ਕਾਰ ਦੀ ਫੇਟ ਵੱਜਣ ਨਾਲ ਮੋਟਰਸਾਇਕਲ ਸਵਾਰ ਹੋਇਆ ਫ਼ੌਤ
ਮਲਕੀਤ ਸਿੰਘ ਮਲਕਪੁਰ
ਲਾਲੜੂ 13 ਫ਼ਰਵਰੀ 2025: ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਉੱਤੇ ਸਥਿਤ ਸੰਪਰਕ ਸੜਕ ਉੱਤੇ ਦੇਰ ਰਾਤ ਇੱਕ ਕਾਰ ਦੀ ਫੇਟ ਲੱਗਣ ਨਾਲ ਮੋਟਰਸਾਇਕਲ ਸਵਾਰ ਨੌਜਵਾਨ ਫ਼ੌਤ ਹੋ ਗਿਆ ਹੈ। ਮ੍ਰਿਤਕ ਦੀ ਸਨਾਖਤ 44 ਸਾਲਾ ਕੁਲਦੀਪ ਵਾਸੀ ਲਾਲੜੂ ਵਜੋਂ ਹੋਈ ਦੱਸੀ ਹੈ। ਪੁਲਿਸ ਨੇ ਕਾਰ ਦੇ ਫਰਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਕੁਲਦੀਪ ਕੁਮਾਰ ਦੇਰ ਰਾਤ ਆਪਣੇ ਮੋਟਰਸਾਇਕਲ ਉੱਤੇ ਜਾ ਰਿਹਾ ਸੀ। ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਲਾਲੜੂ ਥਾਣੇ ਤੋਂ ਕੁੱਝ ਦੂਰੀ ਉੱਤੇ ਉਸ ਨੂੰ ਅੰਬਾਲਾ ਵੱਲੋਂ ਆ ਰਹੀ ਇੱਕ ਕਾਰ ਨੇ ਫੇਟ ਮਾਰ ਦਿੱਤੀ ਅਤੇ ਸੜਕ ਉੱਤੇ ਡਿੱਗਣ ਨਾਲ ਕੁਲਦੀਪ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਕੁਲਦੀਪ ਦਾ ਪਰਿਵਾਰ ਲਾਲੜੂ ਵਿਖੇ ਆਦਰਸ਼ ਹਾਈ ਸਕੂਲ ਚਲਾਉਂਦਾ ਹੈ। ਪੁਲਿਸ ਨੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।