮੋਰੀਅਲ ਫਾਊਂਡੇਸ਼ਨ ਆਫ ਯੂ.ਐਸ.ਏ. ਵੱਲੋਂ ਸਲਾਨਾ ਕਾਨਫਰੰਸ ਹੌਲੀਡੇਅ ਇੰਨ ਹੋਟਲ, ਐਲਕ ਗਰੋਵ ਦੇ ਹਾਲ ਵਿੱਚ ਸ਼ਾਨਦਾਰ ਢੰਗ ਨਾਲ ਕਰਵਾਈ ਗਈ। ਇਹ ਕਾਨਫਰੰਸ ਮਾਤਾ ਗੁਲਾਬ ਕੌਰ ਅਤੇ ਦੁਰਗਾ ਭਾਬੀ ਦੀ ਸ਼ਹਾਦਤ ਅਤੇ ਯੋਗਦਾਨ ਨੂੰ ਸਮਰਪਿਤ ਕੀਤੀ ਗਈ।
ਇਸ ਇਤਿਹਾਸਕ ਸਮਾਗਮ ਵਿੱਚ ਕਈ ਮਸ਼ਹੂਰ ਸ਼ਖ਼ਸੀਅਤਾਂ ਨੇ ਭਾਗ ਲਿਆ। ਮੈਡਮ ਹਰਿੰਦਰ ਕੌਰ ਸੋਹੀ, ਡਾ. ਪ੍ਰਿਥੀਪਾਲ ਸਿੰਘ ਸੋਹੀ, ਪੱਤਰਕਾਰ ਪਰਮਵੀਰ ਸਿੰਘ ਬਾਠ ਅਤੇ ਗੁਰਦਿੱਤ ਸਿੰਘ ਐਮ ਐਲ ਏ ਅਤੇ ਨਰਿੰਦਰ ਕੌਰ ਭਰਾਜ ਐਮ ਐਲ ਏ ਪੰਜਾਬ ਆਦਿ ਨੇ ਉਚੇਚੇ ਤੌਰ ’ਤੇ ਹਾਜ਼ਰ ਸਨ। ਸਟੇਜ ਸੰਚਾਲਨ ਹੋਸਟ ਜੋਤ ਰਣਜੀਤ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਸਮੂਹ ਪ੍ਰਬੰਧ ਗੁਲਿੰਦਰ ਗਿੱਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਬੜੀ ਲਾਗਨ ਨਾਲ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਫਰਿਜਨੋ ਤੋਂ “ਇੰਡੋ ਯੂ.ਐਸ. ਹੈਰੀਟੇਜ ਫਰਿਜਨੋ” ਦੇ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਾਈ ਰਣਜੀਤ ਗਿੱਲ, ਗੁਰਦੀਪ ਧਾਲੀਵਾਲ ਅਤੇ ਕਮਲਜੀਤ ਬੈਨੀਪਾਲ ਨੇ ਆਪਣੀ ਜੋਸ਼ੀਲੀ ਕਵਿੱਸ਼ਰੀ ਰਾਹੀਂ ਦਰਸ਼ਕਾਂ ਦੇ ਦਿਲ ਜਿੱਤ ਲਏ।
ਮੁੱਖ ਬੁਲਾਰੇ ਅਤੇ ਸ਼ਾਇਰ/ਕਲਾਕਾਰ:
• ਗੁਲਿੰਦਰ ਗਿੱਲ
• ਚਰੰਜੀ
• ਥੀਨ ਹੋ (ਡਿਸਟ੍ਰਿਕਟ ਅਟਾਰਨੀ)
• ਗਿਆਨੀ ਹਰਪ੍ਰੀਤ ਸਿੰਘ
• ਬੌਬੀ ਐਲਨ (ਮੇਅਰ, ਐਲਕ ਗਰੋਵ)
• ਜੀਵਨ ਰੱਤੂ(ਗੀਤ)
• ਹਰਿੰਦਰ ਕੌਰ ਸੋਹੀ
• ਪੰਮੀ ਮਾਨ (ਕਵਿਤਾ)
• ਰਸਲੀਨ ਕੌਰ (ਗੀਤ)
• ਪ੍ਰੋ. ਨਿਕੋਲ (ਯੂਸੀ ਡੇਵਿਸ)
• ਬਾਬਾ ਸੱਜਣ ਸਿੰਘ ਜੀ (ਨਿਊਯਾਰਕ)
• ਡਾ. ਪ੍ਰਿਥੀਪਾਲ ਸਿੰਘ ਸੋਹੀ
• ਚਰਨ ਸਿੰਘ ਜੱਜ
ਆਦਿ ਨੇ ਸਮੂਹ ਦਰਸ਼ਕਾਂ ਨੂੰ ਇਤਿਹਾਸ, ਸੰਘਰਸ਼ ਅਤੇ ਕਲਾ ਰਾਹੀਂ ਜੋੜਿਆ। ਇਹ ਕਾਨਫਰੰਸ ਸਿਰਫ਼ ਇਤਿਹਾਸ ਦੀ ਯਾਦਗਾਰੀ ਨਹੀਂ ਸੀ, ਸਗੋਂ ਇਹ ਨਵੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜਣ ਦੀ ਇੱਕ ਵਧੀਆ ਕੋਸ਼ਿਸ਼ ਵੀ ਸੀ।